ਅਗਲੀ ਕਹਾਣੀ

ਉਨਾਓ ਬਲਾਤਕਾਰ ਪੀੜਤਾ ਦੀ ਮੌਤ 'ਤੇ ਬੋਲੀ ਸਵਾਤੀ ਮਾਲੀਵਾਲ- ਮਹੀਨੇ ਅੰਦਰ ਦੋਸ਼ੀਆਂ ਨੂੂੰ ਮਿਲੇ ਫਾਂਸੀ 

ਉਨਾਓ ਬਲਾਤਕਾਰ ਪੀੜਤਾ ਦੀ ਮੌਤ ਉੱਤੇ ਮਹਿਲਾ ਕਮਿਸ਼ਨ (ਡੀਸੀਡਬਲਿਊ) ਦੀ ਮੁਖੀ ਸਵਾਤੀ ਮਾਲੀਵਾਲ ਨੇ ਨੇ ਕਿਹਾ ਕਿ ਮੈਂ ਉੱਤਰ ਪ੍ਰਦੇਸ਼ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਅਪੀਲ ਕਰਦੀ ਹਾਂ ਕਿ ਉਨਾਓ ਬਲਾਤਕਾਰ ਕੇਸ ਵਿੱਚ ਇੱਕ ਮਹੀਨੇ ਦੇ ਅੰਦਰ ਬਲਾਤਕਾਰੀਆਂ ਨੂੰ ਫਾਂਸੀ ਦੇ ਦੇਣੀ ਚਾਹੀਦੀ ਹੈ।
 

ਦੱਸ ਦੇਈਏ ਕਿ ਉਨਾਓ ਦੀ ਬਲਾਤਕਾਰ ਪੀੜਤਾ, ਜਿਸ ਨੂੰ ਲਖਨਊ ਤੋਂ 5 ਦਸੰਬਰ ਨੂੰ ਏਅਰਲਿਫਟ ਰਾਹੀਂ ਗੰਭੀਰ ਜ਼ਖ਼ਮੀ ਹਾਲਤ ਵਿੱਚ ਦਿੱਲੀ ਦੇ ਸਫਦਰਜੰਗ ਹਸਪਤਾਲ ਲਿਆਂਦਾ ਗਿਆ ਸੀ, ਦੀ ਸ਼ੁੱਕਰਵਾਰ (6 ਦਸੰਬਰ) ਦੀ ਰਾਤ ਮੌਤ ਹੋ ਗਈ।
 

ਉਨਾਓ ਜ਼ਿਲ੍ਹੇ ਦੇ ਬਿਹਾਰ ਥਾਣਾ ਖੇਤਰ ਦੀ ਇਕ 23 ਸਾਲਾ ਲੜਕੀ ਨੂੰ ਵੀਰਵਾਰ (5 ਦਸੰਬਰ) ਦੇ ਤੜਕੇ ਸਵੇਰੇ ਸਾੜ ਦਿੱਤੇ ਜਾਣ ਦੀ ਇਕ ਘਟਨਾ ਵਾਪਰੀ। ਹਸਪਤਾਲ ਦੇ ਬਰਨ ਐਂਡ ਪਲਾਸਟਿਕ ਸਰਜਰੀ ਵਿਭਾਗ ਦੇ ਮੁਖੀ ਡਾ: ਸ਼ਲਭ ਕੁਮਾਰ ਨੇ ਕਿਹਾ ਕਿ ਸਾਡੇ ਬਿਹਤਰ ਯਤਨਾਂ ਦੇ ਬਾਵਜੂਦ ਉਹ ਬਚ ਨਹੀਂ ਸਕੀ। ਸ਼ਾਮ ਵੇਲੇ ਉਸ ਦੀ ਹਾਲਤ ਖ਼ਰਾਬ ਹੋਣ ਲੱਗੀ। ਰਾਤ 11 ਵਜੇ ਉਸ ਨੂੰ ਦਿਲ ਦਾ ਦੌਰਾ ਪਿਆ। ਅਸੀਂ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਰਾਤ 11.40 ਵਜੇ ਉਸ ਦੀ ਮੌਤ ਹੋ ਗਈ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:DCW chief Swati Maliwal on the death of Unnao rape victim last night