ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਬੱਸ ਕੰਡਕਟਰ ਦੀ ਧੀ ਪਹਿਲਾਂ ਖ਼ੁਦ ਬਣੀ IPS, ਹੁਣ ਕੁੜੀਆਂ ਨੂੰ ਦੇ ਰਹੇ ਮੁਫ਼ਤ ਕੋਚਿੰਗ

​​​​​​​ਬੱਸ ਕੰਡਕਟਰ ਦੀ ਧੀ ਪਹਿਲਾਂ ਖ਼ੁਦ ਬਣੀ IPS, ਹੁਣ ਕੁੜੀਆਂ ਨੂੰ ਦੇ ਰਹੇ ਮੁਫ਼ਤ ਕੋਚਿੰਗ

ਕੁੱਲੂ ਦੇ ਆਈਪੀਐੱਸ (IPS) ਅਧਿਕਾਰੀ ਤੇ ਐੱਸ ਸ਼ਾਲਿਨੀ ਅਗਨੀਹੋਤਰੀ ਖ਼ੁਦ ਇੱਕ ਮੱਧ–ਵਰਗੀ ਪਰਿਵਾਰ ਤੋਂ ਹਨ। ਉਹ ਹੁਣ ਮੁਟਿਆਰਾਂ ਨੂੰ ਦੇਸ਼ ਦੀ ਸੇਵਾ ਲਈ ਤਿਆਰ ਕਰ ਰਹੇ ਹਨ।

 

 

ਇੱਕ ਸਾਲ ਪਹਿਲਾਂ ਸ਼ੁਰੂ ਕੀਤੀ ‘ਮਿਸ਼ਨ ਸਹਿਭਾਗਿਤਾ ਆਪਕੀ ਔਰ ਹਮਾਰੀ’ ਅਧੀਨ ਉਨ੍ਹਾਂ ਪਹਿਲਾਂ ਨਸ਼ੇ ਵਿਰੁੱਧ ਮੁਹਿੰਮ ਚਲਾਈ ਸੀ ਤੇ ਹੁਣ ਬੀਤੇ ਮਈ ਮਹੀਨੇ ਤੋਂ ਨੌਜਵਾਨ ਕੁੜੀਆਂ ਨੂੰ ਤਰਾਸ਼ਣਾ ਸ਼ੁਰੂ ਕਰ ਦਿੱਤਾ ਹੈ।

 

 

ਜਾਗਰਣ ਸਮੂਹ ਵੱਲੋਂ ਪ੍ਰਕਾਸ਼ਿਤ ਮੁਕੇਸ਼ ਮਹਿਰਾ ਦੀ ਰਿਪੋਰਟ ਮੁਤਾਬਕ ਐੱਸਪੀ ਸ਼ਾਲਿਨੀ ਅਗਨੀਹੋਤਰੀ ਰੋਜ਼ਾਨਾ ਸਵੇਰੇ 8 ਵਜੇ ਤੋਂ 9 ਵਜੇ ਤੱਕ 66 ਬੱਚਿਆਂ ਨੂੰ UPSC, ਐੱਚਪੀਪੀਐੱਸਸੀ ਭਾਵ ਹਿਮਾਚਲ ਪ੍ਰਦੇਸ਼ ਪਬਲਿਕ ਸਰਵਿਸ ਕਮਿਸ਼ਨ ਦੀ ਮੁਫ਼ਤ ਕੋਚਿੰਗ ਖ਼ੁਦ ਦੇ ਰਹੇ ਹਨ।

 

 

ਸੇਵਰੇ ਡਿਊਟੀ ਉੱਤੇ ਜਾਣ ਤੋਂ ਪਹਿਲਾਂ ਸ਼ਾਲਿਨੀ ਅਗਨੀਹੋਤਰੀ ਠੀਕ ਅੱਠ ਵਜੇ ਢਾਲਪੁਰ ਸਕੂਲ ਦੇ ਹਾਲ ਵਿੱਚ ਪੁੱਜ ਜਾਂਦੇ ਹਨ। ਇੱਥੇ 66 ਬੱਚੇ, ਜੋ ਕੁੱਲ ਤੇ ਹੋਰਨਾਂ ਥਾਵਾਂ ਉੱਤੇ ਇੱਥੇ ਕਿਰਾਏ ਉੱਤੇ ਰਹਿੰਦੇ ਹਨ, ਕੋਚਿੰਗ ਲੈਂਦੇ ਹਨ।

 

 

ਸ਼ਾਲਿਨੀ ਅਗਨੀਹੋਤਰੀ ਖ਼ੁਦ ਵੀ ਆਮ ਪਰਿਵਾਰ ਨਾਲ ਸਬੰਧਤ ਹਨ। ਇਸੇ ਲਈ ਉਨ੍ਹਾਂ ਆਮ ਬੱਚਿਆਂ ਦੀਆਂ ਜ਼ਰੂਰਤਾਂ ਨੂੰ ਸਮਝਦਿਆਂ ਮੁਫ਼ਤ ਕੋਚਿੰਗ ਸ਼ੁਰੂ ਕੀਤੀ। ਉਨ੍ਹਾਂ ਦੇ ਪਿਤਾ ਹਿਮਾਚਲ ਰੋਡਵੇਜ਼ ਤੋਂ ਕੰਡਕਟਰ ਦੇ ਅਹੁਦੇ ਤੋਂ ਸੇਵਾ–ਮੁਕਤ ਹੋਏ ਹਨ।

 

 

ਸ਼ਾਲਿਨੀ ਅਗਨੀਹੋਤਰੀ ਨੇ ਇਸ ਮੁਕਾਮ ਤੱਕ ਪੁੱਜਣ ਲਈ ਬਹੁਤ ਸਖ਼ਤ ਮਿਹਨਤ ਕੀਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Daughter of Bus Conductor became IPS Now providing free coaching to the young girls