ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਾਊਦ ਇਬਰਾਹਿਮ ਦਾ ਕਰੀਬੀ ਗੈਂਗਸਟਰ ਐਜਾਜ਼ ਲੱਕੜਵਾਲਾ ਗ੍ਰਿਫ਼ਤਾਰ

ਦਾਊਦ ਇਬਰਾਹਿਮ ਦਾ ਕਰੀਬੀ ਗੈਂਗਸਟਰ ਐਜਾਜ਼ ਲੱਕੜਵਾਲਾ ਗ੍ਰਿਫ਼ਤਾਰ

ਮੁੰਬਈ ਦੇ ਬਹੁ–ਚਰਚਿਤ ਗੈਂਗਸਟਰ ਤੇ ਅਪਰਾਧ–ਜਗਤ ਦੇ ਸਰਗਨੇ ਦਾਊਦ ਇਬਰਾਹਿਮ ਦੇ ਕਰੀਬੀ ਸਮਝੇ ਜਾਂਦੇ ਐਜਾਜ਼ ਲੱਕੜਵਾਲਾ ਨੂੰ ਅੱਜ ਪਟਨਾ ਸਾਹਿਬ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

 

 

ਇਸ ਬਦਨਾਮ ਗੈਂਗਸਟਰ ਵਿਰੁੱਧ 25 ਮੁਕੱਦਮੇ ਦਰਜ ਹਨ। ਇਸ ਤੋਂ ਪਹਿਲਾਂ ਮੁੰਬਈ ਕ੍ਰਾਈਮ ਬ੍ਰਾਂਚ ਦੇ ਐਂਟੀ–ਐਕਸਟੌਰਸ਼ਨ ਸੈੱਲ (AEC – ਫਿਰੌਤੀ ਵਸੂਲਣ ਵਾਲਿਆਂ ਵਿਰੁੱਧ ਕਾਰਵਾਈ ਕਰਨ ਵਾਲਾ ਸੈੱਲ) ਨੇ ਐਜਾਜ਼ ਲੱਕੜਵਾਲਾ ਦੀ ਧੀ ਸੋਨੀਆ ਲੱਕੜਵਾਲਾ ਨੂੰ ਜਬਰੀ ਵਸੂਲੀ ਦੇ ਇੱਕ ਹੋਰ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਆਪਣੇ ਪਿਤਾ ਦੇ ਆਖਣ ’ਤੇ ਬਾਂਦਰਾ ਦੇ ਇੱਕ ਬਿਲਡਰ ਤੋਂ ਫਿਰੌਤੀ ਵਸੂਲਣ ਲਈ ਧਮਕੀਆਂ ਦੇ ਰਹੀ ਸੀ।

 

 

ਐਜਾਜ਼ ਲੱਕੜਵਾਲਾ ਮਹਾਰਾਸ਼ਟਰ ਪੁਲਿਸ ਦਾ ਮੋਸਟ–ਵਾਂਟੇਡ ਅਪਰਾਧੀ ਹੈ। ਕਦੇ ਕਿਸੇ ਵੇਲੇ ਉਹ ਛੋਟਾ ਰਾਜਨ ਗਿਰੋਹ ਦਾ ਮੈਂਬਰ ਵੀ ਰਿਹਾ ਹੈ। ਉਸ ਵਿਰੁੱਧ ਮੁੰਬਈ ਤੇ ਦਿੱਲੀ ’ਚ ਦੋ ਦਰਜਨ ਤੋਂ ਵੀ ਵੱਧ ਮਾਮਲੇ ਦਰਜ ਹਨ; ਜਿਨ੍ਹਾਂ ਵਿੱਚ ਫਿਰੌਤੀ ਵਸੂਲਣਾ, ਕਤਲ ਆਦਿ ਦੇ ਮਾਮਲੇ ਸ਼ਾਮਲ ਹਨ।

 

 

ਐਜਾਜ਼ ਲੱਕੜਵਾਲਾ ਕਦੇ ਮੁੰਬਈ ਦੇ ਜੋਗੇਸ਼ਵਰੀ ਇਲਾਕੇ ’ਚ ਰਹਿੰਦਾ ਸੀ। ਉਸ ਨੇ ਬਾਂਦਰਾ ਦੇ ਸੇਂਟ ਸਟੇਨੀਸਲੂਸ ਸਕੂਲ ਤੋਂ ਪੜ੍ਹਾਈ ਕੀਤੀ। ਖ਼ੁਫ਼ੀਆ ਸੂਤਰਾਂ ਮੁਤਾਬਕ ਇਸ ਵੇਲੇ ਐਜਾਜ਼ ਕੈਨੇਡਾ ’ਚ ਰਹਿੰਦਾ ਹੈ।

 

 

ਸਾਲ 2003 ’ਚ ਇੱਕ ਹਮਲੇ ਤੋਂ ਬਾਅਦ ਉਹ ਹਸਪਤਾਲ ਤੋਂ ਫ਼ਰਾਰ ਹੋ ਗਿਆ ਸੀ। ਇਸ ਤੋਂ ਬਾਅਦ ਉਸ ਦੇ ਦੱਖਣੀ ਅਫ਼ਰੀਕਾ ਨੱਸ ਜਾਣ ਦੀਆਂ ਖ਼ਬਰਾਂ ਵੀ ਆਈਆਂ ਸਨ। ਪਰ ਬਾਅਦ ’ਚ ਸਾਲ 2004 ਦੌਰਾਨ ਐਜਾਜ਼ ਨੂੰ ਕੈਨੇਡਾ ਪੁਲਿਸ ਨੇ ਔਟਵਾ ਤੋਂ ਗ੍ਰਿਫ਼ਤਾਰ ਕੀਤਾ ਸੀ। ਪਰ ਕੁਝ ਦਿਨ ਉਸ ਨੂੰ ਜੇਲ੍ਹ ’ਚ ਰੱਖਣ ਤੋਂ ਬਾਅਦ ਮੁੜ ਰਿਹਾਅ ਕਰ ਦਿੱਤਾ ਗਿਆ ਸੀ।

 

 

ਰਿਹਾਈ ਤੋਂ ਬਾਅਦ ਉਹ ਕਈ ਵਰ੍ਹੇ ਜ਼ਮੀਨਦੋਜ਼ ਰਿਹਾ; ਭਾਵ ਲੁਕਿਆ ਰਿਹਾ। ਸਾਲ 2008 ਦੌਰਾਨ ਵੀ ਫਿਰੌਤੀ ਦੇ ਇੱਕ ਮਾਮਲੇ ’ਚ ਉਸ ਦਾ ਹੱਥ ਹੋਣ ਦੀ ਖ਼ਬਰ ਦੇਸ਼ ਦੀਆਂ ਖ਼ੁਫ਼ੀਆ ਏਜੰਸੀਆਂ ਨੂੰ ਮਿਲੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Daud Ibrahim Aide Gangster Aijaz Lakadwala Arrested