ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਡਗਸ਼ਈ 'ਚ ਢਾਬਾ ਡਿੱਗਣ ਨਾਲ 13 ਜਵਾਨਾਂ ਸਣੇ 14 ਹਲਾਕ

​​​​​​​ਡਗਸ਼ਈ ਢਾਬਾ ਡਿੱਗਣ ਨਾਲ 6 ਜਵਾਨਾਂ ਸਣੇ 7 ਹਲਾਕ

ਤਸਵੀਰਾਂ: ਏਐੱਨਆਈ

 

ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ’ਚ ਡਗਸ਼ਈ ਵਿਖੇ ਕੱਲ੍ਹ ਮੀਂਹ ਦੌਰਾਨ ਇੱਕ ਹੋਟਲ ਦੀ ਇਮਾਰਤ ਡਿੱਗਣ ਨਾਲ ਮੌਤਾਂ ਦੀ ਗਿਣਤੀ ਹੁਣ 14 ਤੱਕ ਪੁੱਜ ਗਈ ਹੈ। ਮਰਨ ਵਾਲਿਆਂ ਵਿੱਚ 13 ਫ਼ੌਜੀ ਜਵਾਨ ਤੇ ਇੱਕ ਆਮ ਔਰਤ ਸ਼ਾਮਲ ਹਨ।

 

 

‘ਹਿੰਦੁਸਤਾਨ ਟਾਈਮਜ਼’ ਨੂੰ ਮਿਲੀ ਜਾਣਕਾਰੀ ਮੁਤਾਬਕ ਮਲਬੇ ਹੇਠ ਹਾਲੇ ਕੁਝ ਹੋਰ ਵਿਅਕਤੀਆਂ ਦੇ ਦਬੇ ਹੋਣ ਦੇ ਖ਼ਦਸ਼ੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

 

 

ਰਾਹਤ ਕਾਰਜਾਂ ਵਿੱਚ ਜੁਟੀਆਂ ਟੀਮਾਂ ਦੇ ਕੁਝ ਮੈਂਬਰਾਂ ਨੇ ਦੱਸਿਆ ਕਿ ਹੁਣ ਜੇ ਹੇਠਾਂ ਕੋਈ ਦਬਿਆ ਵੀ ਹੋਵੇਗਾ, ਤਾਂ ਉਸ ਦੇ ਜਿਊਂਦੇ ਬਚਣ ਦੀਆਂ ਸੰਭਾਵਨਾਵਾਂ ਬਹੁਤ ਮੱਧਮ ਪੈਂਦੀਆਂ ਜਾ ਰਹੀਆਂ ਹਨ।

 

 

ਐਤਵਾਰ ਨੂੰ ਜਦੋਂ ਇਹ ਹਾਦਸਾ ਵਾਪਰਿਆ, ਤਾਂ 30 ਜੇਸੀਓ ਅਸਮ ਰਾਈਫ਼ਲਜ਼ ਦੇ ਜਵਾਨ (JCOs) ਉਸ ਢਾਬੇ ਉੱਤੇ ਦੁਪਹਿਰ ਦਾ ਖਾਣਾ ਖਾ ਰਹੇ ਸਨ।

 

 

ਰਾਹਤ ਕਾਰਜ ਦੇਰ ਰਾਤ ਤੱਕ ਵੀ ਚੱਲਦੇ ਰਹੇ ਪਰ ਫਿਰ ਹਨੇਰਾ ਹੋਣ ਕਾਰਨ ਕੁਝ ਚਿਰ ਲਈ ਰੋਕ ਦਿੱਤੇ ਗਏ ਸਨ। ਅੱਜ ਤੜਕੇ ਫਿਰ ਰਾਹਤ ਕਾਰਜ ਦੋਬਾਰਾ ਸ਼ੁਰੂ ਹੋ ਗਏ ਹਨ।

 

 

ਏਐੱਨਆਈ ਮੁਤਾਬਕ: ਡਿਪਟੀ ਕਮਿਸ਼ਨਰ ਸ੍ਰੀ ਕੇ.ਸੀ. ਚਮਨ ਨੇ ਦੱਸਿਆ ਕਿ ਹੁਣ ਤੱਕ 17 ਫ਼ੌਜੀ ਜਵਾਨਾਂ ਤੇ 11 ਆਮ ਨਾਗਰਿਕਾਂ ਨੂੰ ਮਲਬੇ ਹੇਠੋਂ ਸੁਰੱਖਿਅਤ ਬਾਹਰ ਕੱਢਿਆ ਜਾ ਚੁੱਕਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dagshai Dhaba collapse takes7 lives including 6 jawans