ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਆਹ ਵਾਲੇ ਦਲਿਤ ਲੜਕੇ ਨੂੰ ਪੂਜਾ ਕਰਨ ਤੋਂ ਰੋਕਿਆ, ਵਿਰੋਧ ਕਰਨ ’ਤੇ ਕੁੱਟਿਆ

ਵਿਆਹ ਵਾਲੇ ਦਲਿਤ ਲੜਕੇ ਨੂੰ ਪੂਜਾ ਕਰਨ ਤੋਂ ਰੋਕਿਆ, ਵਿਰੋਧ ਕਰਨ ’ਤੇ ਕੁੱਟਿਆ

ਅਮਰੋਹਾ ਦੇ ਹਸਨਪੁਰ ਕੋਤਵਾਲੀ ਖੇਤਰ ਦੇ ਪਿੰਡ ਮਕਨਪੁਰ ਸੁਮਾਲੀ ਵਿਚ ਸੋਮਵਾਰ ਨੂੰ ਬਾਰਾਤ ਰਵਾਨਾ ਹੋਣ ਤੋਂ ਪਹਿਲਾਂ ਦਲਿਤ ਭਾਈਚਾਰੇ ਦੇ ਵਿਆਹ ਵਾਲੇ ਲੜਕੇ ਨੂੰ ਉਚ ਜਾਤੀ ਦੇ ਲੋਕਾਂ ਨੇ ਚਾਮੁੰਡਾ ਪੂਜਨ ਤੋਂ ਰੋਕ ਦਿੱਤਾ। ਵਿਰੋਧ ਕਰਨ ਉਤੇ ਵਿਆਹ ਵਾਲੇ ਲੜਕੇ ਨਾਲ ਮਾਰਕੁੱਟ ਵੀ ਕੀਤੀ ਗਈ। ਵਿਆਹ ਵਾਲੇ ਲੜਕੇ ਨੇ ਸੋਨੇ ਦੀ ਅੰਗੂਠੀ ਅਤੇ ਚੇਨ ਨਾਲ ਪੈਸਿਆਂ ਦਾ ਹਾਰ ਅਤੇ ਨਗਦੀ ਲੁਟਣ ਦਾ ਦੋਸ਼ ਲਗਾਇਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

 

ਹਸਨਪੁਰ ਥਾਣਾ ਖੇਤਰ ਦੇ ਮਕਨਪੁਰੀ ਸੁਮਾਲੀ ਪਿੰਡ ਵਾਸੀ ਸ਼ੋਭਿਤ ਦੀ ਬਾਰਾਤ ਸੋਮਵਾਰ ਨੂੰ ਜਾ ਰਹੀ ਸੀ। ਬਾਰਾਤ ਨਿਕਲਣ ਦੌਰਾਨ ਵਿਆਹ ਵਾਲਾ ਲੜਕਾ ਪਿੰਡ ਵਿਚ ਹੀ ਚਾਮੁੰਡਾ ਪੂਜਨ ਲਈ ਪਹੁੰਚਿਆ। ਦੋਸ਼ ਹੈ ਕਿ ਪਿੰਡ ਦੇ ਉਚ ਜਾਤੀ ਦੇ ਕੁਝ ਲੋਕਾਂ ਨੇ ਵਿਆਹ ਵਾਲੇ ਲੜਕੇ ਨੂੰ ਚਾਮੁੰਡਾ ਪੂਜਨ ਤੋਂ ਰੋਕ ਦਿੱਤਾ। ਵਿਰੋਧ ਕਰਨ ਉਤੇ ਵਿਆਹ ਵਾਲੇ ਲੜਕੇ ਅਤੇ ਉਸਦੇ ਰਿਸ਼ਤੇਦਾਰਾਂ ਨਾਲ ਮਾਰਕੁੱਟ ਵੀ ਕੀਤੀ ਗਈ। ਲੜਕੇ ਨੇ ਦੋਸ਼ੀ ਪੱਖ ਉਤੇ 35 ਹਜ਼ਾਰ ਦੀ ਨਗਦੀ, ਸੋਨੇ ਦੀ ਚੇਨ, ਅੰਗੂਠੀ ਅਤੇ ਪੈਸਿਆਂ ਦਾ ਹਾਰ ਲੁੱਟਣ ਦਾ ਦੋਸ਼ ਲਗਾਇਆ ਹੈ।

 

ਜਜਤਨਾ ਦੇ ਬਾਅਦ ਲੜਕਾ ਆਪਣੇ ਰਿਸ਼ਤੇਦਾਰਾਂ ਅਤੇ ਪਰਿਵਾਰਕ ਮੈਂਬਰਾਂ ਨਾਲ ਹਸਨਪੁਰ ਕੋਤਵਾਲੀ ਪਹੁੰਚਿਆ। ਲੜਕੇ ਨੇ ਪੁਲਿਸ ਤੋਂ ਕਾਰਵਾਈ ਦੀ ਮੰਗ ਕੀਤੀ। ਪੁਲਿਸ ਦੋਸ਼ੀ ਪੱਖ ਖਿਲਾਫ ਰਿਪੋਰਟ ਦਰਜ ਕਰਕੇ ਜਾਂਚ ਸ਼ੁਰੂ ਕਰਨ ਦੀ ਗੱਲ ਕਹਿ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:dalit groom and family beaten by uppercaste during puja and baraat in amroha