ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੱਖਿਆ ਉਤਪਾਦਨ 'ਚ 74% ਤੱਕ ਹੋਵੇਗਾ ਸਿੱਧਾ ਵਿਦੇਸ਼ੀ ਨਿਵੇਸ਼: ਵਿੱਤ ਮੰਤਰੀ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨਿੱਚਰਵਾਰ ਨੂੰ ਪੀਐਮ ਮੋਦੀ ਵੱਲੋਂ ਐਲਾਨੇ 20 ਲੱਖ ਕਰੋੜ ਦੇ ਆਰਥਿਕ ਪੈਕੇਜ ਦੀ ਤੀਜੀ ਕਿਸ਼ਤ ਦਾ ਐਲਾਨ ਕਰਦਿਆਂ ਰੱਖਿਆ ਸੈਕਟਰ ਨੂੰ ਲੈ ਕੇ ਕਈ ਮਹੱਤਵਪੂਰਨ ਐਲਾਨ ਕੀਤੇ। ਉਨ੍ਹਾਂ ਕਿਹਾ ਕਿ ਰੱਖਿਆ ਉਤਪਾਦਨ ਵਿੱਚ ਆਤਮ-ਨਿਰਭਰਤਾ ਪੈਦਾ ਕਰਨ ਲਈ ਮੇਕ ਇਨ ਇੰਡੀਆ ‘ਤੇ ਜ਼ੋਰ ਦੇਣਾ ਜ਼ਰੂਰੀ ਹੈ ਅਤੇ ਭਾਰਤ ਨੇ ਇਸ ਦਿਸ਼ਾ ਵਿੱਚ ਕਈ ਕਦਮ ਚੁੱਕੇ ਹਨ। ਹਥਿਆਰਾਂ ਦੀ ਸੂਚੀ ਨੂੰ ਸੂਚਿਤ ਕੀਤਾ ਜਾਵੇਗਾ ਅਤੇ ਆਯਾਤ 'ਤੇ ਪਾਬੰਦੀ ਲਗਾਈ ਜਾਵੇਗੀ।
 

ਨਿਰਮਲਾ ਨੇ ਕਿਹਾ ਕਿ ਸਾਲ ਦਰ ਸਾਲ ਭਾਰਤ ਵਿੱਚ ਹੀ ਹਥਿਆਰਾਂ ਦਾ ਉਤਪਾਦਨ ਵਧਾਇਆ ਜਾਵੇਗਾ ਅਤੇ ਜੋ ਕਲਪੁਰਜੇ ਆਯਾਤ ਕਰਨੇ ਪੈਂਦੇ ਹਨ ਉਨ੍ਹਾਂ ਦਾ ਵੀ ਉਤਪਾਦਨ ਦੇਸ਼ ਵਿੱਚ ਹੀ ਕੀਤਾ ਜਾਵੇਗਾ। ਇਸ ਲਈ ਵੱਖਰਾ ਬਜਟ ਦਿੱਤਾ ਜਾਵੇਗਾ। ਇਹ ਰੱਖਿਆ ਆਯਾਤ ਖ਼ਰਚਾ ਘੱਟ ਹੋਵੇਗਾ ਅਤੇ ਉਨ੍ਹਾਂ ਕੰਪਨੀਆਂ ਨੂੰ ਲਾਭ ਹੋਵੇਗਾ ਜੋ ਭਾਰਤ ਵਿੱਚ ਸੈਨਾ ਲਈ ਹਥਿਆਰ ਬਣਾਉਂਗੀਆਂ ਹਨ।
 

ਵਿੱਤ ਮੰਤਰੀ ਨੇ ਕਿਹਾ ਕਿ ਆਰਡੀਨੈਂਸ ਫ਼ੈਕਟਰੀ ਸੰਗਠਨ ਦਾ ਨਿਗਮੀਕਰਨ ਕੀਤਾ ਜਾਵੇਗਾ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਕੰਮ ਕਾਜ ਵਿੱਚ ਸੁਧਾਰ ਲਈ ਨਿਗਮੀਕਰਨ ਕੀਤਾ ਜਾਵੇਗਾ, ਨਿੱਜੀਕਰਨ ਨਹੀਂ ਕੀਤਾ ਜਾਵੇਗਾ। ਇਸੇ ਸ਼ੇਅਰ ਬਾਜ਼ਾਰ ਵਿੱਚ ਸੂਚੀਬੱਧ ਕੀਤਾ ਜਾਵੇਗਾ। ਆਮ ਲੋਕ ਸ਼ੇਅਰ ਖਰੀਦ ਸਕਣਗੇ। ਰੱਖਿਆ ਉਤਪਾਦਨ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ ਦੀ ਸੀਮਾ 49 ਪ੍ਰਤੀਸ਼ਤ ਤੋਂ ਵਧਾ ਕੇ 74 ਪ੍ਰਤੀਸ਼ਤ ਕੀਤੀ ਜਾਵੇਗੀ।
 

ਪੀਪੀਪੀ ਮਾਡਲ 'ਤੇ ਏਅਰਪੋਰਟ ਦਾ ਵਿਕਾਸ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਪਬਲਿਕ ਪ੍ਰਾਈਵੇਟ ਮਾਡਲ ਉੱਤੇ ਏਅਰਪੋਰਟ ਦਾ ਵਿਕਾਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 6 ਹਵਾਈ ਅੱਡਿਆਂ ਦੀ ਨਿਲਾਮੀ ਕੀਤੀ ਜਾਵੇਗੀ ਅਤੇ ਹਵਾਈ ਸਪੇਸ ਨੂੰ ਵਧਾ ਦਿੱਤਾ ਜਾਵੇਗਾ। ਹਵਾਈ ਖੇਤਰ ਵਧਾਉਣ ਨਾਲ 1 ਹਜ਼ਾਰ ਕਰੋੜ ਦੀ ਬੱਚਤ ਹੋਵੇਗੀ। ਪੀਪੀਪੀ ਮਾਡਲ ਨਾਲ 6 ਏਅਰਪੋਰਟ ਵਿਕਸਤ ਕੀਤੇ ਜਾਣਗੇ। ਇਸ ਵੇਲੇ 60 ਪ੍ਰਤੀਸ਼ਤ ਏਅਰਸਪੇਸ ਖੁੱਲ੍ਹਿਆ ਹੋਇਆ ਹੈ। 12 ਹਵਾਈ ਅੱਡਿਆਂ 'ਤੇ 13 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ।
 

ਬਹੁਤ ਸਾਰੇ ਸੈਕਟਰਾਂ ਵਿੱਚ ਨੀਤੀਗਤ ਤਬਦੀਲੀ ਦੀ ਲੋੜ

ਉਨ੍ਹਾਂ ਕਿਹਾ ਕਿ ਅਸੀਂ ਫ਼ੈਸਲਾ ਬੈਂਕ ਸੁਧਾਰਾਂ ਦੇ ਹਿੱਤ ਵਿੱਚ ਲਿਆ ਹੈ। ਬਹੁਤ ਸਾਰੇ ਸੈਕਟਰਾਂ ਵਿੱਚ, ਨੀਤੀਗਤ ਤਬਦੀਲੀਆਂ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਨਿਰਮਲਾ ਨੇ ਕਿਹਾ ਕਿ ਅੱਜ ਵਿਕਾਸ, ਨਿਵੇਸ਼ ਵਧਾਉਣ ਵਾਲੇ ਆਰਥਿਕ ਸੁਧਾਰਾਂ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਵੈ-ਨਿਰਭਰ ਭਾਰਤ ਨੂੰ ਕਈ ਸੈਕਟਰਾਂ ਵਿੱਚ ਸਰਲੀਕਰਣ ਅਤੇ ਨਿਯਮਾਂ ਦੇ ਸੁਧਾਰ ਦੀ ਲੋੜ ਹੈ। ਇਸ ਤੋਂ ਪਹਿਲਾਂ ਨਿਰਮਲਾ ਸੀਤਾਰਮਨ ਨੇ ਸ਼ੁੱਕਰਵਾਰ ਨੂੰ ਖੇਤੀ ਅਤੇ ਸਬੰਧਤ ਗਤੀਵਿਧੀਆਂ ਨਾਲ ਸਬੰਧਤ 11 ਮਹੱਤਵਪੂਰਨ ਕਦਮਾਂ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ, ਉਨ੍ਹਾਂ ਨੇ ਐਮਐਸਐਮਈ ਸੈਕਟਰ, ਟੈਕਸਦਾਤਾਵਾਂ, ਤਨਖਾਹਦਾਰ ਵਰਗ, ਹਕਰਾਂ ਅਤੇ ਪ੍ਰਵਾਸੀ ਮਜ਼ਦੂਰਾਂ ਲਈ ਮਹੱਤਵਪੂਰਨ ਐਲਾਨ ਕੀਤੇ ਸਨ।
.....

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Decision to increase FDI in defense production from 49 percent to 74 percent says Finance Minister Nirmala Sitharaman