ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

3 ਸਾਲ ਤੋਂ ਪੈਨਸ਼ਨ ਲਈ ਭਟਕ ਰਿਹਾ ‘ਮੁਰਦਾ’

3 ਸਾਲ ਤੋਂ ਪੈਨਸ਼ਨ ਲਈ ਭਟਕ ਰਿਹਾ ‘ਮੁਰਦਾ’

ਉਤਰ ਪ੍ਰਦੇਸ਼ ਦੇ ਕਾਨਪੁਰ ਵਿਚ ਪਿਛਲੇ ਤਿੰਨ ਸਾਲ ਤੋਂ ‘ਮੁਰਦਾ’ ਬੁਢਾਪਾ ਪੈਨਸ਼ਨ ਲਈ ਅਧਿਕਾਰੀਆਂ ਦੇ ਚੱਕਰ ਕਟ ਰਿਹਾ ਹੈ। ਮਾਮਲਾ ਉਚ ਅਧਿਕਾਰੀਆਂ ਦੀ ਜਾਣਕਾਰੀ ਵਿਚ ਆਇਆ ਤਾਂ ਸਮਾਜ ਕਲਿਆਣ ਵਿਭਾਗ ਆਪਣੀ ਗਲਤੀ ਸੁਧਾਰਨ ਵਿਚ ਲੱਗ ਗਿਆ। ਹਾਲਾਂਕਿ, ਇਯ ਵਿਚ ਵੀ ਸਬੰਧਤ ਅਫਸਰ ਖੇਡ ਕਰ ਰਹੇ ਹਨ। ਪੁਰਾਣੀ ਤਾਰੀਖ ਤੋਂ ਪੈਨਸ਼ਨ ਜਾਰੀ ਕਰਨ ਦੀ ਬਜਾਏ ਪੀੜਤ ਨੂੰ ਨਵੇਂ ਸਿਰੇ ਤੋਂ ਬਿਨੈ ਪੱਤਰ ਦੇਣ ਦੀ ਸਲਾਹ ਦੇ ਰਹੇ ਹਨ।

 

ਕਲਿਆਣਪੁਰ ਬਲਾਕ ਦੇ ਪਿੰਡ ਬੈਕੁੰਠਪੁਰ ਦੇ 70 ਸਾਲਾ ਸੋਹਨ ਲਾਲ ਦੁਪਹਿਰ ਵਿਚ ਭਤੀਜੇ ਹਰਿਸ਼ੰਕਰ ਅਤੇ ਦੋਹਤੀ ਵਿਨੋਦ ਨਾਲ ਅਧਿਕਾਰੀਆਂ ਨੂੰ ਆਪਣੇ ਜੀਵਤ ਹੋਣ ਦਾ ਪ੍ਰਮਾਣ ਪੱਤਰ ਦੇਣ ਸਮਾਜ ਕਲਿਆਣ ਵਿਭਾਗ ਪਹੁੰਚੇ। ਉਨ੍ਹਾਂ ਦੱਸਿਆ ਕਿ 2013 ਵਿਚ ਬੁਢਾਪਾ ਪੈਨਸ਼ਨ ਲਈ ਅਪਲਾਈ ਕੀਤਾ ਸੀ।

 

ਅਗਸਤ 2016 ਤੱਕ ਤਿੰਨ ਸੌ ਰੁਪਏ ਮਹੀਨਾ ਪੈਨਸ਼ਨ ਮਿਲਦੀ ਰਹੀ। ਇਸ ਤੋਂ ਬਾਅਦ ਪੈਨਸ਼ਨ ਬੰਦ ਹੋ ਗਈ। ਇਸ ਬਾਰੇ ਪਤਾ ਕੀਤਾ ਤਾਂ ਵਿਭਾਗ ਨੇ ਦੱਸਿਆ ਕਿ 9 ਅਗਸਤ 2016 ਨੂੰ ਬਲਾਕ ਵਿਕਾਸ ਅਧਿਕਾਰੀ ਨੇ ਇਕ ਰਿਪੋਰਟ ਦਿੱਤੀ ਸੀ। ਇਸ ਵਿਚ ਉਨ੍ਹਾਂ ਦੀ ਮੌਤ ਹੋਣ ਦੀ ਗੱਲ ਲਿਖੀ ਹੈ। ਇਸ ਆਧਾਰ ਉਤੇ ਪੈਨਸ਼ਨ ਬੰਦ ਕੀਤੀ ਗਈ।

 

ਭਤੀਜੇ ਹਰਿਸ਼ੰਕਰ ਨੇ ਦੱਸਿਆ ਕਿ ਪਿਛਲੇ ਤਿੰਨ ਸਾਲ ਤੋਂ ਅਧਿਕਾਰੀਆਂ ਨੂੰ ਚਾਚਾ ਦੇ ਜਿਉਂਦਾ ਹੋਣ ਦੇ ਪ੍ਰਮਾਣ ਪੱਤਰ ਦੇ ਰਹੇ ਹਾਂ। ਇਸਦੇ ਬਾਵਜੂਦ ਹੁਣ ਤੱਕ ਦੁਬਾਰਾ ਪੈਨਸ਼ਨ ਸ਼ੁਰੂ ਨਹੀਂ ਹੋਈ। ਭਤੀਜੇ ਦਾ ਦੋਸ਼ ਹੈ ਕਿ ਇਸ ਮਾਮਲੇ ਵਿਚ ਸ਼ਿਕਾਇਤ ਉਚ ਅਧਿਕਾਰੀਆਂ ਨੂੰ ਕੀਤੀ ਸੀ ਵਿਭਾਗੀ ਕਰਮਚਾਰੀ ਮਾਮਲੇ ਨੂੰ ਦਬਾਉਣ ਵਿਚ ਲਗ ਗਏ। ਕਰਮਚਾਰੀਆਂ ਦਾ ਕਹਿਣਾ ਹੈ ਕਿ ਪੁਰਾਣ ਪੈਨਸ਼ਨ ਭੁੱਲ ਜਾਓ। ਜੇਕਰ ਪੈਨਸ਼ਨ ਚਾਹੀਦੀ ਹੈ ਤਾਂ ਬਿਨੈ ਪੱਤਰ ਦਿਓ। ਪੁਰਾਣੇ ਮਾਮਲੇ ਦੀ ਫਾਇਲ ਲਖਨਊ ਜਾਵੇਗੀ। ਉਥੇ ਪਤਾ ਨਹੀਂ ਕਿੰਨੇ ਮਾਮਲੇ ਲਮਕਦੇ ਹਨ।

 

ਜ਼ਿਲ੍ਹਾ ਸਮਾਜ ਕਲਿਆਣ ਅਧਿਕਾਰੀ ਅਮਰਜੀਤ ਸਿੰਘ ਨੇ ਕਿਹਾ ਕਿ ਜਾਂਚ ਲਈ ਦਿੱਤੇ ਗਏ ਆਦੇਸ਼ ਮਾਮਲਾ ਸਾਹਮਣੇ ਆਇਆ ਹੈ। ਇਸਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dead wandering for pension for last 3 years know the whole matter