ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧੀ ਇਲਤਿਜਾ ਤੇ ਭਰਾ ਤਸਦੁਕ ਨੇ ਕੀਤੀ ਮਹਿਬੂਬਾ ਮੁਫ਼ਤੀ ਨਾਲ ਮੁਲਾਕਾਤ

ਧੀ ਇਲਤਿਜਾ ਤੇ ਭਰਾ ਤਸਦੁਕ ਨੇ ਕੀਤੀ ਮਹਿਬੂਬਾ ਮੁਫ਼ਤੀ ਨਾਲ ਮੁਲਾਕਾਤ

ਜੰਮੂ–ਕਸ਼ਮੀਰ ’ਚੋਂ ਧਾਰਾ–370 ਹਟਾਏ ਜਾਣ ਤੋਂ ਬਾਅਦ ਪਿਛਲੇ ਦੋ ਮਹੀਨਿਆਂ ਤੋ਼ ਵੀ ਵੱਧ ਸਮੇਂ ਤੋਂ ਚਸ਼ਮਾ ਸ਼ਾਹੀ ’ਚ ਨਜ਼ਰਬੰਦ ਸਾਬਕਾ ਮੁੱਖ ਮੰਤਰੀ ਤੇ ਪੀਪਲ’ਜ਼ ਡੈਮੋਕ੍ਰੈਟਿਕ ਫ਼ਰੰਟ ਦੇ ਮੁਖੀ ਮਹਿਬੂਬਾ ਮੁਫ਼ਤੀ ਨਾਲ ਉਨ੍ਹਾਂ ਦੇ ਭਰਾ ਤਸਦੁਕ ਮੁਫ਼ੀ ਤੇ ਧੀ ਇਲਤਿਜਾ ਨੇ ਮੁਲਾਕਾਤ ਕੀਤੀ।

 

 

ਸੂਤਰਾਂ ਮੁਤਾਬਕ ਲਗਭਗ ਅੱਧੇ ਘੰਟੇ ਦੀ ਮੁਲਾਕਾਤ ਦੌਰਾਨ ਮਹਿਬੂਬਾ ਮੁਫ਼ਤੀ ਨੇ ਆਪਣੀ ਧੀ ਤੇ ਭਰਾ ਤੋਂ ਕਸ਼ਮੀਰ ਵਾਦੀ ਦੇ ਤਾਜ਼ਾ ਹਾਲਾਤ ਬਾਰੇ ਜਾਣਕਾਰੀ ਲਈ।

 

 

ਇਸ ਦੇ ਨਾਲ ਹੀ ਮੋਬਾਇਲ ਸੇਵਾ ਸ਼ੁਰੂ ਹੋਣ ਤੋਂ ਬਾਅਦ ਬਦਲੇ ਹਾਲਾਤ ਬਾਰੇ ਵੀ ਸ੍ਰੀਮਤੀ ਮਹਿਬੂਬਾ ਮੁਫ਼ਤੀ ਨੇ ਕੁਝ ਪੁੱਛਿਆ। ਤਸਦੁਕ ਤਾਂ ਆਪਣੀ ਭੈਣ ਨੂੰ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਪਹਿਲੀ ਵੀਰ ਮਿਲੇ ਸਨ। ਇਲਤਿਜਾ ਪਹਿਲਾਂ ਵੀ ਆਪਣੀ ਮਾਂ ਨੂੰ ਮਿਲ ਚੁੱਕੀ ਹੈ।

 

 

ਇਲਤਿਜਾ ਇਸ ਵੇਲੇ ਮੁੰਬਈ ’ਚ ਰਹਿ ਰਹਿ ਰਹੀ ਹੈ ਤੇ ਆਪਣੀ ਮਾਂ ਦਾ ਟਵਿਟਰ ਅਕਾਊਂਟ ਹੁਣ ਉਹੀ ਸੰਭਾਲਦੀ ਹੈ। ਟਵਿਟਰ ਉੱਤੇ ਮਹਿਬੂਬਾ ਮੁਫ਼ਤੀ ਨੇ ਹਿਰਾਸਤ ਵਿੱਚ ਲਏ ਆਗੂਆਂ ਦੀ ਗਿਣਤੀ ਬਾਰੇ ਕੇਂਦਰ ਸਰਕਾਰ ਤੋਂ ਜਾਣਕਾਰੀ ਮੰਗੀ ਸੀ।

 

 

ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫ਼ਰੰਸ ਆਗੂ ਉਮਰ ਅਬਦੁੱਲ੍ਹਾ ਵੀ ਇਸ ਵੇਲੇ ਹਿਰਾਸਤ ਵਿੱਚ ਹਨ। ਬੀਤੇ ਦਿਨੀਂ ਉਮਰ ਅਬਦੁੱਲ੍ਹਾ ਦੀ ਇੱਕ ਤਸਵੀਰ ਸਾਹਮਣੇ ਆਈ ਸੀ; ਜਿਸ ਵਿੱਚ ਉਨ੍ਹਾਂ ਦੀ ਚਿੱਟੀ ਦਾੜ੍ਹੀ ਤੇ ਵਾਲ਼ ਵਧੇ ਹੋਏ ਸਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Daughter Iltija and Brother Tasduk met Mehbooba Mufti