ਚੋਣ ਕਮਿਸ਼ਨ ਦੇ ਆਦੇਸ਼ਾਂ 'ਤੇ ਦੱਖਣੀ ਪੂਰਬੀ ਦਿੱਲੀ ਦੇ ਡੀਸੀਪੀ ਚਿੰਨਮਈ ਬਿਸਵਾਲ ਨੂੰ ਮੌਜੂਦਾ ਅਹੁਦੇ ਤੋਂ ਮੁਕਤ ਕਰ ਦਿੱਤਾ ਗਿਆ ਹੈ। ਉਹ ਗ੍ਰਹਿ ਮੰਤਰਾਲੇ ਨੂੰ ਰਿਪੋਰਟ ਕਰਨਗੇ। ਇਸ ਦੇ ਨਾਲ ਹੀ 1997 ਬੈਚ ਦੇ ਆਈਪੀਐਸ ਕੁਮਾਰ ਗਿਆਨੇਸ਼ ਨੂੰ ਦੱਖਣੀ ਪੂਰਬੀ ਦਿੱਲੀ ਡੀਸੀਪੀ ਦਾ ਨਵਾਂ ਅਹੁਦਾ ਸੌਂਪਿਆ ਗਿਆ ਹੈ।
ਚੋਣ ਕਮਿਸ਼ਨ ਨੇ ਚਿੰਨਮਾਈ ਬਿਸਵਾਲ ਨੂੰ ਅਹੁਦੇ ਤੋਂ ਹਟਾਉਣ ਪਿੱਛੇ ਮੌਜੂਦਾ ਸਥਿਤੀ ਦਾ ਹਵਾਲਾ ਦਿੱਤਾ ਹੈ। ਦੱਸ ਦੇਈਏ ਕਿ ਜਾਮੀਆ ਯੂਨੀਵਰਸਿਟੀ ਦੇ ਬਾਹਰ ਅਤੇ ਇਸ ਖੇਤਰ ਦੇ ਸ਼ਾਹੀਨ ਬਾਗ ਚ ਗੋਲੀਬਾਰੀ ਦੀ ਘਟਨਾ ਵਾਪਰ ਚੁੱਕੀ ਹੈ।
ਦਿੱਲੀ ਦੇ ਜਾਮੀਆ ਖੇਤਰ ਚ ਵੀਰਵਾਰ ਨੂੰ ਇੱਕ ਵਿਦਿਆਰਥੀ ਨੇ ਗੋਲੀਆਂ ਚਲਾ ਦਿੱਤੀਆਂ। ਸਿਟੀਜ਼ਨਸ਼ਿਪ ਸੋਧ ਐਕਟ (ਸੀਏਏ) ਦੇ ਖਿਲਾਫ ਮਾਰਚ ਕਰ ਰਹੇ ਜਾਮੀਆ ਮਿਲੀਆ ਦੇ ਵਿਦਿਆਰਥੀਆਂ 'ਤੇ ਇਕ 17 ਸਾਲਾ ਕਿਸ਼ੋਰ ਨੇ ਗੋਲੀ ਚਲਾ ਦਿੱਤੀ।
ਇਸ ਘਟਨਾ ਚ ਜਾਮੀਆ ਦਾ ਇੱਕ ਵਿਦਿਆਰਥੀ ਜ਼ਖਮੀ ਹੋ ਗਿਆ ਸੀ। ਹਮਲਾਵਰ ਗਰੇਟਰ ਨੋਇਡਾ ਦੇ ਜੇਵਰ ਦਾ ਵਸਨੀਕ ਸੀ। ਉਹ ਦੇਸੀ ਪਿਸਤੌਲ ਲਹਿਰਾਉਂਦੇ ਹੋਏ ਡੇਢ ਮਿੰਟ ਤੱਕ ਸੜਕ ਤੇ ਘੁੰਮਦਾ ਰਿਹਾ। ਪੁਲਿਸ ਨੇ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕਰਕੇ ਜਾਂਚ ਨੂੰ ਕ੍ਰਾਈਮ ਬ੍ਰਾਂਚ ਦੇ ਹਵਾਲੇ ਕਰ ਦਿੱਤਾ ਹੈ।
ਇਸ ਤੋਂ ਬਾਅਦ ਫਾਇਰਿੰਗ ਦੀ ਦੂਜੀ ਘਟਨਾ ਦਿੱਲੀ ਦੇ ਸ਼ਾਹੀਨ ਬਾਗ ਖੇਤਰ ਚ ਵਾਪਰੀ। ਘਟਨਾ ਤੋਂ ਬਾਅਦ ਪੁਲਿਸ ਨੇ ਗੋਲੀ ਚਲਾਉਣ ਵਾਲੇ ਵਿਅਕਤੀ ਨੂੰ ਕਬਜ਼ੇ ਚ ਲੈ ਲਿਆ। ਸ਼ਾਹੀਨ ਬਾਗ ਖੇਤਰ ਚ ਸੋਧੇ ਹੋਏ ਨਾਗਰਿਕਤਾ ਕਾਨੂੰਨ ਅਤੇ ਐਨਆਰਸੀ ਨੂੰ ਲੈ ਕੇ ਲੋਕ ਪਿਛਲੇ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਧਰਨੇ 'ਤੇ ਬੈਠੇ ਹਨ।
ਸ਼ਾਹੀਨ ਬਾਗ ਚ ਫਾਇਰਿੰਗ ਦੀ ਘਟਨਾ ਬਾਰੇ ਦਿੱਲੀ ਦੇ ਡੀਸੀਪੀ ਚਿੰਨਮਈ ਬਿਸਵਾਲ ਨੇ ਕਿਹਾ ਕਿ ਉਕਤ ਵਿਅਕਤੀ ਨੇ ਹਵਾਈ ਫਾਇਰਿੰਗ ਕੀਤੀ ਸੀ। ਪੁਲਿਸ ਨੇ ਮੁਲਜ਼ਮ ਨੂੰ ਤੁਰੰਤ ਫੜ ਕੇ ਗ੍ਰਿਫਤਾਰ ਕਰ ਲਿਆ ਸੀ। ਸ਼ਾਹੀਨ ਬਾਗ ਖੇਤਰ ਚ ਫਾਇਰਿੰਗ ਕਰਨ ਵਾਲੇ ਵਿਅਕਤੀ ਨੇ ਆਪਣਾ ਨਾਮ ਕਪਿਲ ਗੁੱਜਰ ਅਤੇ ਪਿੰਡ ਦੱਲੂਪੁਰਾ (ਨੋਇਡਾ ਦੀ ਸਰਹੱਦ ਨੇੜੇ) ਦਾ ਨਿਵਾਸੀ ਦੱਸਿਆ ਹੈ।
Election Commission: The Ministry of Home Affairs/Delhi Commissioner of Police may however immediately send a panel of three names to the EC for posting a suitable officer as the regular DCP (South-East). https://t.co/lEnLODcE8K
— ANI (@ANI) February 2, 2020
.