ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧੀ ਸਨਾ ਇਲਤਿਜਾ ਨੂੰ ਵੀ ਮਿਲਣ ਨਹੀਂ ਦਿੱਤਾ ਜਾ ਰਿਹਾ ਮਾਂ ਮਹਿਬੂਬਾ ਮੁਫ਼ਤੀ ਨਾਲ

ਧੀ ਸਨਾ ਇਲਤਿਜਾ ਨੂੰ ਵੀ ਮਿਲਣ ਨਹੀਂ ਦਿੱਤਾ ਜਾ ਰਿਹਾ ਮਾਂ ਮਹਿਬੂਬਾ ਮੁਫ਼ਤੀ ਨਾਲ

ਜੰਮੂ–ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦੀ ਧੀ ਸਨਾ ਇਲਤਿਜਾ ਜਾਵੇਦ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਉਨ੍ਹਾਂ ਦੀ ਮਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦਾ ਮਨੋਬਲ ਤੋੜਨਾ ਚਾਹੁੰਦੀ ਹੈ; ਤਾਂ ਜੋ ਉਹ ਉਨ੍ਹਾਂ ਦੀਆਂ ਸਾਰੀਆਂ ਗੱਲਾਂ ਮੰਨ ਲੈਣ ਪਰ ਉਹ ਮਜ਼ਬੁਤ ਮਹਿਲਾ ਹਨ।

 

 

ਸਨਾ ਇਲਤਿਜਾ ਵੀ ਕੋਈ ਬਹੁਤਾ ਬਾਹਰ ਤਾਂ ਨਹੀਂ ਜਾਂਦੇ ਪਰ ਜਦੋਂ ਮਹਿਬੂਬਾ ਮੁਫ਼ਤੀ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਘਰੋਂ ਕਿਸੇ ਗੈਸਟ–ਹਾਊਸ ਵਿੱਚ ਲਿਜਾਂਦਾ ਜਾ ਰਿਹਾ ਸੀ; ਉਸ ਵੇਲੇ ਉਹ ਉਨ੍ਹਾਂ ਦੇ ਨਾਲ ਹੀ ਸਨ।

 

 

ਸਨਾ ਨੇ ਕਿਹਾ – ‘ਮੈਂ ਪੁਲਿਸ ਨੂੰ ਕਈ ਸੁਨੇਹੇ ਭੇਜ ਚੁੱਕੀ ਹਾਂ ਕਿ ਮੈਨੂੰ ਆਪਣੀ ਮਾਂ ਨੂੰ ਮਿਲਣ ਦੇਵੋ ਪਰ ਉਨ੍ਹਾਂ ਨੂੰ ਇਸ ਗੱਲ ਵਿੱਚ ਵੀ ਡਰ ਲੱਗਦਾ ਹੈ ਤੇ ਉਹ ਇੱਕ ਮਾਂ–ਧੀ ਨੂੰ ਵੀ ਮਿਲਣ ਨਹੀਂ ਦੇ ਰਹੇ। ਪਤਾ ਨਹੀਂ ਉਹ ਕਿਹੜੀ ਗੱਲੋਂ ਡਰਦੇ ਨੇ? ਅਸਲ ’ਚ ਉਨ੍ਹਾਂ ਨੂੰ ਪਤਾ ਹੈ ਕਿ ਧਾਰਾ 370 ਖ਼ਤਮ ਕਰਨ ਦਾ ਪ੍ਰਤੀਕਰਮ ਝੱਲਣਾ ਪੈਣਾ ਹੈ ਤੇ ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਨੇ ਸਭ ਕੁਝ ਗ਼ੈਰ–ਸੰਵਿਧਾਨਕ ਕੀਤਾ ਹੈ।’

 

 

ਸਨਾ ਨੂੰ ਵੀ ਸ੍ਰੀਨਗਰ ’ਚ ਉਨ੍ਹਾਂ ਦੇ ਘਰ ‘ਫ਼ੇਅਰਵਿਊ’ ’ਚ ਨਜ਼ਰਬੰਦ ਕਰ ਕੇ ਰੱਖਿਆ ਗਿਆ ਹੈ। ਉਨ੍ਹਾਂ ਹੁਣ ‘ਹਿੰਦੁਸਤਾਨ ਟਾਈਮਜ਼’ ਨਾਲ ਕੁਝ ਵੁਆਇਸ ਮੈਸੇਜਸ ਸ਼ੇਅਰ ਕੀਤੇ ਹਨ; ਜਿਨ੍ਹਾਂ ਵਿੱਚ ਉਨ੍ਹਾਂ ਲਿਖਿਆ ਹੈ ਕਿ –– ‘ਕੋਈ ਮੈਨੂੰ ਨਜ਼ਰਬੰਦੀ ਦੌਰਾਨ ਮਿਲ ਨਹੀਂ ਸਕਦਾ। ਮੈਂ ਸਿਰਫ਼ ਇੱਕ ਆਮ ਕਸ਼ਮੀਰੀ ਹਾਂ ਤੇ ਇੱਕ ਭਾਰਤੀ ਨਾਗਰਿਕ ਵੀ ਹਾਂ। ਉਹ ਇੱਕ ਅਜਿਹੀ ਮੁਟਿਆਰ ਤੋਂ ਕਿਉਂ ਡਰ ਰਹੇ ਨੇ, ਜਿਸ ਦਾ ਸਿਆਸਤ ਨਾਲ ਕੋਈ ਲੈਣਾ–ਦੇਣਾ ਹੀ ਨਹੀਂ ਹੈ? ਕੀ ਮੇਰੇ ਕੋਈ ਅਧਿਕਾਰ ਜਾਂ ਆਜ਼ਾਦੀਆਂ ਨਹੀਂ ਹਨ?’

 

 

ਸਨਾ ਨੇ ਅੱਗੇ ਕਿਹਾ ਕਿ – ‘ਮੈਨੂੰ ਤਦ ਵੀ ਕੋਈ ਹੈਰਾਨੀ ਨਹੀਂ ਹੋਵੇਗੀ, ਜੇ ਮੈਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਦਰਅਸਲ, ਕੇਂਦਰ ਸਰਕਾਰ ਨਹੀਂ ਚਾਹੁੰਦੀ ਕਿ ਦੁਲੀਆ ਨੂੰ ਪਤਾ ਲੱਗੇ ਕਿ ਸਾਨੂੰ ਸਾਡੇ ਬੁਨਿਆਦੀ ਅਧਿਕਾਰਾਂ ਤੋਂ ਕਿਵੇਂ ਵਾਂਝੇ ਕਰ ਕੇ ਰੱਖਿਆ ਜਾ ਰਿਹਾ ਹੈ।’

 

 

ਕਸ਼ਮੀਰ ਵਿੱਚ 4 ਅਗਸਤ ਅੱਧੀ ਰਾਤ ਤੋਂ ਹੀ ਸਖ਼ਤ ਕਰਫ਼ਿਊ ਲੱਗਾ ਹੋਇਆ ਹੈ ਤੇ ਉਸੇ ਵੇਲੇ ਪੀਪਲ’ਜ਼ ਡੈਮੋਕਰੈਟਿਕ ਪਾਰਟੀ ਦੇ ਮੁਖੀ ਮਹਿਬੂਬਾ ਮੁਫ਼ਤੀ ਅਤੇ ਨੈਸ਼ਨਲ ਕਾਨਫ਼ਰੰਸ ਦੇ ਆਗੂ ਉਮਰ ਅਬਦੁੱਲ੍ਹਾ ਨੂੰ ਉਨ੍ਹਾਂ ਦੇ ਘਰਾਂ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਸੀ ਤੇ ਬਾਅਦ ’ਚ ਉਨ੍ਹਾਂ ਦੀਆਂ ਰਸਮੀ ਗ੍ਰਿਫ਼ਤਾਰੀਆਂ ਵੀ ਪਾ ਦਿੱਤੀਆਂ ਗਈਆਂ ਸਨ।

 

 

ਉਸ ਤੋਂ ਅਗਲੇ ਦਿਨ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਜ ਸਭਾ ਵਿੱਚ ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ–370 ਖ਼ਤਮ ਕਰ ਦਿੱਤੀ ਸੀ ਅਤੇ ਜੰਮੂ–ਕਸ਼ਮੀਰ ਤੇ ਲੱਦਾਖ ਦੋ ਵੱਖੋ–ਵੱਖਰੇ ਕੇਂਦਰ ਸ਼ਾਸਤ ਪ੍ਰਦੇਸ਼ (UTs1) ਬਣਾਉਣ ਦਾ ਐਲਾਨ ਕਰ ਦਿੱਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Daughter Sana Iltija is being barred to meet mother Mehbooba Mufti