ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CMs ’ਤੇ ਛੱਡਿਆ ਜਾ ਸਕਦੈ ਲੌਕਡਾਊਨ ਦਾ ਫ਼ੈਸਲਾ, PM ਮੋਦੀ ਨੇ 15 ਤੱਕ ਮੰਗੇ ਸੁਝਾਅ

CMs ’ਤੇ ਛੱਡਿਆ ਜਾ ਸਕਦੈ ਲੌਕਡਾਊਨ ਦਾ ਫ਼ੈਸਲਾ, PM ਮੋਦੀ ਨੇ 15 ਤੱਕ ਮੰਗੇ ਸੁਝਾਅ

ਪ੍ਰਧਾਨ ਮੰਤਰੀ (PM) ਸ੍ਰੀ ਨਰਿੰਦਰ ਮੋਦੀ ਨੇ ਕੱਲ੍ਹ ਦੇਸ਼ ਦੇ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀਆਂ (CMs) ਨਾਲ ਲਗਭਗ ਛੇ ਘੰਟੇ ਚੱਲੀ ਗੱਲਬਾਤ ਦੌਰਾਨ ਕੋਵਿਡ–19 ਵਿਰੁੱਧ ਭਾਰਤ ਦੀ ਜੰਗ ਦੇ ਅਗਲੇਰੇ ਮਾਰਗ ਬਾਰੇ ਵਿਚਾਰ–ਵਟਾਂਦਰਾ ਕੀਤਾ।

 

 

ਆਪਣੀਆਂ ਸ਼ੁਰੂਆਤੀ ਟਿੱਪਣੀਆਂ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ,‘ਸਾਨੂੰ ਹੁਣ ਉਚਿਤ ਤਰੀਕੇ ਸਪੱਸ਼ਟ ਸੰਕੇਤ ਮਿਲ ਚੁੱਕੇ ਹਨ ਕਿ ਭਾਰਤ ਵਿੱਚ ਕਿਹੜੇ ਇਲਾਕੇ ਸਭ ਤੋਂ ਵੱਧ ਪ੍ਰਭਾਵਿਤ ਹਨ ਤੇ ਦੇਸ਼ ਵਿੱਚ ਇਹ ਮਹਾਮਾਰੀ ਕਿਹੜੇ ਭੂ–ਭਾਗ ਵਿੱਚ ਫੈਲੀ ਹੋਈ ਹੈ। ਇਸ ਤੋਂ ਇਲਾਵਾ, ਪਿਛਲੇ ਕੁਝ ਹਫ਼ਤਿਆਂ ਦੌਰਾਨ ਜ਼ਿਲ੍ਹਾ ਪੱਧਰ ਤੱਕ ਦੇ ਅਧਿਕਾਰੀਆਂ ਨੇ ਵੀ ਇੰਨੇ ਥੋੜ੍ਹੇ ਸਮੇਂ ਅੰਦਰ ਹੀ ਕੰਮਕਾਜ ਦੀਆਂ ਕਾਰਜ–ਵਿਧੀਆਂ ਨੂੰ ਸਮਝਿਆ ਹੈ।’

 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਵਿਡ–19 ਫੈਲਣ ਬਾਰੇ ਇਹੋ ਸਮਝ ਇਸ ਵਾਇਰਸ ਵਿਰੁੱਧ ਇੱਕ ਕੇਂਦ੍ਰਿਤ ਜੰਗ ਵਿੱਚ ਦੇਸ਼ ਦੀ ਮਦਦ ਕਰੇਗੀ।

 

 

ਉਨ੍ਹਾਂ ਕਿਹਾ,‘ਅਤੇ ਫਿਰ ਅਸੀਂ ਹੁਣ ਇੱਥੋਂ ਹੀ ਕੋਰੋਨਾ–ਵਾਇਰਸ ਵਿਰੁੱਧ ਇਸ ਜੰਗ ਵਿੱਚ ਆਪਣੀ ਰਣਨੀਤੀ ਉੱਤੇ ਧਿਆਨ ਕੇਂਦ੍ਰਿਤ ਕਰ ਸਕਾਂਗੇ, ਜਿਵੇਂ ਕਿ ਹੋਣਾ ਵੀ ਚਾਹੀਦਾ ਹੈ। ਸਾਡੇ ਸਾਹਮਣੇ ਦੋਹਰੀ ਚੁਣੌਤੀ ਹੈ – ਇਸ ਰੋਗ ਦੇ ਫੈਲਣ ਦੀ ਦਰ ਨੂੰ ਘਟਾਉਣਾ ਅਤੇ ਸਾਰੇ ਦਿਸ਼ਾ–ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹੌਲੀ–ਹੌਲੀ ਜਨਤਕ ਗਤੀਵਿਧੀ ਨੂੰ ਵਧਾਉਣਾ ਅਤੇ ਸਾਨੂੰ ਇਨ੍ਹਾਂ ਦੋਵੇਂ ਉਦੇਸ਼ਾਂ ਦੀ ਪ੍ਰਾਪਤੀ ਲਈ ਕੰਮ ਕਰਨਾ ਹੋਵੇਗਾ।’

 

 

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਹੁਣ ਕੋਵਿਡ–19 ਦਾ ਦਿਹਾਤੀ ਇਲਾਕਿਆਂ ਵਿੱਚ ਫੈਲਣਾ ਰੋਕਣ ਲਈ ਕੋਸ਼ਿਸ਼ ਕਰਨੀ ਹੋਵੇਗੀ।

 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜਾਂ ਵੱਲੋਂ ਅਰਥ–ਵਿਵਸਥਾ ਦੀ ਰੂਪ–ਰੇਖਾ ਬਾਰੇ ਦਿੱਤੇ ਸੁਝਾਵਾਂ ਉੱਤੇ ਬਣਦਾ ਵਿਚਾਰ–ਵਟਾਂਦਰਾ ਕੀਤਾ ਗਿਆ ਹੈ।

 

 

ਮੁੱਖ ਮੰਤਰੀਆਂ ਨੇ ਕੋਵਿਡ–19 ਵਿਰੁੱਧ ਦੇਸ਼ ਦੀ ਜੰਗ ਵਿੱਚ ਪ੍ਰਧਾਨ ਮੰਤਰੀ ਦੀ ਲੀਡਰਸ਼ਿਪ ਦੀ ਸ਼ਲਾਘਾ ਕੀਤੀ ਅਤੇ ਦੇਸ਼ ਦੇ ਮੈਡੀਕਲ ਤੇ ਸਿਹਤ ਨਾਲ ਸਬੰਧਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਵਿੱਚੋਂ ਕਈਆਂ ਨੇ ਨੁਕਤਾ ਉਠਾਇਆ ਕਿ ਖਾਸ ਤੌਰ ’ਤੇ ਦਿਹਾਤੀ ਇਲਾਕਿਆਂ ਵਿੱਚ ਤਾਜ਼ਾ ਲਾਗ ਫੈਲਣ ਤੋਂ ਰੋਕਣ ਲਈ ਪ੍ਰਵਾਸੀਆਂ ਦੀ ਵਾਪਸੀ ਦੌਰਾਨ ਸਮਾਜਕ–ਦੂਰੀ ਬਣਾ ਕੇ ਰੱਖਣ, ਮਾਸਕਾਂ ਦੀ ਵਰਤੋਂ ਤੇ ਸੈਨੀਟਾਈਜ਼ੇਸ਼ਨ ਦੇ ਦਿਸ਼ਾ–ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਉੱਤੇ ਧਿਆਨ ਕੇਂਦ੍ਰਿਤ ਕਰਨ ਦੀ ਜ਼ਰੂਰਤ ਹੈ।

 

 

ਵਿਦੇਸ਼ਾਂ ’ਚ ਫਸੇ ਭਾਰਤੀਆਂ ਦੀ ਵਤਨ ਵਾਪਸੀ ਮੌਕੇ ਉਨ੍ਹਾਂ ਨੂੰ ਲਾਜ਼ਮੀ ਤੌਰ ਉੱਤੇ ਕੁਆਰੰਟੀਨ ਕਰਨ ਦਾ ਮੁੱਦਾ ਵੀ ਉਠਾਇਆ ਗਿਆ। ਮੁੱਖ ਮੰਤਰੀਆਂ ਨੇ ਅਰਥ–ਵਿਵਸਥਾ ਬਾਰੇ ਆਪਣੇ ਸੁਝਾਵਾਂ ਵਿੱਚ ਸੂਖਮ, ਛੋਟੇ ਤੇ ਦਰਮਿਆਨੇ ਉੱਦਮਾਂ, ਬਿਜਲੀ ਜਿਹੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ, ਕਰਜ਼ਿਆਂ ਉੱਤੇ ਵਿਆਜ ਦਰਾਂ ਘਟਾਉਣ ਅਤੇ ਖੇਤੀ ਉਤਪਾਦਾਂ ਦੀ ਮੰਡੀਆਂ ਤੱਕ ਯਕੀਨੀ ਪਹੁੰਚ ਲਈ ਮਦਦ ਮੰਗੀ ਹੈ।

 

 

ਪ੍ਰਧਾਨ ਮੰਤਰੀ ਨੇ ਕੋਵਿਡ–19 ਵਿਰੁੱਧ ਦੇਸ਼ ਦੀ ਜੰਗ ਵਿੱਚ ਮੁੱਖ ਮੰਤਰੀਆਂ ਦੀ ਸਰਗਰਮ ਭੂਮਿਕਾ ਅਤੇ ਉਨ੍ਹਾਂ ਦੇ ਬੁਨਿਆਦੀ ਪੱਧਰ ਦੇ ਤਜਰਬੇ ’ਚੋਂ ਨਿੱਕਲੇ ਉਨ੍ਹਾਂ ਦੇ ਵਡਮੁੱਲੇ ਸੁਝਾਵਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ।

 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਇਹ ਜ਼ਰੂਰ ਹੀ ਸਮਝਣਾ ਹੋਵੇਗਾ ਕਿ ਕੋਵਿਡ–19 ਤੋਂ ਬਾਅਦ ਵਿਸ਼ਵ ਬੁਨਿਆਦੀ ਤੌਰ ’ਤੇ ਬਦਲ ਗਿਆ ਹੈ। ਹੁਣ ਇਹ ਸੰਸਾਰ ਹੋਵੇਗਾ ਕੋਰੋਨਾ ਤੋਂ ਪਹਿਲਾਂ ਦਾ ਅਤੇ ਕੋਰੋਨਾ ਤੋਂ ਬਾਅਦ ਦਾ; ਬਿਲਕੁਲ ਉਵੇਂ ਜਿਵੇਂ ਵਿਸ਼ਵ ਯੁੱਧਾਂ ਦੇ ਮਾਮਲੇ ’ਚ ਹੈ। ਅਤੇ ਹੁਣ ਸਾਡੇ ਕੰਮਕਾਜ ਦੇ ਤਰੀਕਿਆਂ ਵਿੱਚ ਵੱਡੀਆਂ ਤਬਦੀਲੀਆਂ ਹੋਣਗੀਆਂ।

 

 

ਉਨ੍ਹਾਂ ਕਿਹਾ ਕਿ ਹੁਣ ਜੀਵਨ ਦਾ ਨਵਾਂ ਰਾਹ ‘ਜਨ ਸੇ ਲੇਕਰ ਜਗ ਤਕ’ ਭਾਵ ਇੱਕ ਵਿਅਕਤੀ ਤੋਂ ਲੈ ਕੇ ਸਮੁੱਚੀ ਮਨੁੱਖਤਾ ਤੱਕ ਦੇ ਸਿਧਾਂਤ ਉੱਤੇ ਆਧਾਰਤ ਹੋਵੇਗਾ।

 

 

ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਜ਼ਰੂਰ ਹੀ ਨਵੀਂ ਸੱਚਾਈ ਲਈ ਯੋਜਨਾ ਉਲੀਕਣੀ ਹੋਵੇਗੀ।

 

 

ਉਨ੍ਹਾਂ ਕਿਹਾ,‘ਹੁਣ ਭਾਵੇਂ ਲੌਕਡਾਊਨ ਹੌਲੀ–ਹੌਲੀ ਖ਼ਤਮ ਵੀ ਹੋ ਜਾਵੇ, ਸਾਨੂੰ ਲਗਾਤਾਰ ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਜਦੋਂ ਤੱਕ ਸਾਨੂੰ ਕੋਈ ਵੈਕਸੀਨ ਜਾਂ ਕੋਈ ਹੱਲ ਨਹੀਂ ਮਿਲ ਜਾਂਦਾ, ਤਦ ਤੱਕ ਸਾਡੇ ਲਈ ਇਸ ਵਾਇਰਸ ਨਾਲ ਲੜਨ ਲਈ ਸਭ ਤੋਂ ਵੱਡਾ ਹਥਿਆਰ ਸਮਾਜਕ–ਦੂਰੀ ਹੀ ਰਹੇਗਾ।’

 

 

ਪ੍ਰਧਾਨ ਮੰਤਰੀ ਨੇ ‘ਦੋ ਗਜ਼ ਕੀ ਦੂਰੀ’ ਦੇ ਮਹੱਤਵ ਉੱਤੇ ਦੋਬਾਰਾ ਜ਼ਰੂਰ ਦਿੰਦਿਆਂ ਕਿਹਾ ਕਿ ਬਹੁਤੇ ਮੁੱਖ ਮੰਤਰੀਆਂ ਨੇ ਰਾਤ ਦੇ ਕਰਫ਼ਿਊ ਦਾ ਸੁਝਾਅ ਦਿੱਤਾ ਹੈ ਕਿਉਂਕਿ ਇਸ ਨਾਲ ਯਕੀਨੀ ਤੌਰ ਉੱਤੇ ਲੋਕਾਂ ਵਿੱਚ ਸਾਵਧਾਨੀ ਰੱਖਣ ਦੀ ਭਾਵਨਾ ਹੋਰ ਪੀਡੀ ਹੋਵੇਗੀ।

 

 

ਉਨ੍ਹਾਂ ਸਾਰੇ ਮੁੱਖ ਮੰਤਰੀਆਂ ਨੂੰ ਬੇਨਤੀ ਕੀਤੀ ਕਿ ਉਹ ਲੌਕਡਾਊਨ ਬਾਰੇ ਆਪਣੇ ਖਾਸ ਵਿਚਾਰ ਜ਼ਰੂਰ ਰੱਖਣ।

 

 

ਉਨ੍ਹਾਂ ਕਿਹਾ,‘ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ 15 ਮਈ ਤੱਕ ਇੱਕ ਵਿਆਪਕ ਰਣਨੀਤੀ ਮੇਰੇ ਨਾਲ ਸਾਂਝੀ ਕਰੋ ਕਿ ਤੁਸੀਂ ਆਪੋ–ਆਪਣੇ ਰਾਜ ਵਿੱਚ ਲੌਕਡਾਊਨ ਸ਼ਾਸਨ ਨਾਲ ਕਿਵੇਂ ਨਿਪਟਣਾ ਚਾਹੋਗੇ। ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਵਿਸ਼ੇ ਉੱਤੇ ਪੂਰੀ ਇੱਕ ਰੂਪ–ਰੇਖਾ ਤਿਆਰ ਕਰੋ ਕਿ ਲੌਕਡਾਊਨ ਦੌਰਾਨ ਅਤੇ ਉਸ ਵਿੱਚ ਹੌਲੀ–ਹੌਲੀ ਰਿਆਇਤਾਂ ਦੇਣ ਤੋਂ ਬਾਅਦ ਦੇ ਵੱਖੋ–ਵੱਖਰੇ ਬਾਰੀਕ ਕਿਸਮ ਦੇ ਫ਼ਰਕਾਂ ਨਾਲ ਕਿਵੇਂ ਨਜਿੱਠਣਾ ਹੈ।’

 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਸਾਹਮਣੇ ਪੈਦਾ ਹੋਣ ਵਾਲੀਆਂ ਵਿਭਿੰਨ ਚੁਣੌਤੀਆਂ ਨਾਲ ਨਿਪਟਣ ਲਈ ਸਾਨੂੰ ਸਭ ਦੀ ਸ਼ਮੂਲੀਅਤ ਵਾਲੀ ਪਹੁੰਚ ਅਪਨਾਉਣ ਦੀ ਜ਼ਰੂਰਤ ਹੋਵੇਗੀ। ਮੌਨਸੂਨ ਦੇ ਸ਼ੁਰੂ ਹੋਣ ਨਾਲ ਗ਼ੈਰ–ਕੋਵਿਡ–19 ਨਾਲ ਸਬੰਧਤ ਬਹੁਤ ਸਾਰੇ ਰੋਗਾਂ ਵਿੱਚ ਵਾਧਾ ਹੋਵੇਗਾ, ਜਿਸ ਲਈ ਸਾਨੂੰ ਜ਼ਰੂਰ ਹੀ ਤਿਆਰ ਹੋਣਾ ਹੋਵੇਗਾ ਤੇ ਸਾਨੂੰ ਜ਼ਰੂਰ ਹੀ ਆਪਣੀਆਂ ਮੈਡੀਕਲ ਤੇ ਸਿਹਤ ਪ੍ਰਣਾਲੀਆਂ ਮਜ਼ਬੂਤ ਕਰਨੀਆਂ ਹੋਣਗੀਆਂ।

 

 

ਉਨ੍ਹਾਂ ਨੀਤੀ–ਘਾੜਿਆਂ ਨੂੰ ਕਿਹਾ ਕਿ ਉਹ ਇਸ ਗੱਲ ਨੂੰ ਧਿਆਨ ’ਚ ਰੱਖਣ ਕਿ ਸਿੱਖਿਆ ਦੇ ਖੇਤਰ ਵਿੱਚ ਅਧਿਆਪਨ ਤੇ ਸਿੱਖਣ ਦੇ ਨਵੇਂ ਮਾਡਲਾਂ ਨੂੰ ਕਿਵੇਂ ਅਪਨਾਉਣਾ ਹੈ।

 

 

ਸੈਰ–ਸਪਾਟਾ (ਟੂਰਿਜ਼ਮ) ਖੇਤਰ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਸੈਰ–ਸਪਾਟਾ ਖੇਤਰ ਦੀ ਸੰਭਾਵਨਾ ਵੇਖਦੇ ਹਨ ਪਰ ਸਾਨੂੰ ਇਸ ਦੇ ਘੇਰਿਆਂ ਬਾਰੇ ਸੋਚਣ ਦੀ ਲੋੜ ਹੋਵੇਗੀ।

 

 

ਉਨ੍ਹਾਂ ਕਿਹਾ,‘ਮੇਰਾ ਇਹ ਦ੍ਰਿੜ੍ਹ ਵਿਚਾਰ ਹੈ ਕਿ ਜਿਹੜੇ ਉਪਾਵਾਂ ਦੀ ਜ਼ਰੂਰਤ ਲੌਕਡਾਊਨ ਦੇ ਪਹਿਲੇ ਗੇੜ ਦੌਰਾਨ ਸੀ, ਉਨ੍ਹਾਂ ਦੀ ਲੋੜ ਦੂਜੇ ਗੇੜ ਦੌਰਾਨ ਨਹੀਂ ਸੀ ਤੇ ਇੰਝ ਹੀ ਤੀਜੇ ਗੇੜ ਵਿੱਚ ਵੀ ਰਿਹਾ ਤੇ ਚੌਥੇ ਗੇੜ ਵਿੱਚ ਵੀ ਪੁਰਾਣੇ ਉਪਾਵਾਂ ਦੀ ਜ਼ਰੂਰਤ ਨਹੀਂ ਹੈ।’

 

 

ਰੇਲ–ਸੇਵਾਵਾਂ ਮੁੜ ਸ਼ੁਰੂ ਹੋਣ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਰਥਿਕ ਗਤੀਵਿਧੀਆਂ ਦੀ ਰਫ਼ਤਾਰ ਵਧਾਉਣ ਲਈ ਇਸ ਦੀ ਜ਼ਰੂਰਤ ਹੈ ਪਰ ਨਾਲ ਹੀ ਇਹ ਵੀ ਕਿਹਾ ਕਿ ਸਾਰੇ ਰੂਟਾਂ ਉੱਤੇ ਰੇਲ–ਸੇਵਾ ਬਹਾਲ ਨਹੀਂ ਹੋਵੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿਰਫ਼ ਸੀਮਤ ਗਿਣਤੀ ਵਿੱਚ ਹੀ ਰੇਲ–ਗੱਡੀਆਂ ਚੱਲਣਗੀਆਂ।

 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਨਿਰੰਤਰ ਆਸਵੰਦ ਹਨ, ਹੁਣ ਜਦੋਂ ਇੱਕ ਵੀ ਰਾਜ ਨਿਰਾਸ਼ ਵਿਖਾਈ ਨਹੀਂ ਦਿੰਦਾ ਅਤੇ ਇਹੋ ਸਮੂਹਕ ਦ੍ਰਿੜ੍ਹ ਇਰਾਦਾ ਹੀ ਕੋਵਿਡ–19 ਵਿਰੁੱਧ ਜੰਗ ਵਿੱਚ ਭਾਰਤ ਨੂੰ ਜਿਤਾਵੇਗਾ।

 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਵਿਡ ਤੋਂ ਬਾਅਦ ਦਾ ਜੁੱਗ ਕਈ ਮੌਕੇ ਵੀ ਲਿਆਵੇਗਾ ਤੇ ਭਾਰਤ ਨੂੰ ਉਨ੍ਹਾਂ ਦਾ ਲਾਹਾ ਜ਼ਰੂਰ ਲੈਣਾ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Decision about Lockdown may be left on CMs PM Modi asks suggestions till 15th May