ਅਗਲੀ ਕਹਾਣੀ

ਨਾਬਾਲਗ ਲੜਕੀ ਨੇ ਸਬੰਧ ਬਣਾਉਣ ਤੋਂ ਕੀਤਾ ਮਨ੍ਹਾਂ, ਗਦਰਨ ਕੱਟਕੇ ਕੀਤਾ ਕਤਲ

ਨਾਬਾਲਗ ਲੜਕੀ ਨੇ ਸਬੰਧ ਬਣਾਉਣ ਤੋਂ ਕੀਤਾ ਮਨ੍ਹਾਂ, ਗਦਰਨ ਕੱਟਕੇ ਕੀਤਾ ਕਤਲ

ਤਮਿਲਨਾਡੂ ਦੇ ਸਲੇਮ ਜਿ਼ਲ੍ਹੇ `ਚ ਸਬੰਧ ਬਣਾਉਣ ਤੋਂ ਮਨਾ ਕਰਨ `ਤੇ ਗੁਆਂਢੀ ਨੇ ਇਕ 13 ਸਾਲ ਦੀ ਦਲਿਤ ਬੱਚੀ ਦੀ ਗਰਦਨ ਕੱਟਕੇ ਕਤਲ ਕਰ ਦਿੱਤਾ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਦੋਸ਼ੀ ਦਿਨੇਸ਼ ਕੁਮਾਰ ਨੂੰ ਗ੍ਰਿਫਤਾਰ ਕਰਕੇ ਸਲੇਮ ਜੇਲ੍ਹ `ਚ ਭੇਜ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਘਟਨਾ ਸਲੇਮ ਜਿਲ੍ਹੇ ਦੇ ਇਕ ਪਿੰਡ ਦੀ ਹੈ।


ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕਾ ਦੇ ਰਿਸ਼ਤੇਦਾਰਾਂ ਨੇ ਸਿ਼ਕਾਇਤ ਦਰਜ ਕਰਵਾਉਦੇ ਹੋਏ ਦੋਸ਼ੀ `ਤੇ ਯੌਨ ਅਪਰਾਧ ਦਾ ਦੋਸ਼ ਲਗਾਇਆ ਹੈ। ਪੁਲਿਸ ਨੇ ਉਨ੍ਹਾਂ ਮੀਡੀਆ ਰਿਪੋਰਟ ਦਾ ਖੰਡਨ ਕੀਤਾ ਹੈ, ਜਿਨ੍ਹਾਂ `ਚ ਦੋਸ਼ੀ ਨੂੰ ਮਾਨਸਿਕ ਤੌਰ `ਤੇ ਬਿਮਾਰੀ ਦੱਸਿਆ ਗਿਆ ਸੀ। ਰਿਪੋਰਟ ਮੁਤਾਬਕ ਮ੍ਰਿਤਕਾ ਨੇ ਦੋਸ਼ੀ ਨਾਲ ਸਬੰਧ ਬਣਾਉਣ ਤੋਂ ਮਨਾ ਕਰ ਦਿੱਤਾ ਸੀ ਅਤੇ ਉਸਨੇ ਆਪਣੀ ਮਾਂ ਨੂੰ ਇਸ ਬਾਰੇ ਦੱਸ ਦਿੱਤਾ ਸੀ। 
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dalit girl allegedly beheaded by neighbour in Tamil Nadu for rejecting his advances