ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ਆਗੂ ਦੇ ਬੇਟੇ ਨੇ ਦੋਸਤਾਂ ਸਮੇਤ ਦਲਿਤ ਲੜਕੀ ਨਾਲ ਕੀਤਾ ਗੈਂਗਰੇਪ

ਗੁਜਰਾਤ ਦੇ ਰਾਜਕੋਟ ਜ਼ਿਲ੍ਹੇ ਦੇ ਰਾਮੋਦਾ ਪਿੰਡ 'ਚ ਭਾਜਪਾ ਦੇ ਸਾਬਕਾ ਜਨਰਲ ਸੱਕਤਰ ਅਤੇ ਪਿੰਡ ਦੇ ਸਰਪੰਚ ਦੇ ਬੇਟੇ 'ਤੇ ਬਲਾਤਕਾਰ ਦਾ ਦੋਸ਼ ਲਗਾਇਆ ਗਿਆ ਹੈ। ਪਿੰਡ ਦੀ ਰਹਿਣ ਵਾਲੀ 19 ਸਾਲਾ ਲੜਕੀ ਨੇ ਭਾਜਪਾ ਆਗੂ ਦੇ ਬੇਟੇ ਅਮਿਤ ਪਡਾਲੀਆ ਵਿਰੁੱਧ ਬਲਾਤਕਾਰ ਦਾ ਦੋਸ਼ ਲਗਾਇਆ ਹੈ। 
 

ਪੀੜਤਾ ਮੁਤਾਬਿਕ ਭਾਜਪਾ ਨੇਤਾ ਦੇ ਬੇਟੇ ਨੇ ਪਹਿਲਾਂ ਆਪਣੇ ਦੋ ਦੋਸਤਾਂ ਦੀ ਮਦਦ ਨਾਲ ਉਸ ਨੂੰ ਅਗਵਾ ਕੀਤਾ ਅਤੇ ਫਿਰ ਬੰਦੂਕ ਦੇ ਜ਼ੋਰ 'ਤੇ ਉਸ ਨਾਲ ਸਮੂਹਕ ਬਲਾਤਕਾਰ ਕੀਤਾ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਮੁਲਜ਼ਮ ਵਿਰੁੱਧ ਕੋਟਡਾ ਸਾਂਗਣੀ ਥਾਣੇ 'ਚ ਐਫਆਈਆਰ ਦਰਜ ਕੀਤੀ ਗਈ ਹੈ।
 

ਕੋਟਡਾ ਸਾਂਗਣੀ ਤਹਿਸੀਲ ਦੇ ਰਾਮੋਦ ਪਿੰਡ 'ਚ ਰਾਜਕੋਟ ਦੇ ਸਾਬਕਾ ਜਨਰਲ ਸਕੱਤਰ ਅਤੇ ਰਾਮੋਦ ਪਿੰਡ ਦੇ ਸਰਪੰਚ ਦੇ ਬੇਟੇ ਅਮਿਤ ਪਡਾਲੀਆ ਨੇ ਆਪਣੇ ਦੋ ਦੋਸਤਾਂ ਸ਼ਾਂਤੀ ਗੋਵਿੰਦ ਪਡਾਲੀਆ ਅਤੇ ਵਿਪੁਲ ਭਾਏਲਾ ਸ਼ੇਖੜਾ ਦੀ ਮਦਦ ਨਾਲ ਪਿੰਡ 'ਚ ਰਹਿ ਰਹੀ ਇੱਕ ਦਲਿਤ ਭਾਈਚਾਰੇ ਦੀ ਲੜਕੀ ਨੂੰ ਅਗਵਾ ਕਰ ਲਿਆ। ਇਸ ਤੋਂ ਬਾਅਦ ਚਲਦੀ ਕਾਰ 'ਚ ਬੰਦੂਕ ਦੇ ਜ਼ੋਰ 'ਤੇ ਲੜਕੀ ਨਾਲ ਬਲਾਤਕਾਰ ਕੀਤਾ ਗਿਆ। ਮੁਲਜ਼ਮ ਉਸ ਨੂੰ ਸੁਨਸਾਨ ਥਾਂ 'ਤੇ ਲੈ ਗਏ ਅਤੇ ਉੱਥੇ ਲੜਕੀ ਨਾਲ ਸਮੂਹਕ ਬਲਾਤਕਾਰ ਕੀਤਾ।
 

ਮੁਲਜ਼ਮਾਂ ਨੇ ਪੀੜਤਾ ਨੂੰ ਬੰਦੂਕ ਵਿਖਾ ਕੇ ਧਮਕੀ ਦਿੱਤੀ ਕਿ ਜੇ ਉਸ ਨੇ ਇਸ਼ ਬਾਰੇ ਕਿਸੇ ਨੂੰ ਦੱਸਿਆ ਤਾਂ ਜਾਨੋਂ ਮਾਰ ਦਿੱਤਾ ਜਾਵੇਗਾ। ਫਿਲਹਾਲ ਪੀੜਤ ਲੜਕੀ ਨੂੰ ਇਲਾਜ ਲਈ ਗੋਂਡਲ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਤਿੰਨਾਂ ਮੁਲਜ਼ਮਾਂ ਵਿਰੁੱਧ ਆਈਪੀਸੀ ਦੀ ਧਾਰਾ 363, 376 (ਡੀ), 376 (2) (ਐਨ), 504, 506 (2), 114 ਅਤੇ ਜੀਪੀ ਐਕਟ ਦੀ ਧਾਰਾ 37 (1), 135 ਅਤੇ ਐਟ੍ਰੋਸਿਟੀ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dalit girl gang raped in Gujarat