ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਣਹਾਨੀ ਮਾਮਲੇ ਵਿਚ ਦੋ ਅਦਾਲਤਾਂ ਤੋਂ ਰਾਹੁਲ ਗਾਂਧੀ ਨੂੰ ਸੰਮਨ ਜਾਰੀ

ਮਾਣਹਾਨੀ ਮਾਮਲੇ ਵਿਚ ਦੋ ਅਦਾਲਤਾਂ ਤੋਂ ਰਾਹੁਲ ਗਾਂਧੀ ਨੂੰ ਸੰਮਨ ਜਾਰੀ

ਗੁਜਰਾਤ ਦੀਆਂ ਦੋ ਅਦਾਲਤਾਂ ਨੇ ਭਾਜਪਾ ਆਗੂਆਂ ਵੱਲੋਂ ਦਾਇਰ ਆਪਰਾਧਿਕ ਮਾਣਹਾਨੀ ਦੀਆਂ ਸ਼ਿਕਾਇਤਾਂ ਉਤੇ ਮੰਗਲਵਾਰ ਨੂੰ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਸੰਮਨ ਜਾਰੀ ਕੀਤੇ। ਭਾਜਪਾ ਆਗੂਆਂ ਨੇ ਸ਼ਿਕਾਇਤਾਂ ਦਾਇਰ ਕਰਕੇ ਰਾਹੁਲ ਗਾਂਧੀ ਉਤੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕਥਿਤ ਤੌਰ ਉਤੇ ਕਤਲ ਦਾ ਦੋਸ਼ੀ ਦੱਸਿਆ ਸੀ।

 

ਉਨ੍ਹਾਂ ਇਹ ਵੀ ਕਿਹਾ ਸੀ ਕਿ ਸਾਰੇ ਚੋਰਾਂ ਦਾ ਉਪਨਾਮ ਮੋਦੀ ਹੈ। ਸੂਰਤ ਵਿਚ ਮੁੱਖ ਜੱਜ ਮੈਜਿਸਟ੍ਰੈਟ ਬੀ ਐਚ ਕਪਾੜੀਆ ਨੇ ਰਾਹੁਲ ਗਾਂਧੀ ਨੂੰ 16 ਜੁਲਾਈ ਨੂੰ ਪੇਸ਼ ਹੋਣ ਲਈ ਕਿਹਾ, ਜਦੋਂ ਕਿ ਅਹਿਮਦਾਬਾਦ ਦੀ ਅਦਾਲਤ ਨੇ ਕਾਂਗਰਸ ਆਗੂ ਨੂੰ 9 ਅਗਸਤ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।

 

ਸੂਰਤ ਦੀ ਅਦਾਲਤ ਮੰਗਲਵਾਰ ਨੂੰ ਭਾਜਪਾ ਵਿਧਾਇਕ ਪੂਰਣੇਸ਼ ਮੋਦੀ ਦੀ ਸ਼ਿਕਾਇਤ ਉਤੇ ਸੁਣਕਾਈ ਕਰ ਰਹੀ ਸੀ, ਜਿਨ੍ਹਾਂ ਦੋਸ਼ ਲਗਾਇਆ ਸੀ ਕਿ ਕਾਂਗਰਸ ਆਗੂ ਨੇ ਲੋਕ ਸਭਾ ਚੋਣ ਮੁਹਿੰਮ ਦੌਰਾਨ ਦਿੱਤੇ ਆਪਣੇ ਬਿਆਨ ਨਾਲ ਪੂਰੇ ਮੋਦੀ ਭਾਈਚਾਰੇ ਨੂੰ ਬਦਨਾਮ ਕੀਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Defamation Case Rahul Gandhi Two Court Cummon