ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

285 ਕਰੋੜ ਦੀ ਜਾਇਦਾਦ ਖਾਤਰ ਮ੍ਰਿਤਕ ਮਾਂ ਨੂੰ ਕਾਗਜ਼ਾਂ ’ਚ ਦੱਸਿਆ ਜ਼ਿੰਦਾ

ਮਾਪਿਆਂ ਦੀ ਮੌਤ ਮਗਰੋਂ ਦੋ ਕਾਰੋਬਾਰੀ ਭਰਾਵਾਂ ਚ ਜਾਇਦਾਦ ਨੂੰ ਲੈ ਕੇ ਝੱਗੜਾ ਹੋ ਗਿਆ। ਇੱਕ ਭਰਾ ਨੇ ਮ੍ਰਿਤਕ ਮਾਂ ਨੂੰ ਕਾਗਜ਼ਾਂ ਚ ਜਿ਼ੰਦਾ ਦਿਖਾ ਕੇ ਦੂਜੇ ਭਰਾ ਦੀ ਜਾਇਦਾਦ ਆਪਣੇ ਨਾਂ ਕਰਾ ਲਈ। ਦੋਸ਼ੀ ਭਰਾ ਤੇ ਫਰਜ਼ੀ ਕਾਗਜ਼ਾਤ ਦੁਆਰਾ 285 ਕਰੋੜ ਰੁਪਏ ਦੀ ਜਾਇਦਾਦ ਹੜਪਣ ਦਾ ਦੋਸ਼ ਹੈ। ਅਦਾਲਤ ਦੇ ਹੁਕਮਾਂ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਸੋਮਵਾਰ ਦੇਰ ਸ਼ਾਮ ਨੂੰ ਮੁੰਬਈ ਤੋਂ ਦੋਸ਼ੀ ਭਰਾ ਤੇ ਉਸਦੀ ਪਤਨੀ ਅਤੇ ਇੱਕ ਬੇਟੇ ਨੂੰ ਗ੍ਰਿਫ਼ਤਕਾਰ ਕਰ ਲਿਆ।

 

ਜਾਣਕਾਰੀ ਮੁਤਾਬਕ ਦੋਨਾਂ ਭਰਾਵਾਂ ਵਿਜੇ ਗੁਪਤਾ ਅਤੇ ਸੁਨੀਲ ਗੁਪਤਾ ਦੀ ਮੋਮਬੱਤੀ ਬਣਾਉਣ ਦੀ ਕੰਪਨੀ ਹੈ। ਕੰਪਨੀ ਦਾ ਇੱਕ ਦਫ਼ਤਰ ਮੁੰਬਈ ਅਤੇ ਇੱਕ ਦਫ਼ਤਰ ਨੋਇਡਾ ਚ ਹੈ। ਇਸ ਕੰਪਨੀ ਦੇ ਡਾਇਰੈਕਟਰ ਦੋਨਾਂ ਭਰਾਵਾਂ ਦੀ ਮਾਂ ਕਮਲੇਸ਼ ਰਾਣੀ ਗੁਪਤਾ ਅਤੇ ਪਿਤਾ ਕੇਪੀ ਗੁਪਤਾ ਡਾਇਰੈਕਟਰ ਸਨ।

 

ਸਾਲ 2011 ਚ ਮਾਪਿਆਂ ਦੀ ਮੌਤ ਹੋ ਗਈ। ਮਾਂ ਨੇ ਸਾਰੀ ਜਾਇਦਾਦ ਦੋਨਾਂ ਭਰਾਵਾਂ ਦੇ ਨਾਂ ਮੰੁਬਈ ਚ ਬਰਾਬਰ ਵੰਡ ਦੀ ਵਸੀਅਤ ਕਰਵਾਈ ਸੀ। ਦੋਨਾਂ ਭਰਾਵਾਂ ਦੀ ਜਾਇਦਾਦ ਦੀ 48.17 ਫੀਸਦ ਦੀ ਸ਼ੇਅਰ ਹੋਲਡਿੰਗ ਹੈ।

 

ਮਾਪਿਆਂ ਦੀ ਮੌਤ ਮਗਰੋਂ ਵਿਜੇ ਨੇ ਸੁਨੀਲ ਨੂੰ ਕੰਪਨੀ ਦੇ ਮੰੁਬਈ ਦੇ ਬੈਂਕ ਖਾਤਿਆਂ ਨੂੰ ਸਾਂਝੇ ਕਰਾਉਣ ਲਈ ਕਿਹਾ। ਦੋਸ਼ ਹੈ ਕਿ ਸੁਨੀਲ ਨੇ ਚਾਰਟਡ ਅਕਾਊਂਟੈਂਟ ਨਾਲ ਮਿਲ ਕੇ ਕੰਪਨੀ ਦੀ ਜਾਅਲੀ ਬੈਲੰਸ ਸ਼ੀਟ ਅਤੇ ਆਡਿਟ ਰਿਪੋਰਟ ਬਣਵਾਈ। 14 ਮਾਰਚ 2011 ਨੂੰ ਸਬ ਰਜਿਸਟਰਾਰ ਦਫ਼ਤਰ ਚ ਸੁਨੀਲ ਨੇ ਆਪਣੀ ਮਾਂ ਨੂੰ ਜਿ਼ੰਦਾ ਦੱਸਦਿਆਂ ਹੋਇਆ ਘੋਸ਼ਣਾ ਪੱਤਰ ਦਿੱਤਾ ਅਤੇ ਆਰੋਪੀ ਨੇ ਧੋਖਾਧੜੀ ਕਰਦਿਆਂ ਬੈਂਕ ਬੈਲੰਸ, ਗਹਿਣੇ, ਮਿਊਚਲ ਫ਼ੰਡ, ਚਲ ਤੇ ਅਚਲ ਜਾਇਦਾਦ ਆਪਣੇ ਤੇ ਆਪਣੀ ਪਤਨੀ ਰਾਧਾ ਗੁਪਤਾ ਤੇ ਪੁੱਤਰ ਅਭਿਸ਼ੇਕ ਗੁਪਤਾ ਦੇ ਨਾਂ ਕਰਵਾ ਲਈ।

 

ਸੁਨੀਲ ਨੇ ਰਜਿਸਟਰਾਰ ਦਫ਼ਤਰ ਚ ਜਾਇਦਾਦ ਆਪਣੇ ਨਾਂ ਕਰਵਾਉਣ ਲਈ ਆਪਣੀ ਮਾਂ ਨੰੁ ਜਿਊਂਦਾ ਦੱਸਦਿਆਂ ਘੋਸ਼ਣਾ ਪੱਤਰ ਦਿੱਤਾ। ਇਸ ਘੋਸ਼ਣਾ ਪੱਤਰ ਚ ਦੋਨਾਂ ਗਵਾਹ ਸੁਨੀਲ ਦੀ ਮਾਂ ਦੇ ਅੰਤਿਮ ਸਸਕਾਰ ਚ ਸ਼ਾਮਲ ਹੋਏ ਸਨ। ਜਿਸ ਤੋਂ ਬਾਅਦ ਅਦਾਲਤ ਦੇ ਹੁਕਮਾਂ ਤੇ ਪੁਲਿਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਸੀ।

 

ਐਸਐਚਓ ਮਨੋਜ ਪੰਤ ਨੇ ਦੱਸਿਆ ਕਿ ਸੋਮਵਾਰ ਦੇਸ਼ ਸ਼ਾਮ ਨੂੰ ਮੁੰਬਈ ਤੋਂ ਸੁਨੀਲ ਤੇ ਉਸਦੀ ਪਤਨੀ ਗੁਪਤਾ ਅਤੇ ਬੇਟੇ ਅਭਿਸ਼ੇਕ ਨੂੰ ਗਿਫ਼ਤਾਰ ਕਰ ਲਿਆ ਗਿਆ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:dead mother as alive on papers for Rs 285 crore properties