ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਨੂੰ ਖ਼ਤਰਾ ਬਣਿਆ ਟਿੱਡੀ ਦਲ 1 ਦਿਨ ’ਚ ਖਾਂਦੈ 35,000 ਲੋਕਾਂ ਜਿੰਨਾ ਅਨਾਜ

ਪੰਜਾਬ ਨੂੰ ਖ਼ਤਰਾ ਬਣਿਆ ਟਿੱਡੀ ਦਲ 1 ਦਿਨ ’ਚ ਖਾਂਦੈ 35,000 ਲੋਕਾਂ ਜਿੰਨਾ ਅਨਾਜ

ਰਾਜਸਥਾਨ ਤੇ ਮੱਧ ਪ੍ਰਦੇਸ਼ ਵਿੱਚ ਦਹਿਸ਼ਤ ਫੈਲਾਉਣ ਤੋਂ ਬਾਅਦ ਟਿੱਡੀਆਂ ਦਾ ਦਲ ਇੱਕ ਵਾਰ ਫਿਰ ਉੱਤਰ ਪ੍ਰਦੇਸ਼ ਦੇ ਝਾਂਸੀ ਪੁੱਜ ਗਿਆ ਤੇ ਇਹ ਹੁਣ ਮਹਾਰਾਸ਼ਟਰ ਦੇ ਰਾਮਟੇਕ ਸ਼ਹਿਰ ਵੱਲ ਵਧ ਸਕਦਾ ਹੈ। ਇਹ ਪਿਛਲੇ 26 ਸਾਲਾਂ ਵਿੱਚ ਟਿੱਡੀ ਦਲ ਦਾ ਸਭ ਤੋਂ ਭੈੜਾ ਹਮਲਾ ਹੈ।

 

 

ਆਮ ਤੌਰ ’ਤੇ ਟਿੱਡੀ ਦਲ ਦੇ ਕਹਿਰ ਤੋਂ ਬਚੇ ਰਹਿਣ ਵਾਲੇ ਪੰਜਾਬ ਵਿੱਚ ਵੀ ਇਸ ਵਾਰ ਇਨ੍ਹਾਂ ਟਿੱਡੀਆਂ ਦਾ ਛੋਟਾ ਜਿਹਾ ਹਮਲਾ ਹੋਇਆ ਹੈ। ਖ਼ਤਰਾ ਹਾਲੇ ਵੀ ਬਣਿਆ ਹੋਇਆ ਹੈ।

 

 

ਫ਼ਰੀਦਾਬਾਦ ਸਥਿਤ ਟਿੱਡੀ ਚੇਤਾਵਨੀ ਸੰਗਠਨ (LWO) ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਕੋਈ ਨਵੀਂ ਸਮੱਸਿਆ ਨਹੀਂ ਹੈ ਤੇ ਲੰਮੇ ਸਮੇਂ ਤੋਂ ਅਸੀਂ ਇਸ ਦਾ ਸਾਹਮਣਾ ਕਰ ਰਹੇ ਹਾਂ। ਇਸ ਵਰ੍ਹੇ ਟਿੱਡੀ ਦਲ ਦਾ ਕਹਿਰ ਪਿਛਲੇ 26 ਸਾਲਾਂ ’ਚ ਸਭ ਤੋਂ ਭਿਆਨਕ ਹੈ।

 

 

ਕੇਂਦਰੀ ਗ੍ਰਹਿ ਮੰਤਰਾਲੇ ਅਨੁਸਾਰ ਰਾਜਸਥਾਨ ਦੇ 21 ਜ਼ਿਲ੍ਹਿਆਂ, ਮੱਧ ਪ੍ਰਦੇਸ਼ ਦੇ 18 ਜ਼ਿਲ੍ਹਿਆਂ, ਗੁਜਰਾਤ ਦੇ ਦੋ ਜ਼ਿਲ੍ਹਿਆਂ ਤੇ ਪੰਜਾਬ ਦੇ ਇੱਕ ਜ਼ਿਲ੍ਹੇ ’ਚ ਹੁਣ ਤੱਕ ਟਿੱਡੀ ਦਲ ਉੱਤੇ ਕਾਬੂ ਪਾਉਣ ਲਈ ਕਦਮ ਚੁੱਕੇ ਗਏ ਹਨ।

 

 

ਰੇਗਿਸਤਾਨੀ ਟਿੱਡੀਆਂ ਜਿਵੇਂ–ਜਿਵੇਂ ਅੱਗੇ ਵਧ ਰਹੀਆਂ ਹਨ, ਤਿਵੇਂ–ਤਿਵੇਂ ਕਿਸਾਨਾਂ ਦੇ ਮੱਥੇ ’ਤੇ ਚਿੰਤਾ ਦੀਆਂ ਲਕੀਰਾਂ ਹੋਰ ਡੂੰਘੀਆਂ ਹੁੰਦੀਆਂ ਜਾ ਰਹੀਆਂ ਹਨ। ਮਾਹਿਰਾਂ ਮੁਤਾਬਕ ਇਕ ਛੋਟਾ ਟਿੱਡੀ ਦਲ ਵੀ ਦਿਨ ਭਰ ਵਿੱਚ 10 ਹਾਥੀਆਂ ਜਿੰਨਾ ਅਨਾਜ ਖਾ ਜਾਂਦਾ ਹੈ। ਗ਼ਰੀਬੀ ਤੇ ਖੁਰਾਕ ਦੇ ਸੰਕਟ ਨਾਲ ਜੂਝਦੇ ਅਫ਼ਰੀਕੀ ਦੇਸ਼ਾਂ ਵਿੱਚ ਇਨ੍ਹਾਂ ਟਿੱਡੀਆਂ ਦਾ ਅੱਤਵਾਦ ਪੂਰੀ ਦੁਨੀਆ ਵੇਖ ਚੁੱਕੀ ਹੈ।

 

 

ਇਹ ਟਿੱਡੀਆਂ 15 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਉਡਾਣ ਭਰਦੀਆਂ ਹਨ ਤੇ ਇੱਕ ਦਿਨ ਵਿੱਚ 150 ਕਿਲੋਮੀਟਰ ਦੀ ਦੂਰੀ ਤਹਿ ਕਰ ਲੈਂਦੀਆਂ ਹਨ। ਇੱਕ ਟਿੱਡੀ ਦਲ ਵਿੱਚ 8 ਕਰੋੜ ਦੇ ਲਗਭਗ ਟਿੱਡੀਆਂ ਹੁੰਦੀਆਂ ਹਨ।

 

 

ਹਰੇਕ ਟਿੱਡੀ ਦੋ ਗ੍ਰਾਮ ਫ਼ਸਲ ਖਾ ਜਾਂਦੀ ਹੈ। ਇੱਕ ਵਰਗ ਕਿਲੋਮੀਟਰ ਵੱਡੇ ਟਿੱਡੀ ਦਲ ਵਿੱਚ ਚਾਰ ਕਰੋੜ ਟਿੱਡੀਆਂ ਮੌਜੂਦ ਰਹਿ ਸਕਦੀਆਂ ਹਨ।

 

 

ਇਹ ਟਿੱਡੀ ਦਲ ਇੱਕ ਦਿਨ ਵਿੱਚ ਹੀ 35 ਹਜ਼ਾਰ ਲੋਕਾਂ, 20 ਊਠਾਂ ਤੇ 10 ਹਾਥੀਆਂ ਦੇ ਬਰਾਬਰ ਫ਼ਸਲ ਬਰਬਾਦ ਕਰ ਸਕਦਾ ਹੈ। ਇਹ ਟਿੱਡੀਆਂ ਫਲ, ਸਬਜ਼ੀਆਂ, ਅਨਾਜ, ਫੁੱਲ, ਪੱਤੀਆਂ, ਬੀਜ, ਰੁੱਖਾਂ ਦੀ ਉੱਪਰਲੀ ਤਹਿ ਤੇ ਟਹਿਣੀਆਂ ਖਾ ਜਾਂਦੀਆਂ ਹਨ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Danger to Punjab Locust Swarm Eat daily the same Foodgrains as 35000 people have