ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਬਰ ’ਚੋਂ ਕੱਢਕੇ ਮੁਰਦੇ ਦੀ ਗਰਦਨ ਵੱਢੀ

ਕਬਰ ’ਚੋਂ ਕੱਢਕੇ ਮੁਰਦੇ ਦੀ ਗਰਦਨ ਵੱਢੀ

ਹਰਿਆਣਾ ਦੇ ਬਲਭਗੜ੍ਹ ਵਿਚ ਇਕ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਸੈਕਟਰ 64 ਸਥਿਤ ਕਬਰਸਤਾਨ ਵਿਚ 13 ਜੂਨ ਨੂੰ ਦਫਨਾਏ ਗਏ 90 ਸਾਲਾ ਬਾਬੂ ਖਾਨ ਦੀ ਲਾਸ਼ ਨੂੰ ਕਬਰ ਵਿਚੋਂ ਬਾਹਰ ਕੱਢਕੇ ਗਰਦਨ ਵੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਬੁੱਧਵਾਰ ਰਾਤ ਦੀ ਦੱਸੀ ਜਾ ਰਹੀ ਹੈ।

 

ਘਟਨਾ ਦੀ ਸੂਚਨਾ ਮਿਲਣ ਦੇ ਬਾਅਦ ਪੁਲਿਸ ਜਾਂਚ ਵਿਚ ਲਗ ਗਈ ਹੈ। ਉਥੇ ਘਟਨਾ ਨਾਲ ਪਰਿਵਾਰਕ ਮੈਂਬਰਾਂ ਅਤੇ ਸਮਾਜ ਵਿਚ ਰੋਸ਼ ਪਾਇਆ ਜਾ ਰਿਹਾ ਹੈ।

 

ਬਾਬੂ ਖਾਨ ਦੇ ਭਤੀਜੇ ਸੋਨੇ ਨੇ ਦੱਸਿਆ ਕਿ ਉਨ੍ਹਾਂ ਦੇ ਤਾਇਆ ਨੂੰ 13 ਜੂਨ ਨੂੰ ਦਫਨਾਇਆ ਗਿਆ ਸੀ। ਵੀਰਵਾਰ ਸਵੇਰੇ ਚੰਦਾ ਨਾਮ ਦਾ ਨੌਜਵਾਨ ਆਪਣੇ ਦਾਦਾ ਦੀ ਕਬਰ ਨੂੰ ਦੇਖਣ ਲਈ ਆਇਆ ਸੀ। ਜਿਨ੍ਹਾਂ ਦਾ ਇੰਤਕਾਲ 5 ਜੂਨ ਨੂੰ ਹੋਇਆ ਸੀ। ਜਿਸਨੇ ਬਾਬੂ ਖਾਨ ਦੀ ਕਬਰ ਨੂੰ ਪੁੱਟਿਆ ਹੋਇਆ ਦੇਖਿਆ ਉਸਦੇ ਬਾਅਦ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਸਮੇਤ ਸਮਾਜ ਦੇ ਲੋਕਾਂ ਨੂੰ ਸੂਚਿਤ ਕਰ ਦਿੱਤਾ।

 

ਸੂਚਨਾ ਮਿਲਦਿਆਂ ਹੀ ਪੁਲਿਸ ਤੇ ਸਮਾਜ ਦੇ ਲੋਕ ਮੌਕੇ ਉਤੇ ਇਕੱਠੇ ਹੋ ਗਏ। ਲੋਕਾਂ ਦਾ ਕਹਿਣਾ ਹੈ ਕਿ ਇਹ ਕੰਮ ਕਰੀਬ 8 ਲੋਕਾਂ ਦਾ ਹੈ ਪਰਿਵਾਰ ਦੇ ਲੋਕਾਂ ਨੇ ਕਬਰਸਤਾਨ ਦੇ ਆਸਪਾਸ ਤੋਂ 14 ਸਫੇਦ–ਸਫੇ ਕੰਚੇ ਬਰਾਮਦ ਕੀਤੇ ਹਨ ‘ਲੋਕਾਂ ਦਾ ਦੋਸ਼ ਹੈ ਕਿ ਇਹ ਕਿਸੇ ਤੰਤਰਿਕ ਦਾ ਕੰਮ ਹੋ ਸਕਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dead man body out from the grave and cut his neck in haryana