ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੱਜ ਦੀ ਪਤਨੀ ਮਗਰੋਂ ਜ਼ਖ਼ਮੀ ਬੇਟੇ ਨੇ ਵੀ ਤੋੜਿਆ ਦਮ

ਗੁਰੂਗ੍ਰਾਮ ਚ ਸ਼ਨਿੱਚਰਵਾਰ ਨੂੰ ਇੱਕ ਸੁਰੱਖਿਆ ਗਾਰਡ ਵੱਲੋਂ ਜੱਜ ਦੀ ਪਤਨੀ-ਬੇਟੇ ਨੂੰ ਗੋਲੀਆਂ ਮਾਰ ਕੇ ਮੌਤ ਦੇ ਮੁੰਹ ਚ ਪਹੁੰਚਾ ਦਿੱਤਾ ਸੀ। ਗੋਲੀ ਲੱਗਣ ਮਗਰੋਂ ਮਾਂ-ਬੇਟੇ ਦਾ ਇਲਾਜ ਮੇਦਾਂਤਾ ਹਸਪਤਾਲ ਵਿਖੇ ਚੱਲ ਰਿਹਾ ਸੀ, ਜਿੱਥੇ ਸਨਿੱਚਰਵਾਰ ਰਾਤ ਲਗਭਗ 11:30 ਵਜੇ ਜੱਜ ਦੀ ਪਤਨੀ ਦੀ ਮੌਤ ਹੋ ਗਈ ਜਦਕਿ ਬੇਟੇ ਨੇ ਐਤਵਾਰ ਦੁਪਿਹਰ ਦਮ ਤੌੜ ਦਿੱਤਾ। ਮ੍ਰਿਤਕ ਮਾਂ-ਬੇਟੇ ਦਾ ਅੰਤਮ ਸਸਕਾਰ ਸੋਮਵਾਰ ਨੂੰ ਹਿਸਾਰ ਚ ਕੀਤਾ ਜਾਵੇਗਾ। ਦੂਜੇ ਪਾਸੇ ਗੁਰੂਗ੍ਰਾਮ ਕੋਰਟ ਨੇ ਆਰੋਪੀ ਸੁਰੱਖਿਆ ਗਾਰਡ ਨੂੰ 4 ਦਿਨਾਂ ਦੀ ਪੁਲਿਸ ਹਿਰਾਸਤ ਚ ਭੇਜ ਦਿੱਤਾ ਹੈ।

 

 

 

ਗੁਰੂਗ੍ਰਾਮ `ਚ ਸ਼ਨੀਵਾਰ ਦੁਪਹਿਰ ਨੂੰ ਹਰਿਆਣਾ ਪੁਲਿਸ ਦੇ ਇਕ ਹੈੱਡ ਕਾਂਸਟੇਬਲ ਨੇ ਗੁਰੂਗ੍ਰਾਮ ਦੇ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਕ੍ਰਿਸ਼ਨ ਕਾਂਤ ਦੀ ਪਤਨੀ ਅਤੇ ਬੇਟੇ ਨੂੰ ਸ਼ਰੇਆਮ ਗੋਲੀ ਮਾਰ ਦਿੱਤੀ ਸੀ। ਮੁਲਜ਼ਮ ਹੈੱਡ ਕਾਂਸਟੇਬਲ ਜੱਜ ਦਾ ਸੁਰੱਖਿਆ ਗਾਰਡ ਦੱਸਿਆ ਜਾਂਦਾ ਹੈ। ਪੁਲਿਸ ਨੇ ਦੋਵਾਂ ਜ਼ਖਮੀਆਂ ਨੂੰ ਮੇਦਾਂਤਾ ਹਸਪਤਾਲ `ਚ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਜੱਜ ਦੀ ਪਤਨੀ ਰਿਤੂ ਦੀ ਮੌਤ ਹੋ ਗਈ ਅਤੇ ਉਨ੍ਹਾਂ ਦਾ ਬੇਟਾ ਧਰੂਵ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਿਹਾ ਹੈ। 

 

ਘਟਨਾ ਸ਼ਨੀਵਾਰ ਦੁਪਹਿਰ ਲਗਭਗ 3.30 ਵਜੇ ਹੋਈ ਸੀ। ਜੱਜ ਦੇ ਪਰਿਵਾਰ ਦੀ ਸੁਰੱਖਿਆ `ਚ ਤੈਨਾਤ ਗਾਰਡ ਮਹੀਪਾਲ ਯਾਦਵ ਦੇ ਨਾਲ ਉਨ੍ਹਾਂ ਦੀ ਪਤਨੀ ਰਿਤੂ (37) ਅਤੇ ਬੇਟੇ ਧਰੂਵ (17) ਖਰੀਦਾਰੀ ਦੇ ਲਈ ਗੁਰੂਗ੍ਰਾਮ ਦੇ ਸੈਕਟਰ 49 ਸਥਿਤ ਆਰਕੀਡਿਆ ਮਾਰਕੀਟ `ਚ ਗਏ ਸਨ। ਮਾਰਕੀਟ `ਚ ਕਾਰ ਰੋਕ ਕੇ ਜਦੋਂ ਮਾਂ-ਬੇਟਾ ਬਾਹਰ ਨਿਕਲੇ ਤਾਂ ਮਹੀਪਾਲ ਨੇ ਉਨ੍ਹਾਂ `ਤੇ ਗੋਲੀ ਚਲਾ ਦਿੱਤੀ ।

 

 

 

ਪੁਲਿਸ ਨੇ ਸੁਰੱਖਿਆ ਗਾਰਡ ਮਹੀਪਾਲ ਨੂੰ ਗ੍ਰਿਫਤਾਰ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਰਿਆਣਾ ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਾਂਚ ਲਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐੱਸ.ਆਈ.ਟੀ.) ਬਣਾਈ। ਡੀ. ਐੱਸ. ਪੀ. ਸੁਲੋਚਨਾ ਗਜਰਾਜ ਦੇ ਲੀਡਰਸ਼ਿਪ `ਚ ਬਣੀ ਇਸ ਸਪੈਸ਼ਲ ਇਨਵੈਸਟੀਗੇਸ਼ਨ ਟੀਮ `ਚ ਡੀ. ਐੱਸ. ਪੀ, 2 ਏ. ਐੱਸ. ਪੀ. ਅਤੇ 4 ਇੰਸਪੈਕਟਰ ਸ਼ਾਮਿਲ ਹਨ।

 

ਰਿਪੋਰਟ ਮੁਤਾਬਕ ਮਹੀਪਾਲ ਨੇ ਰਿਤੂ ਦੇ ਸੀਨੇ `ਚ ਦੋ ਗੋਲੀਆਂ ਮਾਰੀਆਂ ਅਤੇ ਬੇਟੇ ਧਰੂਵ ਦੇ ਮੱਥੇ `ਤੇ ਦੋ ਗੋਲੀਆਂ ਮਾਰੀਆਂ। ਇਸ ਦੌਰਾਨ ਮਹੀਪਾਲ ਨੇ ਮੌਕੇ `ਤੇ ਮੌਜੂਦ ਲੋਕਾਂ ਨੂੰ ਕਿਹਾ ਕਿ ਕੋਈ ਵੀ ਅੱਗੇ ਨਹੀਂ ਆਵੇਗਾ। ਇਹ ਸ਼ੈਤਾਨ (ਬੇਟਾ ਧਰੂਵ) ਹੈ ਅਤੇ ਇਸ ਦੀ ਮਾਂ (ਰਿਤੂ) ਹਨ। ਇਸ ਤੋਂ ਬਾਅਦ ਮਹੀਪਾਲ ਨੇ ਦੋਵਾਂ ਨੂੰ ਕਾਰ `ਚ ਪਾਉਣ ਦੀ ਕੋਸ਼ਿਸ਼ ਕੀਤੀ ਪਰ ਇਸ `ਚ ਉਹ ਸਫਲ ਨਾ ਹੋ ਸਕਿਆ ਅਤੇ ਫਰਾਰ ਹੋ ਗਿਆ।

 

ਮਹੀਪਾਲ ਨੇ ਇਸ ਤੋਂ ਬਾਅਦ ਸਦਰ ਥਾਣੇ ਪਹੁੰਚਿਆ, ਜਿੱਥੇ ਉਸ ਨੇ ਫਾਇਰਿੰਗ ਕੀਤੀ। ਇਸ ਤੋਂ ਬਾਅਦ ਉਹ ਦੌੜ ਗਿਆ ਪਰ ਪੁਲਿਸ ਨੇ ਨਾਕਾਬੰਦੀ ਕਰਕੇ ਗੁਰੂਗ੍ਰਾਮ-ਫਰੀਦਾਬਾਦ ਰੋਡ `ਤੇ ਗਵਾਲ ਪਹਾੜੀ ਦੇ ਕੋਲ ਫੜਿਆ ਗਿਆ। ਪੁਲਿਸ ਨੇ ਪੁੱਛਗਿੱਛ ਕਰਨ `ਤੇ ਮਹੀਪਾਲ ਨੇ ਦੱਸਿਆ ਕਿ ਉਸ ਨੇ ਮਾਂ-ਬੇਟੇ ਨੂੰ ਗੋਲੀ ਮਾਰਨ ਤੋਂ ਬਾਅਦ ਜੱਜ ਅਤੇ ਆਪਣੀ ਮਾਂ ਨੂੰ ਫੋਨ ਕੀਤਾ ਸੀ ਅਤੇ ਵਾਰਦਾਤ ਦੀ ਜਾਣਕਾਰੀ ਦਿੱਤੀ ਸੀ।

 

ਦੂਜੇ ਪਾਸੇ ਮੌਕੇ `ਤੇ ਪਹੁੰਚੀ ਪੁਲਿਸ ਨੇ ਦੋਵਾਂ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ `ਚ ਲਿਜਾਇਆ ਗਿਆ ਸੀ, ਜਿਸ ਤੋਂ ਬਾਅਦ ਹਾਲਤ ਜ਼ਿਆਦਾ ਵਿਗੜਨ `ਤੇ ਦੋਵਾਂ ਨੂੰ ਮੇਦਾਂਤਾ ਰੈਫਰ ਕਰ ਦਿੱਤਾ ਗਿਆ। ਦੇਰ ਰਾਤ ਇਲਾਜ ਦੌਰਾਨ ਜੱਜ ਦੀ ਪਤਨੀ ਰਿਤੂ ਦੀ ਮੌਤ ਹੋ ਗਈ ਪਰ ਮਹੀਪਾਲ ਨੇ ਇਸ ਤਰ੍ਹਾਂ ਕਿਉ ਕੀਤਾ, ਇਹ ਸਾਫ ਪਤਾ ਨਹੀ ਲੱਗਾ। ਗੁੜਗਾਓ ਦੇ ਕਮਿਸ਼ਨਰ ਨੇ ਦੱਸਿਆ ਹੈ ਕਿ ਪੁੱਛਗਿੱਛ `ਚ ਮਹੀਪਾਲ ਚੀਕਾਂ ਮਾਰ ਕੇ ਗੱਲ ਕਰਦਾ ਹੈ ਅਤੇ ਸਹੀ ਜਵਾਬ ਨਹੀਂ ਦੇ ਰਿਹਾ ਹੈ।

 

ਰਿਪੋਰਟ ਮੁਤਾਬਕ 40 ਸਾਲਾਂ ਮਹੀਪਾਲ ਯਾਦਵ ਨੇ ਡੇਢ ਸਾਲ ਤੋਂ ਜੱਜ ਕ੍ਰਿਸ਼ਨਕਾਂਤ ਦੀ ਸੁਰੱਖਿਆ `ਚ ਤੈਨਾਤ ਸੀ ਅਤੇ ਲਗਭਗ 8 ਮਹੀਨੇ ਪਹਿਲਾਂ ਉਸ ਨੇ ਹਿੰਦੂ ਧਰਮ ਦਾ ਤਿਆਗ ਕਰ ਕੇ ਈਸਾਈ ਧਰਮ ਅਪਣਾਇਆ ਸੀ। ਧਾਰਮਿਕ ਗੱਲਾਂ `ਤੇ ਜੱਜ ਦੀ ਪਤਨੀ ਦੇ ਨਾਲ ਉਸਦੀ ਬਹਿਸ ਹੁੰਦੀ ਸੀ। ਪੁਲਿਸ ਹਿਰਾਸਤ `ਚ ਵੀ ਮਹੀਪਾਲ ਕਹਿ ਰਿਹਾ ਸੀ ਕਿ ਧਰਮ ਪਰਿਵਰਤਨ ਨੂੰ ਲੈ ਕੇ ਜੱਜ ਦੀ ਪਤਨੀ ਉਸ ਨੂੰ ਤੰਗ ਕਰਦੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Death of Judges wife in Gurujram shootout