ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਵਿੰਦਰ ਸਿੰਘ ਮਾਮਲੇ 'ਚ NIA ਨੇ ਸਰਪੰਚ ਦੇ ਘਰ ਸਮੇਤ 5 ਥਾਵਾਂ 'ਤੇ ਮਾਰੇ ਛਾਪੇ

ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਐਤਵਾਰ ਸਵੇਰੇ ਜੰਮੂ-ਕਸ਼ਮੀਰ ਦੇ ਮੁਅੱਤਲ ਡੀਐਸਪੀ ਦਵਿੰਦਰ ਸਿੰਘ ਦੀ ਗ੍ਰਿਫਤਾਰੀ ਦੇ ਸਬੰਧ 'ਚ ਘਾਟੀ 'ਚ ਇੱਕ ਸਰਪੰਚ ਦੇ ਘਰ ਸਮੇਤ 5 ਥਾਵਾਂ 'ਤੇ ਛਾਪੇ ਮਾਰੇ। ਅਧਿਕਾਰੀਆਂ ਨੇ ਦੱਸਿਆ ਕਿ ਦੱਖਣੀ ਕਸ਼ਮੀਰ ਦੇ ਕੁਲਗਾਮ ਅਤੇ ਸ਼ੌਪੀਆਂ ਜ਼ਿਲ੍ਹੇ 'ਚ ਭੇਜੀ ਗਈ 30 ਮੈਂਬਰਾਂ ਦੀ ਐਨਆਈਏ ਟੀਮਾਂ ਨੇ ਜੈਨਪੁਰਾ 'ਚ ਗ੍ਰਿਫਤਾਰ ਅੱਤਵਾਦੀ ਰਫੀ ਅਹਿਮਦ ਰਾਠੇਰ ਦੇ ਮਕਾਨਾਂ ਦੀ ਤਲਾਸ਼ੀ ਲਈ।
 

ਅਧਿਕਾਰੀਆਂ ਨੇ ਦੱਸਿਆ ਕਿ ਐਨਆਈਏ ਦੀ ਟੀਮ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਆਦਿਲ ਹੁਸੈਨ, ਕਥਿਤ ਤੌਰ 'ਤੇ ਭਾਜਪਾ ਸਰਪੰਚ ਤਾਰਿਕ ਅਹਿਮਦ ਮੀਰ ਦੀ ਰਿਹਾਇਸ਼ ਮਾਲਦਾਪੋਰਾ ਅਤੇ ਸੌਪੀਆਂ ਤੇ ਕੁਲਗਾਮ 'ਚ ਅੱਤਵਾਦੀਆਂ ਦਾ ਸਾਥ ਦੇਣ ਵਾਲਿਆਂ ਦੇ ਘਰਾਂ 'ਚ ਛਾਪੇਮਾਰੀ ਲਈ ਗਈ ਸੀ। ਉਨ੍ਹਾਂ ਦੱਸਿਆ ਕਿ ਕੁੱਝ ਦਸਤਾਵੇਜ਼ ਜ਼ਬਤ ਕੀਤੇ ਗਏ ਹਨ ਅਤੇ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।

 

 

ਇੰਜ ਕੀਤਾ ਸੀ ਗ੍ਰਿਫਤਾਰ :
ਜ਼ਿਕਰਯੋਗ ਹੈ ਕਿ ਜੰਮੂ ਕਸ਼ਮੀਰ ਪੁਲਿਸ ਨੇ ਦਵਿੰਦਰ ਸਿੰਘ ਨੂੰ ਬੀਤੀ 11 ਜਨਵਰੀ ਨੂੰ ਨੈਸ਼ਨਲ ਹਾਈਵੇਅ 'ਤੇ ਮੀਰ ਬਜ਼ਾਰ ਵਿਖੇ ਤਿੰਨ ਅੱਤਵਾਦੀਆਂ ਨਾਲ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਦਵਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਉਸ 'ਤੇ ਦੋਸ਼ ਹੈ ਕਿ ਉਸ ਨੇ ਤਿੰਨ ਅੱਤਵਾਦੀਆਂ ਨੂੰ ਬਦਾਮੀ ਬਾਗ ਛਾਉਣੀ ਖੇਤਰ 'ਚ ਫ਼ੌਜ ਦੀ 16ਵੀਂ ਕੋਰ ਦੇ ਮੁੱਖ ਦਫ਼ਤਰ ਨੇੜੇ ਆਪਣੀ ਰਿਹਾਇਸ਼' 'ਚ ਪਨਾਹ ਦਿੱਤੀ ਸੀ ਅਤੇ ਅੱਤਵਾਦੀਆਂ ਨੂੰ ਭਜਾਉਣ ਦੀ ਫਿਰਾਕ 'ਚ ਸੀ।

 

 

ਦਵਿੰਦਰ ਸਿੰਘ ਨਾਲ ਗ੍ਰਿਫਤਾਰ ਕੀਤੇ ਗਏ ਅੱਤਵਾਦੀਆਂ ਦੀ ਪਛਾਣ ਹਿਜ਼ਬੁਲ ਮੁਜ਼ਾਹਿਦੀਨ ਦੇ ਅੱਤਵਾਦੀ ਸਈਦ ਨਵੀਦ ਮੁਸਤਾਕ ਅਹਿਮਦ ਉਰਫ ਨਵੀਦ ਬਾਬੂ ਅਤੇ ਰਫੀ ਅਹਿਮਦ ਰਾਠੇਰ ਉਰਫ ਅਲਤਾਫ਼ ਵਜੋਂ ਹੋਈ ਸੀ। ਅੱਤਵਾਦੀ ਨਵੀਦ ਬਾਬੂ 'ਤੇ ਪਿਛਲੇ ਸਾਲ ਦੱਖਣੀ ਕਸ਼ਮੀਰ 'ਚ ਟਰੱਕ ਡਰਾਈਵਰ ਸਣੇ 11 ਲੋਕਾਂ ਦੀ ਹੱਤਿਆ ਕਰਨ ਦਾ ਦੋਸ਼ ਹੈ। ਇਸ ਤੋਂ ਇਲਾਵਾ ਖੁਦ ਨੂੰ ਵਕੀਲ ਦੱਸਣ ਵਾਲੇ ਇਰਫਾਨ ਸ਼ਫੀ ਮੀਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਦਵਿੰਦਰ ਸਿੰਘ ਸ੍ਰੀਨਗਰ ਹਵਾਈ ਅੱਡੇ ਉੱਤੇ ਐਂਟੀ ਹਾਈਜੈਕਿੰਗ ਸਕਵਾਇਡ 'ਚ ਤਾਇਨਾਤ ਸੀ। ਛਾਪੇਮਾਰੀ ਦੌਰਾਨ ਉਸ ਦੇ ਘਰ 'ਚੋਂ ਇੱਕ ਏਕੇ 47 ਅਤੇ 2 ਪਿਸਤੌਲ ਬਰਾਮਦ ਹੋਈਆਂ ਸਨ। ਕਾਰ 'ਚੋਂ ਦੋ ਏਕੇ 47 ਰਾਈਫਲਾਂ ਵੀ ਮਿਲੀਆਂ ਸਨ।
 

ਪਾਕਿਸਤਾਨ ਦੇ ਇਸ਼ਾਰਿਆਂ 'ਤੇ ਕੰਮ ਕਰਦਾ ਸੀ ਇਰਫਾਨ ਸ਼ਫੀ ਮੀਰ :
ਬਾਅਦ ਵਿਚ ਨਵੀਦ ਬਾਬੂ ਦੇ ਭਰਾ ਸਈਦ ਇਰਫਾਨ ਅਹਿਮਦ ਨੂੰ 23 ਜਨਵਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਉਸ ਨੂੰ ਪੰਜਾਬ ਤੋਂ ਇੱਥੇ ਲਿਆਂਦਾ ਗਿਆ ਸੀ। ਸਈਦ ਇਰਫਾਨ ਅਹਿਮਦ ਆਪਣੇ ਭਰਾ ਨਾਲ ਲਗਾਤਾਰ ਸੰਪਰਕ ਵਿੱਚ ਰਿਹਾ ਅਤੇ ਉਸ ਨੇ ਕਸ਼ਮੀਰ ਦੀ ਕੜਾਕੇ ਦੀ ਠੰਢ ਤੋਂ ਬਚਣ ਲਈ ਚੰਡੀਗੜ੍ਹ 'ਚ ਉਸ ਦੇ ਰਹਿਣ ਦਾ ਪ੍ਰਬੰਧ ਕਰਨ ਲਈ ਕਿਹਾ ਸੀ। ਇਰਫਾਨ ਸ਼ਫੀ ਮੀਰ ਦੀ ਗ੍ਰਿਫਤਾਰੀ ਐਨਆਈਏ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਅਜਿਹਾ ਦੋਸ਼ ਹੈ ਕਿ ਉਹ ਪਾਕਿਸਤਾਨ 'ਚ ਬੈਠੇ ਆਪਣੇ ਹਾਕਮਾਂ ਦੇ ਇਸ਼ਾਰੇ 'ਤੇ ਕੰਮ ਕਰ ਰਿਹਾ ਸੀ। ਉਹ ਭਾਰਤੀ ਪਾਸਪੋਰਟ 'ਤੇ ਗੁਆਂਢੀ ਦੇਸ਼ 5 ਵਾਰ ਜਾ ਚੁੱਕਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Davinder Singh case NIA search in various parts of south Kashmir