ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

UP : ਦਲਿਤ ਨਾਬਾਲਗ ਲੜਕੀ ਨਾਲ ਸਮੂਹਿਕ ਬਲਾਤਕਾਰ

UP : ਦਲਿਤ ਨਾਬਾਲਗ ਲੜਕੀ ਨਾਲ ਸਮੂਹਿਕ ਬਲਾਤਕਾਰ

ਉਤਰ ਪ੍ਰਦੇਸ਼ ਦੇ ਕੌਸ਼ੰਬੀ ਜ਼ਿਲ੍ਹੇ ਦੇ ਸਰਾਏ ਅਕਿਲ ਖੇਤਰ ਵਿਚ ਇਕ ਦਲਿਤ ਕਿਸ਼ੋਰੀ ਨਾਲ ਸਮੂਹਿਕ ਬਲਾਤਕਾਰ ਅਤੇ ਇਸ ਘਟਨਾ ਦਾ ਵੀਡੀਓ ਬਣਾਉਣ ਦਾ ਕਥਿਤ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਨਾਰਾਜ਼ ਪਿੰਡ ਵਾਸ਼ੀਆਂ ਨੇ ਥਾਣੇ ਦਾ ਘਿਰਾਓ ਕਰਕੇ ਨਾਅਰੇਬਾਜ਼ੀ ਕੀਤੀ ਅਤੇ ਮਾਮਲੇ ਵਿਚ ਲਾਪਰਵਾਹੀ ਵਰਤਣ ਦੇ ਦੋਸ਼ ਵਿਚ ਇਕ ਦਾਰੋਗਾ ਸਮੇਤ ਦੋ ਪੁਲਿਸ ਕਰਮਚਾਰੀਆਂ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ।

 

ਜ਼ਿਲ੍ਹਾ ਪੁਲਿਸ ਸੁਪਰਡੈਂਟ ਪ੍ਰਦੀਪ ਗੁਪਤਾ ਨੇ ਦੱਸਿਆ ਕਿ ਸਰਾਏ ਅਕਿਲ ਥਾਣਾ ਖੇਤਰ ਦੇ ਇਕ ਪਿੰਡ ਵਿਚ ਕਰੀਬ 16 ਸਾਲ ਦੀ ਇਕ ਦਲਿਤ ਨਾਬਾਲਗ ਲੜਕੀ ਘਾਹ ਕੱਟਣ ਗਈ ਸੀ। ਦੋਸ਼ ਹੈ ਕਿ ਇਸ ਦੌਰਾਨ ਦੂਜੇ ਭਾਈਚਾਰੇ ਦੇ ਤਿੰਨ ਨੌਜਵਾਨਾ ਉਸ ਨੂੰ ਜ਼ਬਰਦਸਤੀ ਸੁੰਨਸਾਨ ਖੇਤਰ ਵਿਚ ਲੈ ਗਏ ਅਤੇ ਉਸ ਨਾਲ ਸਾਮੂਹਿਕ ਬਲਾਤਕਾਰ ਕੀਤਾ ਅਤੇ ਨਾਲ ਹੀ ਵਾਰਦਾਤ ਦਾ ਵੀਡੀਓ ਵੀ ਬਣਾ ਲਿਆ। ਉਨ੍ਹਾਂ ਦੱਸਿਆ ਕਿ ਨਾਬਾਲਗ ਲੜਕੀ ਦੀਆਂ ਚੀਕਾਂ ਸੁਣਕੇ ਮੌਕੇ ਉਤੇ ਪਹੁੰਚੇ ਪਿੰਡ ਵਾਸੀਆਂ ਨੇ ਇਕ ਨੌਜਵਾਨ ਨੂੰ ਫੜ ਲਿਆ ਅਤੇ ਉਸਦੀ ਮਾਰਕੁੱਟ ਕਰਨ ਬਾਅਦ ਪੁਲਿਸ ਹਵਾਲੇ ਕਰ ਦਿੱਤਾ। ਜ਼ਖਮੀ ਨੌਜਵਾਨ ਨੂੰ ਜ਼ਿਲ੍ਹਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਅਤੇ ਲੜਕੀ ਨੂੰ ਮੈਡੀਕਲ ਜਾਂਚ ਲਈ ਭੇਜਿਆ ਗਿਆ।

 

ਸੂਤਰਾਂ ਮੁਤਾਬਕ ਇਸ ਘਟਨਾ ਤੋਂ ਨਾਰਾਜ ਪਿੰਡ ਵਾਸੀਆਂ ਨੇ ਪੁਲਿਸ ਉਤੇ ਪੀੜਤਾ ਨਾਲ ਬਦਸਲੂਕੀ ਕਰਨ ਦਾ ਦੋਸ਼ ਲਗਾਉਂਦੇ ਹੋਏ ਥਾਣੇ ਦਾ ਘਿਰਾਓ ਕੀਤਾ ਅਤੇ ਨਾਅਰੇਬਾਜ਼ੀ ਕੀਤੀ।

 

ਪੁਲਿਸ ਸੁਪਰਡੈਂਟ ਨੇ ਦੱਸਿਆ ਕਿ ਇਸ ਮਾਮਲੇ ਵਿਚ ਸਬ ਇੰਸਪੈਕਟਰ ਦੀਪਕ ਗੁਪਤਾ ਅਤੇ ਇਕ ਹੈਡ ਕਾਂਸਟੇਬਲ ਨੂੰ ਲਾਪਰਵਾਹੀ ਦੇ ਦੋਸ਼ ਵਿਚ ਲਾਇਨ ਹਾਜਰ ਕੀਤਾ ਗਿਆ ਹੈ। ਉਨ੍ਹਾਂ ਉਤੇ ਪੀੜਤ ਪੱਖ ਨਾਲ ਬਦਸਲੂਕੀ ਕਰਨ ਦਾ ਦੋਸ਼ ਹੈ। ਇਸ ਤੋਂ ਇਲਾਕਾ ਥਾਣਾ ਇੰਚਾਰਜ ਮਨੀਸ਼ ਪਾਂਡੇ ਦੀ ਵੀ ਜਾਂਚ ਦੇ ਹੁਕਮ ਮੰਝਨਪੁਰ ਦੇ ਖੇਤਰਅਧਿਕਾਰੀ ਸਚਿਦਾਨੰਦ ਪਾਠਕ ਨੂੰ ਦਿੱਤਾ ਗਿਆ ਹੈ।

 

ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ (ਪ੍ਰਯਾਗਰਾਜ) ਸੁਜੀਤ ਪਾਂਡੇ ਨੇ ਐਤਵਾਰ ਨੂੰ ਘਟਨਾ ਸਥਾਨ ਦਾ ਦੌਰਾ ਕੀਤਾ। ਉਨ੍ਹਾਂ ਫਰਾਰ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਪੰਜ ਟੀਮਾਂ ਗਠਿਤ ਕਰਨ ਦੇ ਹੁਕਮ ਦਿੱਤੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dalit girl gang raped in Uttar Pradesh action taken on two policemen including daroga