ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਮਦਨ ਟੈਕਸ ਵਿਭਾਗ ਦਾ ਨੋਟਿਸ ਵੇਖ ਮਜ਼ਦੂਰ ਦੇ ਉੱਡੇ ਹੋਸ਼

ਉੜੀਸਾ ਦੇ ਨੰਬਾਰੰਗਪੁਰ ਜ਼ਿਲ੍ਹੇ 'ਚ ਇੱਕ ਦਿਹਾੜੀਦਾਰ ਮਜ਼ਦੂਰ ਨੂੰ ਜਦੋਂ ਆਮਦਨ ਟੈਕਸ ਵਿਭਾਗ ਦਾ ਨੋਟਿਸ ਮਿਲਿਆ ਤਾਂ ਉਸ ਦੇ ਹੋਸ਼ ਉੱਡ ਗਏ। ਵਿਭਾਗ ਨੇ ਉਸ ਨੂੰ 1.47 ਕਰੋੜ ਰੁਪਏ ਦਾ ਬੈਂਕ ਲੈਣ-ਦੇਣ ਕਰਨ ਲਈ ਨੋਟਿਸ ਜਾਰੀ ਕੀਤਾ ਹੈ। ਪੀੜਤ ਦਾ ਨਾਂ ਸਨਾਧਰਾ ਗੰਦ ਹੈ।
 

ਆਮਦਨ ਟੈਕਸ ਵਿਭਾਗ ਨੇ ਪੁਰਜਾਰੀ ਭਰੰਡੀ ਪਿੰਡ ਦੇ ਵਸਨੀਕ ਸਨਾਧਰਾ ਨੂੰ ਨੋਟਿਸ ਭੇਜਿਆ ਹੈ। ਇਸ 'ਚ ਉਸ ਨੂੰ 1.47 ਕਰੋੜ ਰੁਪਏ ਦਾ ਬੈਂਕ ਲੈਣ-ਦੇਣ ਕਰਨ ਲਈ 2.59 ਲੱਖ ਰੁਪਏ ਦੇਣ ਨੂੰ ਕਿਹਾ ਗਿਆ ਹੈ। ਪੀੜਤ ਨੇ ਕਿਹਾ, "ਮੈਨੂੰ ਆਮਦਨ ਟੈਕਸ ਵਿਭਾਗ ਦਾ ਨੋਟਿਸ ਮਿਲਿਆ ਹੈ, ਜਿਸ 'ਚ ਮੈਨੂੰ 2.59 ਲੱਖ ਰੁਪਏ ਦੇਣ ਲਈ ਕਿਹਾ ਗਿਆ ਹੈ। ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ। ਮੈਂ ਇਸ ਟੈਕਸ ਦੀ ਰਕਮ ਕਿਵੇਂ ਅਦਾ ਕਰਾਂਗਾ?"
 

ਸਨਾਧਰਾ ਨੇ ਕਿਹਾ, "ਮੈਂ ਮੁਸ਼ਕਿਲ ਨਾਲ ਆਪਣਾ ਗੁਜਾਰਾ ਕਰਨ ਲਈ ਪੈਸੇ ਕਮਾਉਂਦਾ ਹਾਂ। ਇਹ ਨੋਟਿਸ ਉਸ ਨੂੰ ਮੁਲਾਂਕਣ ਸਾਲ 2014-15 ਲਈ ਭੇਜਿਆ ਗਿਆ ਹੈ। ਇਹ ਲੈਣ-ਦੇਣ ਮੇਰੇ ਮਾਲਿਕ ਨੇ ਕੀਤੀ ਹੈ। ਮੇਰਾ ਮਾਲਿਕ ਪੱਪੂ ਅਗਰਵਾਲ, ਜੋ ਇਸੇ ਪਿੰਡ ਦਾ ਰਹਿਣ ਵਾਲਾ ਹੈ, ਨੇ ਧੋਖਾਧੜੀ ਨਾਲ ਖਾਲੀ ਕਾਗਜ਼ ਅਤੇ ਜ਼ਮੀਨ ਗਿਰਵੀ ਰੱਖ ਕੇ ਮੇਰੇ ਦਸਤਖਤ ਲਏ ਸਨ।
 

ਸਨਾਧਰਾ ਨੇ ਕਿਹਾ, "ਮੈਂ ਬੀਤੇ 7 ਸਾਲ ਤੋਂ ਅਗਰਵਾਲ ਕੋਲ ਕੰਮ ਕਰ ਰਿਹਾ ਸੀ। ਇਸ ਦੌਰਾਨ ਉਸ ਨੇ ਮੇਰੀ ਜ਼ਮੀਨ ਕਿਰਾਏ 'ਤੇ ਮੰਗੀ ਅਤੇ ਮੈਂ ਉਸ ਨੂੰ ਦੇ ਦਿੱਤੀ। ਮੈਨੂੰ ਨਹੀਂ ਪਤਾ ਕਿ ਉਸ ਨੇ ਜ਼ਮੀਨ ਨਾਲ ਕੀ ਕੀਤਾ। ਹੁਣ ਮੈਨੂੰ ਆਈਸੀਆਈਸੀਆਈ ਬੈਂਕ 'ਚ ਕੀਤੀ ਗਈ ਵੱਡੀ ਰਕਮ ਦੀ ਲੈਣ-ਦੇਣ ਲਈ ਆਮਦਨ ਟੈਕਸ ਵਿਭਾਗ ਤੋਂ ਨੋਟਿਸ ਮਿਲਿਆ ਹੈ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Daily Wage Labourer Gets Income Tax Notice For Rs 1 47 Crore Transaction at Odisha