ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਬਕਾ CM ਐਨਡੀ ਤਿਵਾੜੀ ਦੇ 39 ਸਾਲਾ ਬੇਟੇ ਦੀ ਮੌਤ

ਉੱਤਰ ਪ੍ਰਦੇਸ਼ ਅਤੇ ਉਤਰਾਖ਼ੰਡ ਦੇ ਸਾਬਕਾ ਮੁੱਖ ਮੰਤਰੀ ਨਾਰਾਇਣ ਦੱਤ ਤਿਵਾੜੀ ਦੇ 39 ਸਾਲਾ ਬੇਟੇ ਰੋਹਿਤ ਸ਼ੇਖਰ ਤਿਵਾੜੀ ਦਾ ਮੰਗਲਵਾਰ ਨੂੰ ਦਿਹਾਂਤ ਹੋ ਗਿਆ। ਰੋਹਿਤ ਤਿਵਾੜੀ ਦੀ ਮੌਤ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਚਲਿਆ ਹੈ। ਉਨ੍ਹਾਂ ਨੂੰ ਦਿੱਲੀ ਦੇ ਸਾਕੇਤ ਵਿਖੇ ਮੈਕਸ ਹਸਪਤਾਲ ਚ ਮ੍ਰਿਤ ਹਾਲਤ ਚ ਲਿਆਇਆ ਗਿਆ ਸੀ।

 

 
ਸਾਬਕਾ CM ਐਨਡੀ ਤਿਵਾੜੀ

 

ਦੱਸ ਦੇਈਏ ਕਿ ਲੰਘੇ ਸਾਲ 18 ਅਕਤੂਬਰ 2018 ਨੂੰ ਐਨਡੀ ਤਿਵਾੜੀ ਦਾ ਲੰਬੀ ਬੀਮਾਰੀ ਮਗਰੋਂ ਦਿਹਾਂਤ ਹੋ ਗਿਆ ਸੀ।

 

 

ਦੱਖਣੀ ਦਿੱਲੀ ਪੁਲਿਸ ਕਮਿਸ਼ਨਰ ਵਿਜੇ ਕੁਮਾਰ ਨੇ ਰੋਹਿਤ ਤਿਵਾੜੀ ਦੀ ਮੌਤ ਦੀ ਪੁਸ਼ਟੀ ਕਰਦਿਆਂ ਇਕ ਬਿਆਨ ਜਾਰੀ ਕੀਤਾ ਹੈ। ਰੋਹਿਤ ਦਿੱਲੀ ਦੀ ਡਿਫ਼ੈਂਸ ਕਾਲੋਨੀ ਚ ਰਹਿੰਦੇ ਸਨ। ਇਹ ਜਾਣਕਾਰੀ ਦਿੱਲੀ ਸਾਊਥ ਦੇ ਡੀਐਸਪੀ ਵਿਜੇ ਕੁਮਾਰ ਨੇ ਦਿੱਤੀ ਹੈ।

 

ਪੁਲਿਸ ਮੁਤਾਬਕ ਰੋਹਿਤ ਸ਼ੇਖਰ ਤਿਵਾੜੀ ਦੇ ਨੱਕ ਤੋਂ ਖ਼ੂਨ ਵੱਗ ਰਿਹਾ ਸੀ। ਘਰ ’ਤੇ ਮੌਜੂਦ ਨੌਕਰਾਂ ਨੇ ਸ਼ੇਖਰ ਦੀ ਮਾਂ ਨੂੰ ਫ਼ੋਨ ਕੀਤਾ ਜਦੋਂ ਉਹ ਉਸ ਸਮੇਂ ਹਸਪਤਾਲ ਚ ਆਪਣੀ ਜਾਂਚ ਕਰਵਾਉਣ ਗਈ ਹੋਈ ਸੀ। ਪੁਲਿਸ ਮੁਤਾਬਕ ਰੋਹਿਤ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ।

 

ਰੋਹਿਤ ਸ਼ੇਖਰ ਤਿਵਾੜੀ ਦੀ ਪਤਨੀ ਅਪੂਰਵਾ ਸ਼ੁਕਲਾ

 

ਦੱਸਣਯੋਗ ਹੈ ਕਿ ਸਾਲ 2008 ਚ ਰੋਹਿਤ ਸ਼ੇਖਰ ਤਿਵਾੜੀ ਨੇ ਕੋਰਟ ਚ ਦਾਅਵਾ ਕੀਤਾ ਸੀ ਕਿ ਉਹ ਨਾਰਾਇਣ ਦੱਤ ਤਿਵਾੜੀ ਦੇ ਬੇਟੇ ਹਨ। ਡੀਐਨਏ ਰਿਪੋਰਟ ਚ ਇਹ ਗੱਲ ਸਹੀ ਨਿਕਲੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ 2014 ਚ ਰੋਹਿਤ ਸ਼ੇਖਰ ਤਿਵਾੜੀ ਦੀ ਮਾਂ ਉਜਵਲਾ ਤਿਵਾੜੀ ਨਾਲ 89 ਸਾਲ ਦੀ ਉਮਰ ਚ ਵਿਆਹ ਕਰ ਲਿਆ ਸੀ।

 

 

ਰੋਹਿਤ ਸ਼ੇਖਰ ਤਿਵਾੜੀ ਜਨਵਰੀ 2017 ਚ ਭਾਜਪਾ ਚ ਸ਼ਾਮਲ ਹੋਏ ਸਨ। ਇਕ ਸਾਲ ਪਹਿਲਾਂ ਹੀ ਉਨ੍ਹਾਂ ਨੇ ਅਪੂਰਵਾ ਸ਼ੁਕਲਾ ਨਾਲ ਵਿਆਹ ਕੀਤਾ ਸੀ। ਮੂਲ ਤੌਰ ਤੇ ਇੰਦੌਰ ਦੀ ਰਹਿਣ ਵਾਲੀ ਅਪੂਰਵਾ ਹਾਲੇ ਸੁਪਰੀਮ ਕੋਰਟ ਚ ਅਭਿਆਸ ਕਰਦੀ ਹਨ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Death of 39-year-old son of former CM ND Tiwari