ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੂੰਹ ਵੱਲੋਂ ਕੱਢੀ ਬਜ਼ੁਰਗ ਜੋੜੀ ਨੂੰ ਫ਼ਿਰੋਜ਼ਪੁਰ DC ਨੇ ਮੁੜ ਦਿਵਾਇਆ ਘਰ

ਨੂੰਹ ਵੱਲੋਂ ਕੱਢੀ ਬਜ਼ੁਰਗ ਜੋੜੀ ਨੂੰ ਫ਼ਿਰੋਜ਼ਪੁਰ DC ਨੇ ਮੁੜ ਦਿਵਾਇਆ ਘਰ

ਇੱਕ ਬਜ਼ੁਰਗ ਜੋੜੀ ਨੂੰ ਸਾਲ ਕੁ ਪਹਿਲਾਂ ਨੂੰਹ ਨੇ ਘਰੋਂ ਬਾਹਰ ਕੱਢ ਦਿੱਤਾ ਸੀ ਪਰ ਹੁਣ ਫ਼ਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਚੰਦਰ ਗੈਂਦ ਦੇ ਜਤਨਾਂ ਸਦਕਾ ਉਸ ਜੋੜੀ ਨੂੰ ਆਪਣਾ ਘਰ ਵਾਪਸ ਮਿਲ ਗਿਆ ਹੈ। 81 ਸਾਲਾ ਬਜ਼ੁਰਗ ਮਹਿੰਦਰ ਕੌਰ ਇਸ ਦੌਰਾਨ ਕੁਝ ਜਜ਼ਬਾਤੀ ਹੋ ਗਏ; ਜਦੋਂ ਡੀਸੀ (DC) ਨੇ ਉਨ੍ਹਾਂ ਨੂੰ ਗਲ਼ੇ ਲਾ ਕੇ ਆਖਿਆ ਕਿ – ‘ਅੱਜ ਤੋਂ ਮੈਂ ਤੁਹਾਡਾ ਪੁੱਤਰ ਹਾਂ। ਕੋਈ ਵੀ ਪਰੇਸ਼ਾਨੀ ਹੋਵੇ, ਤਾਂ ਮੈਨੂੰ ਦੱਸਿਆ ਕਰੋ।’

 

 

83 ਸਾਲਾ ਬਜ਼ੁਰਗ ਸਲਵਿੰਦਰ ਸਿੰਘ ਤੇ ਉਨ੍ਹਾਂ ਦੀ ਪਤਨੀ ਮਹਿੰਦਰ ਕੌਰ ਜ਼ੀਰਾ ਸਬ–ਡਿਵੀਜ਼ਨ ਦੇ ਪਿੰਡ ਚੰਬਾਹ ਵਿਖੇ ਰਹਿੰਦੇ ਰਹੇ ਹਨ ਪਰ ਪਿਛਲੇ ਸਾਲ ਬੀਮਾਰੀ ਕਾਰਨ ਉਨ੍ਹਾਂ ਦੇ ਇਕਲੌਤੇ ਪੁੱਤਰ ਦਾ ਦੇਹਾਂਤ ਹੋ ਗਿਆ ਸੀ।

 

 

ਦੇਹਾਂਤ ਦੇ ਇੱਕ ਮਹੀਨੇ ਬਾਅਦ ਹੀ ਉਨ੍ਹਾਂ ਦੀ ਨੂੰਹ ਰਾਜਪਾਲ ਕੌਰ ਨੇ ਆਪਣੇ ਸੱਸ–ਸਹੁਰੇ ਨੂੰ ਘਰੋਂ ਬਾਹਰ ਕੱਢ ਦਿੱਤਾ ਸੀ। ਤਦ ਤੋਂ ਉਹ ਆਪਣੇ ਰਿਸ਼ਤੇਦਾਰਾਂ ਕੋਲ ਰਹਿ ਰਹੇ ਸਨ। ਦੋ ਕੁ ਮਹੀਨੇ ਪਹਿਲਾਂ ਉਨ੍ਹਾਂ ਫ਼ਿਰੋਜ਼ਪੁਰ ਦੇ ਜ਼ਿਲ੍ਹਾ ਮੈਜਿਸਟਰੇਟ–ਕਮ–ਡਿਪਟੀ ਕਮਿਸ਼ਨਰ ਚੰਦਰ ਗੈਦ ਦੀ ਅਦਾਲਤ ਵਿੱਚ ਇੱਕ ਅਰਜ਼ੀ ਦਾਖ਼ਲ ਕੀਤੀ ਸੀ।

 

 

ਡੀਸੀ ਨੇ ਬਜ਼ੁਰਗ ਜੋੜੀ ਦੇ ਹੱਕ ਵਿੱਚ ਫ਼ੈਸਲਾ ਸੁਣਾਇਆ। ਇਸ ਬਜ਼ੁਰਗ ਜੋੜੀ ਨੂੰ ਪੁਸ਼ਤੈਨੀ ਜ਼ਮੀਨ ਉੱਤੇ ਖੇਤੀਬਾੜੀ ਵੀ ਨਹੀਂ ਕਰਨ ਦਿੱਤੀ ਜਾ ਰਹੀ ਸੀ। ਡਿਪਟੀ ਕਮਿਸ਼ਨਰ ਸ੍ਰੀ ਚੰਦਰ ਗੈਂਦ ਨੇ ਦੱਸਿਆ ਕਿ ਬਜ਼ੁਰਗ ਔਰਤ ਮਹਿੰਦਰ ਕੌਰ ਉਨ੍ਹਾਂ ਸਾਹਵੇਂ ਪੇਸ਼ ਹੋਏ ਸਨ ਤੇ ਉਨ੍ਹਾਂ ਫ਼ੈਸਲਾ ਸੁਣਾਇਆ ਸੀ। ਪਰ ਨੂੰਹ ਰਾਜਪਾਲ ਕੌਰ ਨੇ ਉਨ੍ਹਾਂ ਦੇ ਫ਼ੈਸਲੇ ਨੂੰ ਹਾਈ ਕੋਰਟ ’ਚ ਚੁਣੌਤੀ ਦੇ ਦਿੱਤੀ ਸੀ।

 

 

ਹਾਈ ਕੋਰਟ ਨੇ ਨੂੰਹ ਨੂੰ ਦੋ ਕਮਰੇ ਦੇਣ ਦਾ ਹੁਕਮ ਦਿੱਤਾ; ਜਿਸ ਨੂੰ ਤੁਰੰਤ ਲਾਗੂ ਕਰਵਾ ਦਿੱਤਾ ਗਿਆ ਸੀ। ਡਿਪਟੀ ਕਮਿਸ਼ਨਰ ਖ਼ੁਦ ਇਸ ਬਜ਼ੁਰਗ ਜੋੜੀ ਨੂੰ ਕਬਜ਼ਾ ਦਿਵਾਉਣ ਲਈ ਪਿੰਡ ’ਚ ਪੁੱਜੇ।

 

 

ਡਿਪਟੀ ਕਮਿਸ਼ਨਰ ਨੇ ਬਜ਼ੁਰਗਾਂ ਨੂੰ ਕਿਹਾ ਕਿ ਉਹ ਕਿਸੇ ਕਿਸਮ ਦੀ ਕੋਈ ਚਿੰਤਾ ਨਾ ਕਰਨ। ਜੇ ਉਨ੍ਹਾਂ ਨੂੰ ਕੋਈ ਤੰਗ–ਪਰੇਸ਼ਾਨ ਕਰਦਾ ਹੈ, ਤਾਂ ਉਹ ਤੁਰੰਤ ਮੱਖੂ ਥਾਣੇ ਦੇ ਇੰਚਾਰਜ ਨੂੰ ਇਸ ਬਾਰੇ ਜਾਣਕਾਰੀ ਦੇਣ। ਸ੍ਰੀ ਗੈਂਦ ਨੇ ਮੌਕੇ ’ਤੇ ਡੀਐੱਸਪੀ ਰਾਜਵਿੰਦਰ ਸਿੰਘ, ਐੱਸਐੱਚਓ ਬਚਨ ਸਿੰਘ ਨੂੰ ਹਦਾੲਤ ਕੀਤੀ ਕਿ ਇਸ ਬਜ਼ੁਰਗ ਜੋੜੀ ਨੂੰ ਕੋਈ ਘਰੋਂ ਬਾਹਰ ਨਾ ਕੱਢੇ ਤੇ ਉਹ ਆਪਣੀ ਜ਼ਮੀਨ ’ਤੇ ਖੇਤੀ ਵੀ ਕਰਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Daughter in law shunted out old couple from house Ferozepur DC initiated their return