ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਯੁੱਧਿਆ ਮੁੱਦੇ ’ਤੇ ਸੁਪਰੀਮ ਕੋਰਟ ’ਚ ਬਹਿਸ ਅੱਜ ਖ਼ਤਮ ਹੋਣ ਦੇ ਆਸਾਰ

ਅਯੁੱਧਿਆ ਮੁੱਦੇ ’ਤੇ ਸੁਪਰੀਮ ਕੋਰਟ ’ਚ ਬਹਿਸ ਅੱਜ ਖ਼ਤਮ ਹੋਣ ਦੇ ਆਸਾਰ

ਅਯੁੱਧਿਆ ਵਿਵਾਦ ਨਾਲ ਸਬੰਧਤ ਮਾਮਲੇ ਦੀ ਸੁਣਵਾਈ 17 ਅਕਤੂਬਰ ਦੀ ਥਾਂ ਹੁਣ ਅੱਜ 16 ਅਕਤੂਬਰ ਨੂੰ ਹੀ ਖ਼ਤਮ ਹੋਣ ਦੀ ਸੰਭਾਵਨਾ ਹੈ। ਚੀਫ਼ ਜਸਟਿਸ ਰੰਜਨ ਗੋਗੋਈ ਨੇ ਇਸ ਬਾਰੇ ਸੰਕੇਤ ਦਿੰਦਿਆਂ ਕਿਹਾ ਕਿ 70 ਸਾਲ ਪੁਰਾਣੇ ਵਿਵਾਦ ਉੱਤੇ ਬਹਿਸ ਬੁੱਧਵਾਰ ਨੂੰ ਹੀ ਖ਼ਤਮ ਹੋ ਜਾਵੇਗੀ।

 

 

ਸੁਣਵਾਈ ਦੇ ਆਖ਼ਰੀ ਦਿਨ ਚੀਫ਼ ਜਸਟਿਸ ਨੇ ਕਿਹਾ ਕਿ ਹਿੰਦੂ ਧਿਰ ਦੇ ਵਕੀਲ ਸੀਐੱਸ ਵੈਦਿਆਨਾਥਨ ਨੂੰ ਕਿਹਾ ਕਿ ਇੱਕ ਘੰਟਾ ਉਨ੍ਹਾਂ ਨੂੰ ਮਿਲੇਗਾ ਤੇ ਇੱਕ ਘੰਟਾ ਮੁਸਲਿਮ ਧਿਰ ਨੂੰ ਦਿੱਤਾ ਜਾਵੇਗਾ।

 

 

ਦੁਪਹਿਰ ਦੇ ਭੋਜਨ ਤੋਂ ਬਾਅਦ ਦੀ ਸੁਣਵਾਈ ਵਿੱਚ 45–45 ਮਿੰਟ ਬਾਕੀ ਦੀਆਂ ਪੰਜ ਧਿਰਾਂ ਨੂੰ ਦਿੱਤੇ ਜਾਣਗੇ। ਫਿਰ ਤਿੰਨ ਘੰਟੇ ਪੰਜ ਵਜੇ ਤੱਕ ਸੁਣਵਾਈ ਚੱਲੇਗੀ। ਚੀਫ਼ ਜਸਟਿਸ ਰੰਜਨ ਗੋਗੋਈ ਨੇ ਕਿਹਾ ਕਿ ਇਹ ਤਿੰਨ ਘੰਟਿਆਂ ਦਾ ਸਮਾਂ ਸਾਰੀਆਂ ਧਿਰਾਂ ਆਪਸ ਵਿੱਚ ਵੰਡ ਲੈਣ। ਇਸ ਤੋਂ ਵੱਧ ਉਨ੍ਹਾਂ ਦੀ ਹੋਰ ਕੋਈ ਸੁਣਵਾਈ ਨਹੀਂ ਹੋਵੇਗੀ। ਇੰਝ ਅਦਾਲਤ ਅੱਜ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਸਕਦੀ ਹੈ।

 

 

ਕੱਲ੍ਹ ਸਵੇਰੇ ਅਦਾਲਤ ਨੇ ਕਿਹਾ ਸੀ ਕਿ ਆਖ਼ਰੀ ਦਿਨ ਅਸੀਂ ਇਸ ਗੱਲ ਉੱਤੇ ਵਿਚਾਰ ਕਰਾਂਗੇ ਕਿ ਕੀ ਅਲਾਹਾਬਾਦ ਹਾਈ ਕੋਰਟ ਵੱਲੋਂ ਸਾਰੀਆਂ ਧਿਰਾਂ ਦੀਆਂ ਅਰਜ਼ੀਆਂ ਨੂੰ ਮੋੜਨਾ ਸਹੀ ਸੀ। ਸਾਰੀਆਂ ਧਿਰਾਂ ਨੇ ਵਿਵਾਦਤ ਸਥਾਨ ਦਾ ਟਾਈਟਲ ਮੰਗਿਆ ਸੀ ਪਰ ਹਾਈ ਕੋਰਟ ਨੇ ਉਸ ਨੂੰ ਵੰਡ ਦਿੱਤਾ ਸੀ।

 

 

ਪਰ ਹੁਣ ਅਦਾਲਤ ਦੇ ਇਸ ਰੁਖ਼ ਤੋਂ ਨਹੀਂ ਲੱਗਦਾ ਕਿ ਅਰਜ਼ੀਆਂ ਨੂੰ ਬਦਲਣ ਦੇ ਇਸ ਮੁੱਦੇ ਉੱਤੇ ਵਿਚਾਰ ਹੋ ਸਕੇਗਾ। ਇਸ ਤੋਂ ਪਹਿਲਾਂ ਦੁਸਹਿਰਾ ਦੀ ਛੁੱਟੀ ਤੋਂ ਪਹਿਲਾਂ ਅਦਾਲਤ ਨੇ ਸੰਕੇਤ ਦਿੱਤਾ ਸੀ ਕਿ ਸੁਣਵਾਈ ਬੁੱਧਵਾਰ ਨੂੰ ਵੀ ਖ਼ਤਮ ਕੀਤੀ ਜਾ ਸਕਦੀ ਹੈ; ਭਾਵੇਂ ਸੁਣਵਾਈ ਦਾ ਸਮਾਂ ਅਦਾਲਤ ਨੇ ਵੀਰਵਾਰ ਤੱਕ ਕੀਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Debate on Ayodhya Case in Supreme Court may be concluded today