ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਟਾਯਮ `ਚ ਕਾਨਵੈਂਟ ਸਕੂਲ ਦੇ ਖੂਹ `ਚੋਂ ਮਿਲੀ ਨਨ ਦੀ ਲਾਸ਼

ਕੋਟਾਯਮ `ਚ ਕਾਨਵੈਂਟ ਸਕੂਲ ਦੇ ਖੂਹ `ਚੋਂ ਮਿਲੀ ਨਨ ਦੀ ਲਾਸ਼

ਕੇਰਲ ਦੇ ਇੱਕ ਕਾਨਵੈਂਟ `ਚ ਇੱਕ ਨਨ (ਮਸੀਹੀ ਸਾਧਵੀ) ਦੀ ਲਾਸ਼ ਮਿਲੀ ਹੈ। ਉਸ ਦੀ ਸ਼ਨਾਖ਼ਤ 54 ਸਾਲਾ ਸੁਜ਼ੈਨ ਵਜੋਂ ਹੋਈ ਹੈ; ਜੋ ਪਥਾਨਾਪੁਰਮ ਦੇ ਸੇਂਟ ਸਟੀਫ਼ਨਜ਼ ਸਕੂਲ `ਚ ਪੜ੍ਹਾਉਂਦੀ ਰਹੀ ਹੈ।


ਅੱਜ ਸਵੇਰੇ 9:00 ਵਜੇ ਮਾਊਂਟ ਟੇਬਰ ਕਾਨਵੈਂਟ ਕੁਝ ਕਾਮਿਆਂ ਨੇ ਪਹਿਲਾਂ ਖੂਹ ਨੇੜੇ ਖ਼ੂਨ ਦੇ ਨਿਸ਼ਾਨ ਵੇਖੇ ਤੇ ਫਿਰ ਉਨ੍ਹਾਂ ਜਦੋਂ ਖੂਹ `ਚ ਝਾਤ ਮਾਰੀ, ਤਾਂ ਉਸ ਅੰਦਰ ਮ੍ਰਿਤਕ ਦੇਹ ਤੈਰਦੀ ਦਿਸੀ।


ਸੁਜ਼ੈਨ ਇਸ ਸਕੂਲ `ਚ ਪਿਛਲੇ 12 ਵਰ੍ਹਿਆਂ ਤੋਂ ਪੜ੍ਹਾ ਰਹੀ ਸੀ। ਇਹ ਕਾਨਵੈਂਟ ਤੇ ਸਕੂਲ ਦੋਵੇਂ ਹੀ ਕੋਟਾਯਮ ਸਥਿਤ ਮਲਾਂਕਰਾਰਾ ਸੀਰੀਅਨ ਆਰਥੋਡੌਕਸ ਚਰਚ ਵੱਲੋਂ ਚਲਾਏ ਜਾਂਦੇ ਹਨ। ਮੌਤ ਦੇ ਕਾਰਨਾਂ ਬਾਰੇ ਤੁਰੰਤ ਕੋਈ ਪੁਸ਼ਟੀ ਨਹੀਂ ਹੋ ਸਕੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:dead body of a nun found in Kotayam Convent well