ਸਾਈਰਸ ਮਿਸਤਰੀ ਨੇ ਕਿਹਾ ਕਿ ਉਹ ਟਾਟਾ ਸਮੂਹ ਵਿੱਚ ਕਿਸੇ ਵੀ ਭੂਮਿਕਾ ਵਿੱਚ ਪਰਤਣ ਵਿੱਚ ਦਿਲਚਸਪੀ ਨਹੀਂ ਰੱਖਦੇ। ਮਿਸਤਰੀ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਕੰਪਨੀ ਦੇ ਕੰਮਕਾਜ ਵਿੱਚ ਚੰਗੇ ਮਾਪਦੰਡਾਂ ਦੀ ਪਾਲਣਾ ਕਰਨ 'ਤੇ ਧਿਆਨ ਦਿੱਤਾ। ਉਨ੍ਹਾਂ ਕਿਹਾ ਕਿ ਟਾਟਾ ਸਮੂਹ ਦੇ ਹਿੱਤ ਕਿਸੇ ਵੀ ਵਿਅਕਤੀ ਜਾਂ ਮੇਰੇ ਆਪਣੇ ਹਿੱਤਾਂ ਨਾਲੋਂ ਵਧੇਰੇ ਮਹੱਤਵਪੂਰਨ ਹਨ।
ਦੱਸਣਯੋਗ ਹੈ ਕਿ ਟਾਟਾ ਸਮੂਹ ਦੀ ਹੋਲਡਿੰਗ ਕੰਪਨੀ ਟਾਟਾ ਸੰਨਜ਼ ਨੇ ਨੈਸ਼ਨਲ ਕੰਪਨੀ ਲਾਅ ਅਪੀਲੇ ਟ੍ਰਿਬਿਊਨਲ (ਐਨਸੀਐਲਏਟੀ) ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਨੂੰ ਬਹਾਲ ਕਰਨ ਦੇ ਹੁਕਮ ਵਿਰੁਧ ਸੁਪਰੀਮ ਕੋਰਟ ਵਿੱਚ ਅਪੀਲ ਦਾਇਰ ਕੀਤੀ ਹੈ। ਟ੍ਰਿਬਿਊਨਲ ਨੇ ਸਮੂਹ ਦੇ ਮੌਜਦਾ ਚੇਅਰਮੈਨ ਐਨ ਚੰਦਰਸ਼ੇਕਰਨ ਦੀ ਨਿਯੁਕਤੀ ਨੂੰ ਵੀ ਅਯੋਗ ਕਰਾਰ ਦਿੱਤਾ ਹੈ।
ਸਾਇਰਸ ਮਿਸਤਰੀ ਮਾਮਲੇ ਉੱਤੇ ਆਏ ਨੈਸ਼ਨਲ ਕੰਪਨੀ ਲਾਅ ਅਪੀਲੇ ਟ੍ਰਿਬਿਊਨਲ ਦੇ ਫੈਸਲੇ ਨੂੰ ਟਾਟ ਸੰਜ਼ ਨੇ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੈ। 18 ਦਸੰਬਰ 2019 ਨੂੰ ਐਨ ਸੀ ਐਲ ਏ ਟੀ ਨੇ ਸਾਇਰਸ ਮਿਸਤਰੀ ਦੇ ਹੱਕ ਵਿੱਚ ਫੈਸਲਾ ਦਿੰਦਿਆਂ ਉਨ੍ਹਾਂ ਨੂੰ ਮੁੜ ਤੋਂ ਟਾਟਾ ਸੰਨਜ਼ ਦਾ ਚੇਅਰਮੈਨ ਨਿਯੁਕਤ ਕਰਨ ਦਾ ਹੁਕਮ ਦਿੱਤਾ ਸੀ। ਨਾਲ ਹੀ ਟ੍ਰਿਬਿਊਨਲ ਨੇ ਐਨ ਚੰਦਰਸ਼ੇਖਰਨ ਦੀ ਨਿਯੁਕਤੀ ਨੂੰ ਗੈਰ ਕਾਨੂੰਨੀ ਦਿੱਤਾ ਸੀ।
ਇਸ ਤੋਂ ਬਾਅਦ ਕਈ ਸਾਲਾਂ ਤੋਂ ਚੇਅਰਮੈਨ ਰਤਨ ਟਾਟਾ ਨੇ ਵੀ ਸੁਪਰੀਮ ਕੋਰਟ ਵਿੱਚ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦਾਇਰ ਕੀਤੀ ਸੀ। ਉਨ੍ਹਾਂ ਨੇਐਨਸੀਐਲਏਟੀ ਦੇ ਫ਼ੈਸਲੇ ਨੂੰ ਮਾਮਲੇ ਦੇ ਰਿਕਾਰਡ ਦੇ ਪ੍ਰਤੀਕੂਲ, ਗ਼ਲਤ ਅਤੇ ਅਸ਼ੁੱਧ ਦੱਸਿਆ।