ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੇਬਰ ਸਪੈਸ਼ਲ ਰੇਲ ਦੇ ਪਖਾਨੇ ’ਚ 5 ਦਿਨਾਂ ਤਕ ਪਈ ਰਹੀ ਪ੍ਰਵਾਸੀ ਮਜ਼ਦੂਰ ਦੀ ਲਾਸ਼

ਲੱਖਾਂ ਮੁਸ਼ਕਲਾਂ ਝੱਲ ਕੇ ਪ੍ਰਵਾਸੀ ਮਜ਼ਦੂਰਾਂ ਦੇ ਘਰ ਪਰਤਣ ਦੀ ਪ੍ਰਕਿਰਿਆ ਜਾਰੀ ਹੈ। ਅਜਿਹੀ ਸਥਿਤੀ ਚ ਉਨ੍ਹਾਂ ਦੇ ਨਾਲ ਰਸਤੇ ਵਿੱਚ ਕੋਈ ਦੁਰਘਟਨਾ ਵਾਪਰ ਜਾਵੇ ਤਾਂ ਵੀ ਕੋਈ ਮਦਦ ਕਰਨ ਵਾਲਾ ਨਹੀਂ। ਵੀਰਵਾਰ ਸ਼ਾਮ ਨੂੰ ਝਾਂਸੀ ਸਟੇਸ਼ਨ 'ਤੇ ਮਾਨਵਤਾ ਨੂੰ ਸ਼ਰਮਿੰਦਾ ਕਰਨ ਦਾ ਇਕ ਮਾਮਲਾ ਸਾਹਮਣੇ ਆਇਆ।

 

ਇਕ ਲਾਸ਼ ਸ਼ਰਮੀਕ ਸਪੈਸ਼ਲ ਦੇ ਟਾਇਲਟ ਚ ਪਈ ਸੀ, ਜੋ ਝਾਂਸੀ ਤੋਂ 23 ਮਈ ਨੂੰ ਗੋਰਖਪੁਰ ਲਈ ਰਵਾਨਾ ਹੋਈ ਸੀ। ਪੰਜ ਦਿਨ ਬਾਅਦ ਜਦੋਂ ਰੇਲ ਨੂੰ ਸਨੇਟਾਈਜ਼ ਕੀਤਾ ਜਾ ਰਿਹਾ ਸੀ ਤਾਂ ਲਾਸ਼ ਮਿਲਣ ਦੀ ਸੂਚਨਾ ’ਤੇ ਰੇਲਵੇ ਪ੍ਰਸ਼ਾਸਨ ਹਰਕਤ ਚ ਆ ਗਿਆ।

 

ਜਾਂਚ ਚ ਇਹ ਪਾਇਆ ਗਿਆ ਕਿ 23 ਮਈ ਨੂੰ ਕਸਬੇ ਦਾ ਪ੍ਰਵਾਸੀ ਮਜ਼ਦੂਰ ਗੋਰਖਪੁਰ ਜਾਣ ਲਈ ਉਸੇ ਰੇਲ ਗੱਡੀ ਚ ਸਵਾਰ ਹੋਇਆ ਸੀ। ਜੀਆਰਪੀ ਵੱਲੋਂ ਕੋਰੋਨਾ ਜਾਂਚ ਅਤੇ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਨੂੰ ਸ਼ੁੱਕਰਵਾਰ ਨੂੰ ਰਿਸ਼ਤੇਦਾਰਾਂ ਹਵਾਲੇ ਕਰ ਦਿੱਤਾ ਗਿਆ। ਹਾਲਾਂਕਿ ਮੈਡੀਕਲ ਕਾਲਜ ਤੋਂ ਕੋਰੋਨਾ ਜਾਂਚ ਰਿਪੋਰਟ ਅਜੇ ਤੱਕ ਪ੍ਰਾਪਤ ਨਹੀਂ ਹੋਈ ਹੈ। ਪਰਿਵਾਰ ਨੇ ਝਾਂਸੀ ਚ ਹੀ ਅੰਤਿਮ ਸਸਕਾਰ ਕਰ ਦਿੱਤਾ।

 

ਗੋਰਖਪੁਰ ਤੋਂ 27 ਮਈ ਨੂੰ ਪਰਤੀ 04168 ਸ਼ਰਮੀਕ ਸਪੈਸ਼ਲ ਰੇਲਗੱਡੀ ਸ਼ਾਮ ਨੂੰ ਅਗਲੀ ਯਾਤਰਾ ਲਈ ਰੇਲਵੇ ਵਿਹੜੇ ਚ ਤਿਆਰ ਕੀਤੀ ਜਾ ਰਹੀ ਸੀ। ਸਫਾਈ ਦੇ ਸਮੇਂ ਐਸਈ 068226 ਬੋਗੀ ਦਾ ਟਾਇਲਟ ਨਹੀਂ ਖੁੱਲ੍ਹ ਰਿਹਾ ਸੀ। ਦਰਵਾਜ਼ਾ ਭੰਨਿਆ ਗਿਆ ਤਾਂ ਰੇਲਵੇ ਕਰਮਚਾਰੀਆਂ ਨੇ 38 ਸਾਲਾ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਵੇਖ ਕੇ ਹੈਰਾਨ ਰਹਿ ਗਏ। ਤੁਰੰਤ ਜੀਆਰਪੀ ਅਤੇ ਆਰਪੀਐਫ ਨੂੰ ਸੂਚਨਾ ਦਿੱਤੀ ਗਈ।

 

ਮ੍ਰਿਤਕ ਲਾਸ਼ ਕੋਲੋਂ ਤਲਾਸ਼ੀ ਦੌਰਾਨ ਮੋਬਾਈਲ ਫੋਨ ਤੋਂ ਇਲਾਵਾ ਜੇਬ ਚੋਂ 27282 ਰੁਪਏ ਨਕਦ, ਆਧਾਰ ਕਾਰਡ, ਪੈਨ ਕਾਰਡ, ਏਟੀਐਮ, ਝਾਂਸੀ ਤੋਂ ਗੋਰਖਪੁਰ ਜਾਣ ਵਾਲੀ 23 ਮਈ ਦੀ ਯਾਤਰਾ ਟਿਕਟ ਮਿਲੀ। ਆਧਾਰ ਕਾਰਡ ਚ ਮ੍ਰਿਤਕ ਦਾ ਨਾਮ ਮੋਹਨ ਸ਼ਰਮਾ ਪੁੱਤਰ ਸੁਭਾਸ਼ ਸ਼ਰਮਾ, ਹਲਕਾ ਥਾਣਾ ਗੌੜ ਜ਼ਿਲ੍ਹਾ ਬਸਤੀ ਲਿਖਿਆ ਹੋਇਆ ਸੀ। ਇਹ ਜਾਣਕਾਰੀ ਜੀਆਰਪੀ ਨੇ ਪਰਿਵਾਰ ਨੂੰ ਦਿੱਤੀ।

 

ਫੁੱਫੜ, ਜੀਜਾ ਤੇ ਚਾਚਾ ਸ਼ੁੱਕਰਵਾਰ ਸਵੇਰੇ ਜੀਆਰਪੀ ਥਾਣੇ ਪਹੁੰਚੇ। ਫੁੱਫੜ ਨੇ ਦੱਸਿਆ ਕਿ ਮੋਹਨ ਸ਼ੂਗਰ ਦਾ ਮਰੀਜ਼ ਸੀ। ਉਹ ਲੰਬੇ ਸਮੇਂ ਤੋਂ ਦਵਾਈਆਂ ਸਹਾਰੇ ਚੱਲ ਰਿਹਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:dead body of migrant laborer lying in the toilet of a shramik special train for five days revealed while sanitizing the train