ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੁਜਰਾਤ `ਚ ‘ਕਾਲੀਆਂ ਤਾਕਤਾਂ ਨੇ ਲੈ ਲਈ' ਇੱਕੋ ਪਰਿਵਾਰ ਦੇ 3 ਮੈਂਬਰਾਂ ਦੀ ਜਾਨ

ਕੁਨਾਲ ਤ੍ਰਿਵੇਦੀ ਤੇ ਕਵਿਤਾ ਦੀ ਫ਼ਾਈਲ ਫ਼ੋਟੋ

ਅਹਿਮਦਾਬਾਦ ਦੇ ਬੇਹੱਦ ਰੱਜੇ-ਪੁੱਜੇ ਸਮਝੇ ਜਾਂਦੇ ਇਲਾਕੇ`ਚ ਇੱਕੋ ਪਰਿਵਾਰ ਦੇ ਤਿੰਨ ਮੈਂਬਰ ਮ੍ਰਿਤਕ ਹਾਲਤ ਵਿੱਚ ਪਾਏ ਗਏ ਹਨ। ਲਾਸ਼ਾਂ ਕੋਲੋਂ ਤਿੰਨ ਪੰਨਿਆਂ ਦਾ ਇੱਕ ਖ਼ੁਦਕੁਸ਼ੀ ਨੋਟ ਮਿਲਿਆ ਹੈ, ਜਿਸ ਵਿੱਚ ਲਿਖਿਆ ਹੈ ਕਿ ਉਹ ‘ਕਾਲੀਆਂ ਤਾਕਤਾਂ` ਕਾਰਨ ਖ਼ੁਦਕੁਸ਼ੀ ਕਰ ਰਹੇ ਹਨ।


ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਵਪਾਰੀ ਕੁਨਾਲ ਤ੍ਰਿਵੇਦੀ (45) ਦੀ ਲਾਸ਼ ਛੱਤ ਨਾਲ ਲਟਕੀ ਮਿਲੀ, ਜਦ ਕਿ ਉਸ ਦੀ ਪਤਨੀ ਕਵਿਤਾ (45) ਅਤੇ ਧੀ ਸ਼ਰੀਨ (16) ਦੀਆਂ ਲਾਸ਼ਾਂ ਘਰ ਦੇ ਇੱਕ ਬੈੱਡਰੂਮ ਦੇ ਫ਼ਰਸ਼ `ਤੇ ਪਈਆਂ ਮਿਲੀਆਂ।


ਨਰੋਡਾ ਪੁਲਿਸ ਦੇ ਜਾਂਚ-ਅਧਿਕਾਰੀ ਇੰਸਪੈਕਟਰ ਐੱਚਬੀ ਵਘੇਲਾ ਨੇ ਦੱਸਿਆ ਕਿ ਕੁਨਾਲ ਤ੍ਰਿਵੇਦੀ ਦੀ ਮਾਂ ਜੈਸ਼੍ਰੀਬੇਨ (75) ਘਰ `ਚ ਬੇਸੁਰਤ ਹਾਲਤ `ਚ ਮਿਲੀ, ਜਦੋਂ ਪੁਲਿਸ ਨੇ ਅਵਨੀ ਸਕਾਈ ਅਪਾਰਟਮੈਂਟ `ਚ ਪੁੱਜ ਕੇ ਉਨ੍ਹਾਂ ਦੇ ਫ਼ਲੈਟ ਦਾ ਬੂਹਾ ਤੋੜਿਆ। ਪੁਲਿਸ ਨੂੰ ਤ੍ਰਿਵੇਦੀ ਪਰਿਵਾਰ ਦੇ ਰਿਸ਼ਤੇਦਾਰਾਂ ਨੇ ਸੱਦਿਆ ਸੀ ਕਿਉਂਕਿ ਉਨ੍ਹਾਂ ਨੇ ਵਾਰ-ਵਾਰ ਕਾਲਾਂ ਕੀਤੀਆਂ ਪਰ ਅੱਗਿਓਂ ਕੋਈ ਵੀ ਜਵਾਬ ਨਹੀਂ ਸੀ ਮਿਲ ਰਿਹਾ; ਜਿਸ ਕਾਰਨ ਉਨ੍ਹਾਂ ਨੂੰ ਸ਼ੱਕ ਪਿਆ ਤੇ ਉਨ੍ਹਾਂ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ।


ਜਾਂਚ ਅਧਿਕਾਰੀ ਹੁਣ ਇਹ ਪਤਾ ਲਾਉਣ ਦਾ ਜਤਨ ਕਰ ਰਹੇ ਹਨ ਕਿ ਕੀ ਕੁਨਾਲ ਤਿਵੇਦੀ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੀ ਪਤਨੀ ਤੇ ਧੀ ਦਾ ਕਤਲ ਕੀਤਾ ਸੀ ਕਿ ਜਾਂ ਉਨ੍ਹਾਂ ਦੀ ਮੌਤ ਦਾ ਕਾਰਨ ਕੋਈ ਹੋਰ ਸੀ।


ਤਿੰਨ ਪੰਨਿਆਂ ਦਾ ਖ਼ੁਦਕੁਸ਼ੀ ਨੋਟ ਹਿੰਦੀ `ਚ ਲਿਖਿਆ ਹੋਇਆ ਹੈ; ਜੋ ਸ੍ਰੀਮਤੀ ਜੈਸ਼੍ਰੀਬੇਨ ਨੂੰ ਸੰਬੋਧਤ ਹੈ। ਉਸ ਵਿੱਚ ਇਸ ਦੁਖਾਂਤ ਲਈ ‘ਕਾਲੀਆਂ ਤਾਕਤਾਂ` ਨੂੰ ਜਿ਼ੰਮੇਵਾਰ ਕਰਾਰ ਦਿੱਤਾ ਗਿਆ ਹੈ। ਉਸ ਵਿੱਚ ਲਿਖਿਆ ਹੈ- ‘‘ਸਾਰੇ ਮੈਨੂੰ ਸ਼ਰਾਬੀ ਆਖਦੇ ਹਨ... ਮੈਂ ਸ਼ਰਾਬ ਕਦੇ ਵੀ ਆਪਣੀ ਮਰਜ਼ੀ ਨਾਲ ਨਹੀਂ ਪੀਂਦਾ... ਕਾਲੀਆਂ ਤਾਕਤਾਂ ਮੇਰੀ ਕਮਜ਼ੋਰੀ ਦਾ ਲਾਹਾ ਲੈਂਦੀਆਂ ਹਨ... ਪਰ ਮਾਂ ਤੁਸੀਂ ਮੈਨੂੰ ਸਮਝੇ ਨਹੀਂ... ਜੇ ਤੁਸੀਂ ਪਹਿਲੇ ਦਿਨ ਹੀ ਸਮਝ ਲਿਆ ਹੁੰਦਾ, ਤਾਂ ਅੱਜ ਮੇਰੀ ਜਿ਼ੰਦਗੀ ਕੁਝ ਹੋਰ ਹੋਣੀ ਸੀ... ਸ਼ਬਦ ‘ਖ਼ੁਦਕੁਸ਼ੀ` ਕਦੇ ਮੇਰੇ ਸ਼ਬਦ-ਕੋਸ਼ `ਚ ਤਾਂ ਹੈ ਹੀ ਨਹੀਂ ਸੀ... ਮੈਂ ਤੁਹਾਨੂੰ ਵਾਰ ਕਾਲੀਆਂ ਤਾਕਤਾਂ ਬਾਰੇ ਦੱਸਿਆ ਸੀ... ਪਰ ਤੁਸੀਂ ਮੇਰੇ `ਤੇ ਕਦੇ ਯਕੀਨ ਨਹੀਂ ਕੀਤਾ।``


ਕੁਨਾਲ ਤ੍ਰਿਵੇਦੀ ਨੇ ਆਪਣੇ ਖ਼ੁਦਕੁਸ਼ੀ ਨੋਟ `ਚ ਇਹ ਵੀ ਆਖਿਆ ਹੈ ਕਿ ਉਸ `ਤੇ ਕਿਸੇ ਕਿਸਮ ਦਾ ਕੋਈ ਕਰਜ਼ਾ ਨਹੀਂ ਹੈ ਤੇ ਨਾ ਹੀ ਉਸ ਨੂੰ ਕੋਈ ਆਰਥਿਕ ਤੰਗੀ ਹੈ। ਪੁਲਿਸ ਅਧਿਕਾਰੀ ਸ੍ਰੀ ਵਘੇਲਾ ਨੇ ਦੱਸਿਆ ਕਿ ਉਸ ਨੋਟ `ਚ ਕਿਤੇ ਕਿਸੇ ਤਾਂਤ੍ਰਿਕ ਦਾ ਨਾਂਅ ਨਹੀਂ ਲਿਖਿਆ।


ਕੁਨਾਲ ਤ੍ਰਿਵੇਦੀ ਪਹਿਲਾਂ ਨਿਜੀ ਖੇਤਰ ਦੀਆਂ ਬੀਮਾ ਕੰਪਨੀਆਂ ਲਈ ਵੀ ਕੰਮ ਕਰਦਾ ਰਿਹਾ ਹੈ ਪਰ ਪਿੱਛੇ ਜਿਹੇ ਉਸ ਨੇ ਆਪਣਾ ਕਾਸਮੈਟਿਕ ਉਤਪਾਦਾਂ ਦਾ ਕਾਰੋਬਾਰ ਸ਼ੁਰੂ ਕੀਤਾ ਸੀ।


ਖ਼ਾਸ ਨੋਟ

‘ਹਿੰਦੁਸਤਾਨ ਟਾਈਮਜ਼ ਪੰਜਾਬੀ` ਇਸ ਖ਼ਬਰ ਰਾਹੀਂ ‘ਕਾਲੀਆਂ ਤਾਕਤਾਂ` ਦਾ ਕੋਈ ਵਹਿਮ-ਭਰਮ ਨਹੀਂ ਫੈਲਾਉਣਾ ਚਾਹੁੰਦਾ ਕਿਉਂਕਿ ਅਸਲ ਜਿ਼ੰਦਗੀ ਵਿੱਚ ਕਿਤੇ ਅਜਿਹਾ ਕੁਝ ਨਹੀਂ ਹੁੰਦਾ ਅਤੇ ਜੋ ਕੁਝ ਵੀ ਹੁੰਦਾ ਹੈ, ਉਹ ਸਿਰਫ਼ ਕਿਸੇ ਖ਼ਾਸ ਵਿਅਕਤੀ/ਆਂ ਨੁੰ ਮਹਿਸੂਸ ਹੋ ਰਿਹਾ ਹੁੰਦਾ ਹੈ। ਤਜਰਬੇਕਾਰ ਤੇ ਮਾਹਿਰ ਡਾਕਟਰ ਜਾਂ ਮਨੋਵਿਗਿਆਨੀ ਤੋਂ ਮੈਡੀਕਲ ਜਾਂ ਮਨੋਵਿਗਿਆਨਕ ਇਲਾਜ ਕਰਵਾਉਣ ਨਾਲ ਸਾਰੇ ਭੂਤ-ਪ੍ਰੇਤ ਦਿਸਣੋਂ ਜਾਂ ਮਹਿਸੂਸ ਹੋਣੋਂ ਹਟ ਜਾਂਦੇ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dark Forces took 3 lives in Gujarat