ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੋਨਭੱਦਰ ਖਾਨ 'ਚ ਵਾਪਰਿਆ ਹਾਦਸਾ, 5 ਮਜ਼ਦੂਰਾਂ ਦੀ ਮੌਤ

ਉੱਤਰ ਪ੍ਰਦੇਸ਼ ਦੇ ਸੋਨਭੱਦਰ ਜ਼ਿਲ੍ਹੇ ਦੇ ਓਬਰਾ ਥਾਣਾ ਖੇਤਰ ਦੇ ਬਿੱਲੀ-ਮਾਰਕੁੰਡੀ ਖੁਦਾਈ ਖੇਤਰ 'ਚ ਢਿੱਗਾਂ ਡਿੱਗਣ ਕਾਰਨ ਹੁਣ ਤਕ 5 ਮਜ਼ਦੂਰਾਂ ਦੀ ਮੌਤ ਹੋ ਚੁੱਕੀ ਹੈ। ਦੋ ਲਾਸ਼ਾਂ ਨੂੰ ਸਨਿੱਚਰਵਾਰ ਨੂੰ ਕੱਢ ਲਿਆ ਗਿਆ ਸੀ। ਜ਼ਿਲ੍ਹੇ ਦੇ ਇੰਚਾਰਜ ਮੰਤਰੀ ਸਤੀਸ਼ ਚੰਦਰ ਦਿਵੇਦੀ ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ।
 

ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਦੋ ਜ਼ਖਮੀਆਂ ਨੂੰ ਮਿਲਣ ਤੋਂ ਬਾਅਦ ਉਨ੍ਹਾਂ ਨੇ ਦੋਹਾਂ ਨੂੰ 50-50 ਹਜ਼ਾਰ ਰੁਪਏ ਦਾ ਚੈੱਕ ਦਿੱਤਾ। ਦੂਜੇ ਪਾਸੇ ਮ੍ਰਿਤਕ ਛੋਟੇਲਾਲ ਦੇ ਭਰਾ ਰਾਮਵਿਚਾਰ ਦੀ ਸ਼ਿਕਾਇਤ 'ਤੇ ਠੇਕੇਦਾਰ ਸੁਰੇਸ਼ ਕੇਸਰੀ ਸਮੇਤ ਕੁਝ ਅਣਪਛਾਤੇ ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।
 

ਜਾਣਕਾਰੀ ਮੁਤਾਬਿਕ ਸ਼ੁੱਕਰਵਾਰ ਸ਼ਾਮ ਨੂੰ ਓਬਰਾ ਥਾਣਾ ਖੇਤਰ ਦੇ ਸ਼ਾਰਦਾ ਮੰਦਰ ਦੇ ਸਾਹਮਣੇ ਸਥਿਤ ਸੁਰੇਸ਼ ਕੇਸਰੀ ਦੀ ਖਾਨ ਵਿੱਚ ਪੱਥਰ ਨੂੰ ਤੋੜਨ ਲਈ ਕੰਪ੍ਰੈਸ਼ਰ ਮਸ਼ੀਨ ਨਾਲ ਡ੍ਰਿਲਿੰਗ ਚੱਲ ਰਹੀ ਸੀ। ਸ਼ਾਮ ਕਰੀਬ 4.30 ਵਜੇ ਤਿੰਨ ਤੋਂ ਚਾਰ ਵੱਡੀਆਂ ਚੱਟਾਨਾਂ 100 ਤੋਂ 150 ਫੁੱਟ ਦੀ ਉਚਾਈ ਤੋਂ ਖੱਡ 'ਤੇ ਡਿੱਗ ਪਈਆਂ। ਉਸ ਸਮੇਂ ਉੱਥੇ ਕੰਮ ਕਰ ਰਹੇ ਮਜ਼ਦੂਰ ਰਾਮਪਾਲ, ਸੁਲੇਂਦਰ, ਛੋਟੇਲਾਲ, ਰਾਜਿੰਦਰ, ਗੁਲਾਬ, ਸ਼ਿਵ ਚਰਨ ਅਤੇ ਰਾਮ ਪ੍ਰਹਿਲਾਦ ਹੇਠਾਂ ਦੱਬੇ ਹੋਏ ਸਨ। ਰਾਮਪਾਲ ਅਤੇ ਰਾਜੇਂਦਰ ਨੂੰ ਕੁਝ ਦੇਰ ਬਾਅਦ ਜ਼ਖਮੀ ਹਾਲਤ ਵਿੱਚ ਬਾਹਰ ਕੱਢਿਆ ਗਿਆ। ਬਾਕੀ ਸਾਰੇ ਪੱਥਰ ਦੇ ਹੇਠਾਂ ਦੱਬੇ ਹੋਏ ਸਨ।
 

ਸੁਲੇਂਦਰ ਦੀ ਲਾਸ਼ ਸਨਿੱਚਰਵਾਰ ਸਵੇਰੇ 7 ਵਜੇ ਅਤੇ ਛੋਟੇਲਾਲ ਦੀ ਲਾਸ਼ ਦੁਪਹਿਰ 3.40 ਵਜੇ ਮਿਲੀ ਸੀ। ਇਸ ਤੋਂ ਬਾਅਦ ਰਾਹਤ ਕਾਰਜ ਜਾਰੀ ਰਿਹਾ। ਐਤਵਾਰ ਨੂੰ ਗੁਲਾਬ, ਰਾਮ ਪ੍ਰਹਿਲਾਦ ਅਤੇ ਸ਼ਿਵ ਚਰਨ ਦੀਆਂ ਲਾਸ਼ਾਂ ਨੂੰ ਬਾਹਰ ਕੱਢ ਦਿੱਤਾ ਗਿਆ। ਇੰਚਾਰਜ ਮੰਤਰੀ ਸਤੀਸ਼ ਚੰਦਰ ਦਿਵੇਦੀ ਨੇ ਕਿਹਾ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁੱਖ ਮੰਤਰੀ ਵੱਲੋਂ 4-4 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:death toll rise to 6 after three more dead body found in Sonbhadra stone mine accident