ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਪਰੀਮ ਕੋਰਟ ’ਚ ਅਯੁੱਧਿਆ ਕੇਸ ਦੀ ਰੋਜ਼ਾਨਾ ਸੁਣਵਾਈ ਅੱਜ ਤੋਂ

ਸੁਪਰੀਮ ਕੋਰਟ ’ਚ ਅਯੁੱਧਿਆ ਕੇਸ ਦੀ ਰੋਜ਼ਾਨਾ ਸੁਣਵਾਈ ਅੱਜ ਤੋਂ

ਅਯੁੱਧਿਆ ਸਥਿਤ ਰਾਮ ਜਨਮ–ਭੂਮੀ–ਬਾਬਰੀ ਮਸਜਿਦ ਜ਼ਮੀਨ ਵਿਵਾਦ ਨਾਲ ਸਬੰਧਤ ਮਾਮਲੇ ਦੀ ਸੁਣਵਾਈ ਅੱਜ ਮੰਗਲਵਾਰ ਤੋਂ ਰੋਜ਼ਾਨਾ ਹੋਵੇਗੀ। ਵਿਚੋਲਗੀ ਰਾਹੀਂ ਕੋਈ ਆਸਾਨ ਹੱਲ ਕੱਢਣ ਦਾ ਜਤਨ ਨਾਕਾਮ ਹੋਣ ਤੋਂ ਬਾਅਦ ਸੁਪਰੀਮ ਕੋਰਟ ਨੇ ਮਾਮਲੇ ਦੀ ਰੋਜ਼ਾਨਾ ਸੁਣਵਾਈ ਕਰਨ ਦਾ ਫ਼ੈਸਲਾ ਕੀਤਾ ਹੈ।

 

 

ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਹੇਠਲੇ ਪੰਜ–ਮੈਂਬਰੀ ਸੰਵਿਧਾਨਕ ਬੈਂਚ ਮਾਮਲੇ ਦੀ ਸੁਣਵਾਈ ਕਰੇਗਾ।

 

 

ਇਸ ਬੈਂਚ ਵਿੱਚ ਜਸਟਿਸ ਐੱਸਏ ਬੋਬਡੇ, ਜਸਟਿਸ ਡੀਵਾਈ ਚੰਦਰਚੂੜ, ਜਸਟਿਸ ਅਸ਼ੋਕ ਭੂਸ਼ਣ ਤੇ ਜਸਟਿਸ ਐੱਸਏ ਨਜ਼ੀਰ ਵੀ ਸ਼ਾਮਲ ਹਨ।

 

 

ਇਸ ਬੈਂਚ ਨੇ ਬੀਤੀ ਦੋ ਅਗਸਤ ਨੂੰ ਤਿੰਨ ਮੈਂਬਰੀ ਸਾਲਸੀ ਕਮੇਟੀ ਦੀ ਰਿਪੋਰਟ ਉੱਤੇ ਗ਼ੌਰ ਕਰਦਿਆਂ ਰੋਜ਼ਾਨਾ ਸੁਣਵਾਈ ਦਾ ਫ਼ੈਸਲਾ ਲਿਆ ਸੀ।

 

 

ਸਾਲਸੀ ਕਮੇਟੀ ਦੇ ਮੁਖੀ ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਐੱਫ਼ਐੱਮਆਈ ਕਲੀਫ਼ੁੱਲ੍ਹਾ ਸਨ। ਤਦ ਬੈਂਚ ਨੇ ਕਿਹਾ ਸੀ ਕਿ ਲਗਭਗ ਚਾਰ ਮਹੀਨੇ ਚੱਲੀ ਸਾਲਸੀ ਪ੍ਰਕਿਰਿਆ ਦਾ ਕੋਈ ਨਤੀਜਾ ਨਹੀਂ ਨਿੱਕਲਿਆ।

 

 

ਗੋਵਿੰਦਾਚਾਰੀਆ ਵੱਲੋਂ ਸੀਨੀਅਰ ਵਕੀਲ ਵਿਕਾਸ ਸਿੰਘ ਨੇ ਸੋਮਵਾਰ ਨੂੰ ਬੈਂਚ ਸਾਹਵੇਂ ਇਸ ਮਾਮਲੇ ਦਾ ਵਰਨਣ ਕਰਦਿਆਂ ਛੇਤੀ ਸੁਣਵਾਈ ਦੀ ਮੰਗ ਕੀਤੀ ਸੀ। ਉਨ੍ਹਾਂ ਇਸ ਸੁਣਵਾਈ ਦਾ ਸਿੱਧਾ ਪ੍ਰਸਾਰਣ ਕਰਨ ਦੀ ਬੇਨਤੀ ਵੀ ਕੀਤੀ ਸੀ।

 

 

ਪਰ ਬੈਂਚ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਪਤਾ ਨਹੀਂ ਹੈ ਕਿ ਲਾਈਵ–ਸਟ੍ਰੀਮਿੰਗ ਲਈ ਸਾਡੇ ਕੋਲ ਸਾਧਨ ਉਪਲਬਧ ਹਨ ਜਾਂ ਨਹੀਂ। ਇਸ ਲਈ ਇਸ ਰੋਜ਼ਾਨਾ ਸੁਣਵਾਈ ਦਾ ਸਿੱਧਾ ਪ੍ਰਸਾਰਣ ਨਹੀਂ ਹੋ ਸਕੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Daily Hearing of Ayodhya Case in Supreme Court from Today