ਅਗਲੀ ਕਹਾਣੀ

ਡੀ ਰਾਜਾ ਹੋ ਸਕਦੇ ਹਨ ਸੀਪੀਆਈ ਦੇ ਜਨਰਲ ਸਕੱਤਰ

ਡੀ ਰਾਜਾ ਹੋ ਸਕਦੇ ਹਨ ਸੀਪੀਆਈ ਦੇ ਜਨਰਲ ਸਕੱਤਰ

ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਦੇ ਰਾਜ ਸਭਾ ਮੈਂਬਰ ਡੀ ਰਾਜਾ ਪਾਰਟੀ ਦੇ ਨਵੇਂ ਜਨਰਲ ਸਕੱਤਰ ਬਣਨ ਦੀ ਉਮੀਦ ਹੈ। ਉਹ ਜਨਰਲ ਸਕੱਤਰ ਐਸ ਸੁਧਾਰਕਰ ਰੈਡੀ ਦਾ ਸਥਾਨ ਲੈ ਸਕਦੇ ਹਨ।

 

ਸੀਪੀਆਈ ਦੇ ਸੂਤਰਾਂ ਨੇ ਸ਼ਨੀਵਾਰ ਨੂੰ ਪਾਰਟੀ ਦੀ ਰਾਸ਼ਟਰੀ ਪਰਿਸ਼ਦ ਦੀ ਮੀਟਿੰਗ ਵਿਚ ਰਾਜਾ ਨੂੰ ਜਨਰਲ ਸਕੱਤਰ ਬਣਾਏ ਜਾਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਮਿਲ ਗਈ ਹੈ। ਮੀਟਿੰਗ ਦੀ ਸਮਾਪਤੀ ਉਤੇ ਇਸ ਫੈਸਲੇ ਦਾ ਰਸਮੀ ਐਲਾਨ ਕਰ ਦਿੱਤਾ ਜਾਵੇਗਾ।

ਪਾਰਟੀ ਦੇ ਇਕ ਸੀਨੀਅਰ ਆਗੂ ਨੇ ਦੱਸਿਆ ਕਿ ਰਾਜਾ ਨੂੰ ਜਨਰਲ ਸਕੱਤਰ ਬਣਾਏ ਜਾਣ ਦੇ ਪ੍ਰਸਤਾਵ ਉਤੇ ਸ਼ੁੱਕਰਵਾਰ ਨੂੰ ਸੀਪੀਆਈ ਦੀ ਰਾਸ਼ਟਰੀ ਕਾਰਜਕਾਰਨੀ ਨੇ ਸਹਿਮਤੀ ਪ੍ਰਗਟਾਉਂਦੇ ਹੋਏ ਇਸ ਅੰਤਿਮ ਮਨਜੂਰੀ ਲਈ ਰਾਸ਼ਟਰੀ ਕਮੇਟੀ ਦੇ ਸਾਹਮਣੇ ਪੇਸ਼ ਕਰਨ ਦਾ ਰਾਸਤਾ ਸਾਫ ਕਰ ਦਿੱਤਾ ਸੀ।

 

ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਵਿਚ ਸੀਪੀਆਈ ਦੀ ਕਰਾਰੀ ਹਾਰ ਦੇ ਬਾਅਦ ਰੈਡੀ ਨੇ ਜਨਰਲ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਨੇ ਸਿਹਤ ਕਾਰਨਾਂ ਕਾਰਨ ਆਪਣੇ ਅਸਤੀਫੇ ਦਾ ਕਾਰਨ ਦੱਸਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:D Raja may become secretary general of the Communist Party of India