ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੀਨ ’ਚ ਕੋਰੋਨਾ ਵਾਇਰਸ ਕਾਰਨ ਮੌਤਾਂ ਦੀ ਗਿਣਤੀ 908 ਹੋਈ, 42600 ਪ੍ਰਭਾਵਿਤ

ਚੀਨ ’ਚ ਕੋਰੋਨਾ ਵਾਇਰਸ ਕਾਰਨ ਮੌਤਾਂ ਦੀ ਗਿਣਤੀ 908 ਹੋਈ, 42600 ਪ੍ਰਭਾਵਿਤ

ਕੋਰੋਨਾ ਵਾਇਰਸ ਤੋਂ ਪੀੜਤ ਭਾਰਤ ਦੀ ਪਹਿਲੀ ਮਰੀਜ਼ ਹੁਣ ਠੀਕ

 

ਚੀਨ ’ਚ ਕਹਿਰ ਵਰਤਾ ਰਹੇ ਕੋਰੋਨਾ ਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ 908 ਹੋ ਗਈ ਹੈ ਤੇ ਇਸ ਵਾਇਰਸ ਦੀ ਲਾਗ ਕਾਰਨ ਪੀੜਤਾਂ ਦੀ ਗਿਣਤੀ 42,600 ਦਾ ਅੰਕੜਾ ਵੀ ਪਾਰ ਕਰ ਚੁੱਕੀ ਹੈ।

 

 

ਚੀਨ ’ਚ ਕੋਰੋਨਾ ਵਾਇਰਸ ਦੇ ਕਹਿਰ ਕਾਰਨ ਦੁਨੀਆ ਦੇ ਲੋਕਾਂ ਦੀ ਚਿੰਤਾ ਵਧਦੀ ਜਾ ਰਹੀ ਹੈ। ਇਸ ਦੌਰਾਨ ਏਸ਼ੀਆ ਦੇ ਸਭ ਤੋਂ ਵੱਡੇ ਹਵਾਬਾਜ਼ੀ ਤੇ ਰੱਖਿਆ ਸਮਾਰੋਹ ‘ਸਿੰਗਾਪੁਰ ਏਅਰ ਸ਼ੋਅ’ ਤੋਂ ਅਮਰੀਕੀ ਏਅਰੋ–ਸਪੇਸ ਕੰਪਨੀ ਲੌਕਹੀਡ ਮਾਰਟਿਨ ਤੇ 12 ਚੀਨੀ ਕੰਪਨੀਆਂ ਸਮੇਤ 70 ਤੋਂ ਵੱਧ ਭਾਗੀਦਾਰ ਕੰਪਨੀਆਂ ਨੇ ਆਪਣੇ ਨਾਂਅ ਵਾਪਸ ਲੈ ਲਏ ਹਨ।

 

 

ਕੋਰੋਨਾ ਵਾਇਰਸ ਤੋਂ ਪੀੜਤ ਭਾਰਤ ਦੀ ਪਹਿਲੀ ਮਰੀਜ਼ ਹੁਣ ਠੀਕ

ਕੋਰੋਨਾ ਵਾਇਰਸ ਕਾਰਨ ਸਮੁੱਚੇ ਵਿਸ਼ਵ ’ਚ ਫੈਲੀ ਦਹਿਸ਼ਤ ਦੌਰਾਨ ਭਾਰਤ ਲਈ ਇੱਕ ਵਧੀਆ ਖ਼ਬਰ ਸਾਹਮਣੇ ਆਈ ਹੈ। ਦਰਅਸਲ, ਭਾਰਤ ਦੀ ਪਹਿਲੀ ਕੋਰੋਨਾ ਵਾਇਰਸ ਪੀੜਤ ਵਿਦਿਆਰਥਣ ਹੁਣ ਤੰਦਰੁਸਤ ਹੋ ਰਹੀ ਹੈ ਤੇ ਉਹ ਛੇਤੀ ਹੀ ਆਪਣੇ ਘਰ ਜਾ ਸਕਦੀ ਹੈ।

 

 

ਚੀਨ ਦੇ ਵੁਹਾਨ ਤੋਂ ਤ੍ਰਿਸੁਰ ਪਰਤੀ ਵਿਦਿਆਰਥਣ ਦਾ ਤਾਜ਼ਾ ਸੈਂਪਲ ਨੈਗੇਟਿਵ ਆਇਆ ਹੈ। ਤ੍ਰਿਸੂਰ ਮੈਡੀਕਲ ਕਾਲਜ ਦੇ ਡਾਕਟਰ ਨੇ ਦੱਸਿਆ ਕਿ ਉਹ ਇੱਕ ਹੋਰ ਸੈਂਪਲ ਦੇ ਨਤੀਜੇ ਦੀ ਉਡੀਕ ’ਚ ਹਨ, ਜਿਸ ਤੋਂ ਬਾਅਦ ਉਹ ਘਰ ਜਾ ਸਕੇਗੀ।

 

 

ਇੱਥੇ ਵਰਨਣਯੋਗ ਹੈ ਕਿ ਕੇਰਲ ’ਚ ਹੁਣ ਤੱਕ ਕੋਰੋਨਾ ਵਾਇਰਸ ਦੇ ਤਿੰਨ ਪਾਜ਼ਿਟਿਵ ਮਾਮਲੇ ਪਾਏ ਜਾ ਚੁੱਕੇ ਹਨ। ਤਿੰਨੇ ਮਰੀਜ਼ ਚੀਨ ਦੇ ਵੁਹਾਨ ਤੋਂ ਪਰਤੇ ਸਨ। ਪਹਿਲਾ ਮਾਮਲਾ 30 ਜਨਵਰੀ ਨੂੰ ਸਾਹਮਣੇ ਆਇਆ ਸੀ।

 

 

ਤ੍ਰਿਸੂਰ ਮੈਡੀਕਲ ਕਾਲਜ ਦੇ ਇੱਕ ਸੀਨੀਅਰ ਡਾਕਟਰ ਨੇ ਦੱਸਿਆ ਕਿ ਵਿਦਿਆਰਥਣ ਪੂਰੀ ਤਰ੍ਹਾਂ ਤੰਦਰੁਸਤ ਹੋ ਚੁੱਕੀ ਹੈ। ਅਸੀਂ ਇੱਕ ਹੋਰ ਸੈਂਪਲ ਦੇ ਨਤੀਜੇ ਦੀ ਉਡੀਕ ਕਰ ਰਹੇ ਹਾਂ। ਉਹ ਨਤੀਜਾ ਆਉਣ ਤੋਂ ਬਾਅਦ ਉਹ ਘਰ ਪਰਤ ਸਕੇਗੀ। ਭਾਰਤੀ ਸਿਹਤ ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਦੋ ਹੋਰ ਮਰੀਜ਼ ਵੀ ਠੀਕ ਹੋਣ ਵਾਲੇ ਹਨ।

 

 

ਇਸ ਤੋਂ ਪਹਿਲਾਂ ਕੇਰਲ ’ਚ ਬੀਤੇ ਦਿਨੀਂ ਕੋਰੋਨਾ ਵਾਇਰਸ ਦਾ ਇੱਕ ਵੀ ਨਵਾਂ ਪਾਜ਼ਿਟਿਵ ਮਾਮਲਾ ਸਾਹਮਣੇ ਨਾ ਆਉਣ ਤੋਂ ਬਾਅਦ ਸੂਬਾ ਸਰਕਾਰ ਨੇ ‘ਆਫ਼ਤ ਵਾਲੇ ਹਾਲਾਤ’ ਦੀ ਚੇਤਾਵਨੀ ਵਾਪਸ ਲੈ ਲਈ ਸੀ। ਉਂਝ, ਕੇਰਲ ’ਚ ਹਾਲੇ ਵੀ 3,000 ਵਿਅਕਤੀ ਮੈਡੀਕਲ ਨਿਗਰਾਨੀ ਅਧੀਨ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Death Toll due to Corona Virus in China reaches 908 Affected 42600