ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਾਊਦ ਇਬਰਾਹਿਮ ਭਾਰਤ ਦੀ ਚੌਕਸੀ ਤੋਂ ਡਰਦਾ 3 ਸਾਲਾਂ ਤੋਂ ਫ਼ੋਨ ’ਤੇ ਗੱਲ ਨਹੀਂ ਕਰ ਰਿਹਾ

ਦਾਊਦ ਇਬਰਾਹਿਮ ਭਾਰਤ ਦੀ ਚੌਕਸੀ ਤੋਂ ਡਰਦਾ 3 ਸਾਲਾਂ ਤੋਂ ਫ਼ੋਨ ’ਤੇ ਗੱਲ ਨਹੀਂ ਕਰ ਰਿਹਾ

ਭਾਰਤ ਦੇ ਮੋਸਟ ਵਾਂਟੇਡ ਅਪਰਾਧੀ ਦਾਊਦ ਇਬਰਾਹਿਮ ਤੇ ਉਸ ਦੇ ਨੇੜਲੇ ਸਾਥੀ ਪਿਛਲੇ ਤਿੰਨ ਸਾਲਾਂ ਤੋਂ ਫ਼ੋਨ ’ਤੇ ਕੋਈ ਗੱਲਬਾਤ ਨਹੀਂ ਕਰ ਰਹੇ। ਖ਼ੁਫ਼ੀਆ ਏਜੰਸੀਆਂ ਉਸ ਦੀ ਆਵਾਜ਼ ਸੁਣਨ ਨੂੰ ਤਰਸ ਗਈਆਂ ਹਨ। ਦਰਅਸਲ, ਭਾਰਤ ਦੇ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਤੇ ਉਨ੍ਹਾਂ ਦੀ ਟੀਮ ਦੀ ਚੌਕਸੀ ਕਾਰਨ ਦਾਊਦ ਇਬਰਾਹਿਮ ਤੇ ਉਸ ਦੇ ਖ਼ਾਸਮ ਖ਼ਾਸ ਸੈਲਫ਼ੋਨ ਕਰਨ ਤੋਂ ਟਾਲ਼ਾ ਹੀ ਵੱਟ ਰਹੇ ਹਨ।

 

 

ਦਾਊਦ ਦੀ ਆਖ਼ਰੀ ਫ਼ੋਨ ਕਾਲ ਦਿੱਲੀ ਪੁਲਿਸ ਨੇ ਨਵੰਬਰ–ਦਸੰਬਰ 2016 ’ਚ ਸੁਣੀ ਸੀ। ਉਦੋਂ ਖ਼ੁਫ਼ੀਆ ਏਜੰਸੀਆਂ ਨੇ ਉਸ ਦੇ ਫ਼ੋਨ ’ਚ ਸੰਨ੍ਹ ਲਾ ਕੇ 15 ਮਿੰਟਾਂ ਤੱਕ ਉਸ ਦੀ ਗੱਲਬਾਤ ਰਿਕਾਰਡ ਕੀਤੀ ਸੀ। ਦਿੱਲੀ ਪੁਲਿਸ ਦੇ ਜਾਸੂਸਾਂ ਨੇ ਤਦ ਕਰਾਚੀ ਦੇ ਇੱਕ ਫ਼ੋਨ ਨੰਬਰ ਤੋਂ ਇਹ ਸਭ ਹਾਸਲ ਕੀਤਾ ਸੀ।

 

 

ਸੂਤਰਾਂ ਨੇ ਦੱਸਿਆ ਕਿ ਦੱਖਣੀ ਏਸ਼ੀਆ ਦੇ ਸਭ ਤੋਂ ਬਦਨਾਮ ਅਪਰਾਧੀ ਗਿਰੋਹ ਡੀ–ਕੰਪਨੀ ਦਾ ਬੌਸ ਦਾਊਦ ਇਬਰਾਹਿਮ ਆਪਣੇ ਕਿਸੇ ਸਾਥੀ ਨਾਲ ਗੱਲ ਕਰ ਰਿਹਾ ਸੀ। ਉਂਝ ਭਾਵੇਂ ਉਸ ਸਹਿਯੋਗੀ ਦੀ ਸ਼ਨਾਖ਼ਤ ਨਹੀਂ ਹੋ ਸਕੀ ਸੀ। ਗੱਲਬਾਤ ਦੌਰਾਨ ਜਾਪ ਰਿਹਾ ਸੀ ਕਿ ਉਸ ਨੇ ਸ਼ਰਾਬ ਪੀਤੀ ਹੋਈ ਸੀ ਕਿਉਂਕਿ ਉਸ ਦੀ ਆਵਾਜ਼ ਥੋੜ੍ਹੀ ਕੰਬ ਰਹੀ ਸੀ।

 

 

ਕੁੱਲ ਮਿਲਾ ਕੇ ਗੱਲਬਾਤ ਨਿਜੀ ਸੀ ਤੇ ਅਪਰਾਧ–ਜਗਤ ਦੀ ਕਿਸੇ ਗਤੀਵਿਧੀ ਜਾਂ ਯੋਜਨਾ ਦਾ ਜ਼ਿਕਰ ਨਹੀਂ ਹੋਇਆ ਸੀ। ਬਾਅਦ ’ਚ ਇਸ ਮਸਲੇ ਨੂੰ ਲੈ ਕੇ ਉੱਚ–ਪੱਧਰੀ ਗੱਲਬਾਤ ਹੋਈ; ਜਿਸ ਵਿੱਚ ਇੰਟੈਲੀਜੈਂਸ ਬਿਊਰੋ ਅਤੇ ਰੀਸਰਚ ਐਂਡ ਐਨਾਲਿਸਿਸ ਵਿੰਗ (RAW) ਦੇ ਸੀਨੀਅਰ ਅਧਿਕਾਰੀ ਸ਼ਾਮਲ ਸਨ।

 

 

ਉਂਝ ਰਾੱਅ ਕੋਲ ਦਾਊਦ ਦੀ ਗੱਲਬਾਤ ਦੀਆਂ ਕਈ ਰਿਕਾਰਡਿੰਗਜ਼ ਹਨ

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dawood Ibrahim mute on phone for 3 years due to India s alert