ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਨੇ ਪੰਜਾਬੀ ਸਟਾਈਲ 'ਚ ਨਵੇਂ ਸਾਲ ਦਾ ਸਵਾਗਤ ਕੀਤਾ। ਦੀਪਿਕਾ ਇਨ੍ਹੀਂ ਦਿਨੀਂ ਆਪਣੀ ਨਵੀਂ ਫਿਲਮ 'ਛਪਾਕ' ਦੀ ਪ੍ਰਮੋਸ਼ਨ 'ਚ ਲੱਗੀ ਹੋਈ ਹੈ।
ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਦੀਪਿਕਾ ਨੇ ਆਪਣੇ ਸਾਥੀ ਕਲਾਕਾਰ ਵਿਕਰਾਂਤ ਮੈਸੀ ਨਾਲ ਪੰਜਾਬੀ ਗੀਤ 'ਤੇ ਡਾਂਸ ਕੀਤਾ। ਇਸ ਡਾਂਸ ਦੀ ਵੀਡੀਓ ਕਲਿੱਪ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦਿਆਂ ਦੀਪਿਕਾ ਨੇ ਲਿਖਿਆ, "Welcoming the New Year like...(with my partner in crime)... #chhapaak #10thjanuary"।
ਜ਼ਿਕਰਯੋਗ ਹੈ ਕਿ ‘ਛਪਾਕ’ ਫ਼ਿਲਮ ਦਿੱਲੀ ਬੇਸਡ ਐਸਿਡ ਅਟੈਕ ਸਰਵਾਈਵਰ ਲਕਸ਼ਮੀ ਦੀ ਜ਼ਿੰਦਗੀ ਦੀ ਅਸਲ ਕਹਾਣੀ ਹੈ, ਜਿਸ 'ਚ ਲੀਡ ਰੋਲ ਦੀਪਿਕਾ ਪਾਦੁਕੋਣ ਨੇ ਕੀਤਾ ਹੈ ਅਤੇ ਫ਼ਿਲਮ 'ਚ ਉਸ ਦੇ ਨਾਲ ਵਿਕਰਾਂਤ ਮੈਸੀ ਅਹਿਮ ਰੋਲ 'ਚ ਹਨ। ਫ਼ਿਲਮ 10 ਜਨਵਰੀ 2020 ਨੂੰ ਰਿਲੀਜ਼ ਹੋ ਰਹੀ ਹੈ।