ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੀਪਿਕਾ ਸਰਕਾਰੀ ਯੋਜਨਾਵਾਂ ਦਾ ਪ੍ਰਚਾਰ ਕਰੇ ਤਾਂ ਦੇਸ਼ ਭਗਤ, JNU ਜਾਵੇ ਤਾਂ ਦੇਸ਼ਤ੍ਰੋਹੀ: ਕਨ੍ਹੱਈਆ

ਜੇਐਨਯੂ ਦੇ ਸਾਬਕਾ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਕਨ੍ਹੱਈਆ ਕੁਮਾਰ ਨੇ ਵੀਰਵਾਰ ਨੂੰ ਕੇਂਦਰ ਸਰਕਾਰਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਅਦਾਕਾਰਾ ਦੀਪਿਕਾ ਦੇਸ਼ ਭਗਤ ਸੀ ਜਦੋਂ ਉਹ ਸਰਕਾਰ ਦੀਆਂ ਯੋਜਨਾਵਾਂ ਦਾ ਪ੍ਰਚਾਰ ਕਰ ਰਹੀ ਸੀ, ਪਰ ਜੇਐਨਯੂ ਵਿੱਚ ਜਾਂਦੇ ਹੀ ਦੇਸ਼ ਧ੍ਰੋਹੀ ਹੋ ਗਈ

 

ਕਨ੍ਹੱਈਆ ਕੁਮਾਰ ਨੇ ਇਥੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੇ ਬਾਹਰ ਇਕੱਠ ਨੂੰ ਸੰਬੋਧਨ ਕਰਦਿਆਂ ਇਹ ਵੀ ਕਿਹਾ ਕਿ 2014 ਤੋਂ ਪਹਿਲਾਂ ਕੋਈਟੁਕੜੇ-ਟੁਕੜੇ ਗੈਂਗਸਰਕਾਰ ਨਹੀਂ ਸੀ ਭਾਜਪਾ  “ਟੁਕੜੇ-ਟੁਕੜੇ ਗੈਂਗਸ਼ਬਦ ਦੀ ਵਰਤੋਂ ਵੱਖਵਾਦੀਆਂ ਪ੍ਰਤੀ ਕਥਿਤ ਹਮਦਰਦੀ ਰੱਖਣ ਵਾਲਿਆਂ ਲਈ ਕਰਦੀ ਹੈ

 

ਦਰਅਸਲ 5 ਜਨਵਰੀ ਨੂੰ ਨਕਾਬਪੋਸ਼ ਭੀੜ ਨੇ ਜੇਐਨਯੂ ਵਿੱਚ ਵਿਦਿਆਰਥੀਆਂ ਉੱਤੇ ਹਮਲਾ ਕੀਤਾ ਸੀ ਦੀਪਿਕਾ ਮੰਗਲਵਾਰ ਨੂੰ ਹਮਲੇ ਵਿੱਚ ਜ਼ਖਮੀ ਹੋਏ ਵਿਦਿਆਰਥੀਆਂ ਨਾਲ ਇਕਮੁੱਠਤਾ ਦਰਸਾਉਣ ਲਈ ਜੇਐਨਯੂ ਗਈ ਸੀ ਹਾਲਾਂਕਿ ਉਸ ਸਮੇਂ ਦੀਪਿਕਾ ਨੇ ਕੁਝ ਨਹੀਂ ਕਿਹਾ ਸੀ।

 

ਜਦੋਂ ਦੀਪਿਕਾ ਜੇਐੱਨਯੂ ਗਈ ਤਾਂ ਇਕ ਵਰਗ ਨੇ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ, ਜਦਕਿ ਦੂਜੇ ਪਾਸੇ ਕੁਝ ਲੋਕਾਂ ਨੇ ਸਖਤ ਆਲੋਚਨਾ ਵੀ ਕੀਤੀ। ਦੀਪਿਕਾ ਪਾਦੁਕੋਣ ਅਤੇ ਬੈਡਮਿੰਟਨ ਖਿਡਾਰੀ ਪੀ ਵੀ ਸਿੰਧੂ ਨੂੰ ਪਿਛਲੇ ਸਾਲ 22 ਅਕਤੂਬਰ ਨੂੰ ਮੋਦੀ ਸਰਕਾਰ ਦੀ ਪਹਿਲ "ਭਾਰਤ ਦੀ ਲਕਸ਼ਮੀ" ਦਾ ਅੰਬੈਸਡਰ ਬਣਾਇਆ ਗਿਆ ਸੀ ਇਸ ਪਹਿਲ ਦਾ ਉਦੇਸ਼ ਦੇਸ਼ ਭਰ ਦੀਆਂ ਔਰਤਾਂ ਦੁਆਰਾ ਕੀਤੇ ਜਾ ਰਹੇ ਸ਼ਲਾਘਾਯੋਗ ਕੰਮਾਂ ਨੂੰ ਸ਼ਾਹਮਣੇ ਲਿਆਉਣਾ ਸੀ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Deepika patriotic when endorsing government scheme traitor after visiting JNU says Kanhaiya kumar