ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਹਿੰਸਾ ’ਚ ਮੌਤਾਂ ਦੀ ਗਿਣਤੀ ਵਧ ਕੇ 53 ਹੋਈ

ਦਿੱਲੀ ਹਿੰਸਾ ’ਚ ਮੌਤਾਂ ਦੀ ਗਿਣਤੀ ਵਧ ਕੇ 53 ਹੋਈ

ਭਾਰਤ ਦੀ ਰਾਜਧਾਨੀ ਦਿੱਲੀ ਦੇ ਉੱਤਰ–ਪੂਰਬੀ ਇਲਾਕੇ ’ਚ ਭੜਕੀ ਹਿੰਸਾ ’ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 53 ਹੋ ਗਈ ਹੈ। ਵੀਰਵਾਰ ਨੂੰ 32 ਸਾਲਾ ਨਰੇਸ਼ ਸੈਨੀ ਨਾਂਅ ਦੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਹਿੰਸਾ ਦੌਰਾਨ ਉਸ ਨੂੰ ਗੋਲ਼ੀ ਲੱਗੀ ਸੀ।

 

 

ਗੋਲ਼ੀ ਲੱਗਣ ਕਾਰਨ ਉਹ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ ਸੀ। ਉਹ ਇਸ ਵੇਲੇ ਗੁਰੂ ਤੇਗ਼ ਬਹਾਦਰ ਹਸਪਤਾਲ ’ਚ ਦਾਖ਼ਲ ਸੀ। ਮੌਤ ਤੋਂ ਦੁਖੀ ਪਰਿਵਾਰਕ ਮੈਂਬਰ ਨਰੇਸ਼ ਸੈਨੀ ਦੀ ਮ੍ਰਿਤਕ ਦੇਹ ਨੂੰ ਬਹੁਤ ਮੁਸ਼ਕਿਲ ਨਾਲ ਐਂਬੂਲੈਂਸ ’ਚ ਰੋਂਦੇ ਹੋਏ ਲੈ ਕੇ ਗਏ।

 

 

ਨਰੇਸ਼ ਸੈਨੀ ਆਪਣੇ ਪਿੱਤੇ ਆਪਣੀ ਪਤਨੀ ਤੇ ਦੋ ਬੱਚੇ ਛੱਡ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਨਰੇਸ਼ ਸੈਨੀ ਬ੍ਰਹਮਪੁਰੀ ਇਲਾਕੇ ’ਚ ਸੜਕ ਕੰਢੇ ਖੜ੍ਹਾ ਸੀ ਕਿ ਪਤਾ ਨਹੀਂ ਗੋਲੀ ਕਿਹੜੇ ਪਾਸਿਓਂ ਆ ਕੇ ਉਸ ਦੇ ਲੱਗ ਗਈ।
 

 

ਨਰੇਸ਼ ਸੈਨੀ ਦੇ ਪਰਿਵਾਰਕ ਮੈਂਬਰ ਹੁਣ ਸੁਆਲ ਕਰ ਰਹੇ ਹਨ ਕਿ ਹੁਣ ਨੇਤਾ ਕਿੱਥੇ ਹਨ? ਕੋਈ ਵਿਧਾਇਕ ਪਰਿਵਾਰ ਨੂੰ ਮਿਲਣ ਲਈ ਨਹੀਂ ਆਇਆ। ਨਰੇਸ਼ ਦੇ ਚਚੇਰੇ ਭਰਾ ਨੇ ਕਿਹਾ ਕਿ ਸਿਆਸੀ ਆਗੂ ਵੋਟ ਮੰਗਣ ਤਾਂ ਆ ਜਾਂਦੇ ਹਨ ਪਰ ਹੁਣ ਉਹ ਬਹੁਤ ਬੇਸ਼ਰਮ ਹੋ ਗਏ ਹਨ। ਹਾਲੇ ਤੱਕ ਸਾਨੂੰ ਨਹੀਂ ਮਿਲੇ।

 

 

ਹਿੰਸਾ ਤੋਂ ਪ੍ਰਭਾਵਿਤ ਜ਼ਿਆਦਾਤਰ ਇਲਾਕਿਆਂ ’ਚ ਲੋਕ–ਨੁਮਾਇੰਦਿਆਂ ਪ੍ਰਤੀ ਲੋਕਾਂ ’ਚ ਬਹੁਤ ਜ਼ਿਆਦਾ ਰੋਹ ਵੇਖਣ ਨੂੰ ਮਿਲ ਰਿਹਾ ਹੈ। ਹਿੰਸਾ ਪ੍ਰਭਾਵਿਤ ਇਲਾਕਿਆਂ ’ਚ ਖ਼ਾਸ ਕਰ ਕੇ ਆਪਣੇ ਆਗੂਆਂ ਪ੍ਰਤੀ ਗੁੱਸਾ ਹੈ। ਉੱਤਰ–ਪੂਰਬੀ ਜ਼ਿਲ੍ਹੇ ’ਚ ਕੁੱਲ 53 ਵਿਅਕਤੀਆਂ ਦੀ ਮੌਤ ਹੋ ਗਈ ਹੈ।

 

 

44 ਮੌਤਾਂ ਗੁਰੂ ਤੇਗ਼ ਬਹਾਦਰ ਹਸਪਤਾਲ ’ਚ ਹੋਈਆਂ ਹਨ, 5 ਮੌਤਾਂ ਰਾਮ ਮਨੋਹਰ ਲੋਹੀਆ ਹਸਪਤਾਲ ’ਚ ਹੋਈਆਂ ਹਨ 3 ਵਿਅਕਤੀ ਲੋਕ ਨਾਇਕ ਜੈ ਪ੍ਰਕਾਸ਼ ਹਸਪਤਾਲ ’ਚ ਮਰੇ ਹਨ ਤੇ ਜਗ ਪ੍ਰਵੇਸ਼ ਚੰਦਰ ਹਸਪਤਾਲ ’ਚ ਇੱਕ ਵਿਅਕਤੀ ਦੀ ਮੌਤ ਹੋਈ ਹੈ।

 

 

ਸੱਚਮੁਚ ਆਜ਼ਾਦ ਭਾਰਤ ਲਈ ਇਹ ਬਹੁਤ ਦੁੱਖ ਵਾਲੀ ਗੱਲ ਹੈ ਕਿ ਲੋਕ 73 ਸਾਲਾਂ ਬਾਅਦ ਵੀ ਫ਼ਿਰਕੂ ਆਧਾਰ ’ਤੇ ਲੜ ਰਹੇ ਹਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Death Toll in Delhi Violence reaches 53