ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਮਰ ਚੁੱਕਾ ਨੌਜਵਾਨ ਉੱਠ ਖਲੋਇਆ, ਪਾਣੀ ਪੀਤਾ – ਫੇਰ ਮਰ ਗਿਆ

​​​​​​​ਮਰ ਚੁੱਕਾ ਨੌਜਵਾਨ ਉੱਠ ਖਲੋਇਆ, ਪਾਣੀ ਪੀਤਾ – ਫੇਰ ਮਰ ਗਿਆ

ਲਖਨਊ ਦੇ ਇੱਕ ਨਿਜੀ ਹਸਪਤਾਲ ’ਚ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਸਵੇਰੇ ਘਰ ਪੁੱਜੀ ਲਾਸ਼ ਵੇਖ ਕੇ ਪਰਿਵਾਰਕ ਮੈਂਬਰਾਂ ਵਿੱਚ ਚੀਕ–ਚਿਹਾੜਾ ਪੈ ਗਿਆ। ਮੁਹੱਲੇ ਦੇ ਬਹੁਤ ਸਾਰੇ ਲੋਕ ਇਕੱਠੇ ਹੋ ਗਏ। ਅਚਾਨਕ ਚਾਰ ਘੰਟਿਆਂ ਬਾਅਦ ਉਸ ਨੇ ਅੱਖਾਂ ਖੋਲ੍ਹੀਆਂ। ਇਸ਼ਾਰੇ ਨਾਲ ਪਾਣੀ ਮੰਗਿਆ। ਕੱਪ ਭਰ ਕੇ ਪੀਤਾ।

 

 

ਇਹ ਵੇਖ ਕੇ ਵੀ ਉੱਥੇ ਭਾਜੜਾਂ ਮਚ ਗਈਆਂ। ਉਸ ਨੂੰ ਜਲਦਬਾਜ਼ੀ ਵਿੱਚ ਬਲਰਾਮਪੁਰਾ ਹਸਪਤਾਲ ਲਿਜਾਂਦਾ ਗਿਆ; ਜਿੱਥੇ ਡਾਕਟਰਾਂ ਨੇ ਉਸ ਨੂੰ ਦੋਬਾਰਾ ਮ੍ਰਿਤਕ ਐਲਾਨ ਦਿੱਤਾ।

 

 

ਅਮੀਨਾਬਾਦ ਦੇ ਸੰਜੇ (28) ਦੀ ਤਬੀਅਤ ਕੁਝ ਖ਼ਰਾਬ ਸੀ। ਇਸੇ ਲਈ ਉਸ ਨੂੰ ਕਲੀਨਿਕ ਲਿਜਾਂਦਾ ਗਿਆ। ਡਾਕਟਰਾਂ ਨੇ ਉਸ ਨੂੰ ਪੀਲੀਆ ਦੱਸਿਆ। ਚਾਰ–ਪੰਜ ਦਿਨ ਇਲਾਜ ਕੀਤਾ ਪਰ ਕੋਈ ਫ਼ਾਇਦਾ ਨਹੀਂ ਹੋਇਆ। ਅਜਿਹੇ ਵੇਲੇ ਉਸ ਨੂੰ ਸਨਿੱਚਰਵਾਰ ਨੂੰ ਨਖਾਸ ਦੇ ਨਿਜੀ ਹਸਪਤਾਲ ’ਚ ਦਾਲ਼ਲ ਕਰਵਾਇਆ ਗਿਆ।

 

 

ਡਾਕਟਰਾਂ ਨੇ ਸੰਜੇ ਨੂੰ ਐਤਵਾਰ ਸਵੇਰੇ ਛੇ ਕੁ ਵਜੇ ਮ੍ਰਿਤਕ ਐਲਾਨ ਦਿੱਤਾ ਸੀ। ਪਰਿਵਾਰਕ ਮੈਂਬਰ ਲਾਸ਼ ਲੈ ਕੇ ਘਰ ਆ ਗਏ। ਅੰਤਿਮ ਸਸਕਾਰ ਦੀਆਂ ਤਿਆਰੀਆਂ ਹੋਣ ਲੱਗੀਆਂ ਪਰ 10 ਕੁ ਵਜੇ ਅਚਾਨਕ ਸਰੀਰ ਵਿੱਚ ਹਰਕਤ ਹੋਈ ਤੇ ਉਸ ਨੇ ਅੱਖਾਂ ਖੋਲ੍ਹ ਦਿੱਤੀਆਂ।

 

 

ਉੱਥੇ ਬੈਠੇ ਲੋਕ ਘਬਰਾ ਗਏ। ਸੰਜੇ ਨੇ ਤਦ ਪਾਣੀ ਲਈ ਇਸ਼ਾਰਾ ਕੀਤਾ। ਉਸ ਨੂੰ ਪਾਣੀ ਪਿਆਇਆ ਗਿਆ। ਉਸ ਨੂੰ ਮੁੜ ਬਲਰਾਮਪੁਰ ਹਸਪਤਾਲ ਨੱਸੇ। ਇੱਥੇ ਐਮਰਜੈਂਸੀ ’ਚ ਲੋਕ ਪੁੱਜੇ। ਡਾਕਟਰਾਂ ਨੇ ਤਦ ਇੱਕ ਵਾਰ ਫਿਰ ਸੰਜੇ ਨੂੰ ਮ੍ਰਿਤਕ ਐਲਾਨ ਦਿੱਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dead Youth rises again drank water dies again