ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਸਮ ਤੇ ਬਿਹਾਰ ’ਚ ਹੜ੍ਹ ਨਾਲ ਕਹਿਰ, 131 ਦੀ ਮੌਤ

ਅਸਮ ਤੇ ਬਿਹਾਰ ’ਚ ਹੜ੍ਹ ਨਾਲ ਕਹਿਰ, 131 ਦੀ ਮੌਤ

ਦੇਸ਼ ਦੇ ਉਤਰ–ਪੂਰਵੀ ਹਿੱਸੇ ਵਿਚ ਲਗਾਤਾਰ ਹੜ੍ਹ ਦਾ ਕਹਿਰ ਜਾਰੀ ਹੈ। ਅਸਮ ਅਤੇ ਬਿਹਾਰ ਵਿਚ ਹੜ੍ਹ ਦੀ ਸਥਿਤੀ ਵਿਚ ਕਿਸੇ ਤਰ੍ਹਾਂ ਦੇ ਕੋਈ ਸੁਧਾਰ ਸੰਕੇਤ ਨਹੀਂ ਹਨ। ਅਫਤ ਪ੍ਰਬੰਧ ਵਿਭਾਗ ਨੇ ਹਾੜ੍ਹ ਨਾਲ ਮਰਨ ਵਾਲਿਆਂ ਦੇ ਨਵੇਂ ਅੰਕੜੇ ਜਾਰੀ ਕੀਤੇ ਹਨ।

 

ਨਵੇਂ ਅੰਕੜਿਆਂ ਮੁਤਾਬਕ, ਬਿਹਾਰ ਵਿਚ ਹੁਣ ਤੱਕ 78 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚ 18 ਨੇਪਾਲ ਨਾਲ ਲੱਗਦੇ ਸੀਤਾਮੜ੍ਹੀ ਜ਼ਿਲ੍ਹੇ ਦੇ ਹਨ। ਨੇਪਾਲ ਵਿਚ ਲਗਾਤਾਰ ਜਾਰੀ ਮੀਂਹ ਦੇ ਚਲਦਿਆਂ ਦੇਸ਼ ਦਾ ਉਤਰ ਪੂਰਬ ਹਿੱਸਾ ਹੜ੍ਹ ਦੀ ਚਪੇਟ ਵਿਚ ਹੈ। ਰਿਪੋਰਟਾਂ ਤੋਂ ਇਹ ਪ੍ਰਗਟ ਹੁੰਦਾ ਹੈ ਕਿ ਇਸ ਦੇ ਚਲਦਿਆਂ 90 ਲੋਕਾਂ ਦੀ ਮੌਤ ਹੋ ਗਈ ਹੈ। ਜਦੋਂਕਿ ਹਾੜ੍ਹ ਦੇ ਚਲਦਿਆਂ ਬਿਹਾਰ ਦੇ 12 ਜ਼ਿਲ੍ਹਿਆਂ ਦੇ ਕਰੀਬ 5.5 ਮਿਲੀਅਨ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹਨ।

 

ਅਸਮ ਵਿਚ ਵੀਰਵਾਰ ਨੂੰ ਮਰਨ ਵਾਲਿਆਂ ਦੀ ਗਿਣਤੀ ਵਧਕੇ 39 ਹੋ ਗਈ ਹੈ। ਇਸਦੇ ਚਲਦਿਆਂ 28 ਜ਼ਿਲ੍ਹੇ ਪ੍ਰਭਾਵਿਤ ਹਨ ਅਤੇ ਘੱਟ ਤੋਂ ਘੱਟ 5.4 ਮਿਲੀਅਨ ਲੋਕ ਬੇਘਰ ਹੋ ਚੁੱਕੇ ਹਨ। ਅਸਮ ਦਾ ਬਾਰਪੇਟ ਜ਼ਿਲ੍ਹਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ ਜਿੱਥੇ ਇਸ ਅਫਤ ਕਾਰਨ 1.34 ਮਿਲੀਅਨ ਲੋਕ ਪ੍ਰਭਾਵਿਤ ਹਨ। ਸੂਬੇ ਵਿਚ ਪ੍ਰਭਾਵਿਤ ਹੈ। ਸੂਬੇ ਵਿਚ 4 ਹਜ਼ਾਰ ਘਰਾਂ ਨੂੰ ਨੁਕਸਾਨ ਹੋਇਆ ਹੈ ਅਤੇ 2.5 ਮਿਲੀਅਨ ਪ੍ਰਭਾਵਿਤ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Death toll rieses and hits 131 as Assam Bihar reel due to floods