ਰਾਜ ਸਭਾ ਮੈਂਬਰ ਡੀ ਰਾਜਾ ਐਤਵਾਰ ਨੂੰ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਦੇ ਜਨਰਲ ਸਕੱਤਰ ਚੁਣੇ ਗਏ। ਐਸ ਸੁਧਾਕਰ ਰੇਡੀ ਦੀ ਥਾਂ ਲੈਣ ਵਾਲੇ ਪਾਰਟੀ ਦੇ ਸੀਨੀਅਰ ਆਗੂ ਨੇ ਕਿਹਾ ਕਿ ਪੱਛਮਗਾਮੀ ਤਾਕਤਾਂ ਖਿਲਾਫ ਪਾਰਟੀ ਦੀ ਲੜਾਈ ਜਾਰੀ ਰਹੇਗੀ।
ਉਨ੍ਹਾਂ ਮੀਡੀਆ ਨੁੰ ਕਿਹਾ ਕਿ ਦੇ਼ਸ (ਪ੍ਰਧਾਨ ਮੰਤਰੀ) ਨਰਿੰਦਰ ਮੋਦੀ ਦੇ ਫਾਸੀਵਾਦੀ ਸ਼ਾਸਨ ਵਿਚ ਸੰਕਟਪੂਰਣ ਦੌਰ ਵਿਚੋਂ ਨਿਕਲ ਰਿਹਾ ਹੈ। ਖੱਬੀਆਂ ਸ਼ਕਤੀਆਂ ਭਾਵੇਂ ਲੋਕ ਸਭਾ ਚੋਣਾਂ ਵਿਚ ਸੀਟ ਹਾਰ ਗਈ ਹੋਵੇ ਅਤੇ ਸੰਸਦ ਵਿਚ ਘਟਕੇ ਛੋਟੀ ਤਾਕਤ ਰਹਿ ਗਈ ਹੋਵੇ, ਪ੍ਰੰਤੂ ਇਸਦਾ ਮਤਲਬ ਇਹ ਨਹੀਂ ਕਿ ਅਸੀਂ ਦੇਸ਼ ਵਿਚ ਸਿਮਟ ਗਏ ਹਾਂ ਜਾਂ ਸਾਡੇ ਵਿਚਾਰਿਕ ਅਤੇ ਰਾਜਨੀਤਿਕ ਪ੍ਰਭਾਵ ਸਿਕੁੜ ਗਏ ਹਨ।
ਉਨ੍ਹਾਂ ਕਿਹਾ ਕਿ ਕਿ ਅਸੀਂ ਇਸ ਦੇਸ਼ ਦੇ ਲੋਕਾਂ ਦੀ ਉਮੀਦ ਹਾਂ। ਰਾਜਾ ਨੂੰ ਇਸ ਹਫਤੇ ਦੇ ਸ਼ੁਰੂ ਵਿਚ ਸੀਪੀਆਈ ਦੀ ਰਾਸ਼ਟਰੀ ਪਰਿਸ਼ਦ ਦੀ ਤਿੰਨ ਰੋਜਾ ਮੀਟਿੰਗ ਵਿਚ ਸਰਵਸੰਮਤੀ ਨਾਲ ਰੇਡੀ ਦੀ ਥਾਂ ਚੁਣਿਆ ਗਿਆ ਸੀ।