ਭਾਰਤ ਦੇ ਨਵੇਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਰੱਖਿਆ ਮੰਤਰਾਲੇ ਦਾ ਕਾਰਜਭਾਰ ਸੰਭਾਲ ਲਿਆ ਹੈ। ਇਯ ਮੌਕੇ ਉਤੇ ਰੱਖਿਆ ਰਾਜ ਮੰਤਰੀ ਸ੍ਰੀਪਦ ਨਾਇਕ ਨੇ ਇਸ ਮੌਕੇ ਰਾਜਨਾਥ ਨੂੰ ਫੁੱਲ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ।
ਕਾਰਜਭਾਰ ਸੰਭਾਲਣ ਤੋਂ ਪਹਿਲਾਂ ਰਾਜਨਾਥ ਸਿੰਘ ਸ਼ਨੀਵਾਰ ਸਵੇਰੇ ਵਾਰ ਮੈਮੋਰੀਅਲ ਪਹੁੰਚੇ ਅਤੇ ਇੱਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਉਨ੍ਹਾਂ ਨਾਲ ਤਿੰਨਾਂ ਸੈਨਾਵਾਂ ਦੇ ਮੁੱਖੀ ਵੀ ਸ਼ਾਮਲ ਰਹੇ। ਦੱਸਿਆ ਜਾ ਰਿਹਾ ਹੈ ਕਿ ਰਾਜਨਾਥ ਸਿੰਘ ਦੁਪਹਿਰ 12 ਵਜੇ ਮੰਤਰਾਲੇ ਦਾ ਕੰਮਕਾਜ ਸੰਭਾਲਣਗੇ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰਾਸ਼ਟਰੀ ਯੁੱਧ ਸਮਾਰਕ ਉਤੇ ਸ਼ਰਧਾਂਜਲੀ ਦਿੱਤੀ। ਸੈਨਾ ਪ੍ਰਮੁੱਖ ਜਨਰਲ ਬਿਪਿਨ ਰਾਵਤ, ਏਅਰ ਚੀਫ ਮਾਰਸ਼ਲ ਬੀ ਐਸ ਧਨੋਆ, ਨੌ ਸੈਨਾ ਪ੍ਰਮੁੱਖ ਐਡਮਿਰਲ ਕਰਮਬੀਰ ਸਿੰਘ ਵੀ ਮੌਜੂਦ ਰਹੇ। ਰਾਜਨਾਥ ਸਿੰਘ ਅੱਜ ਰੱਖਿਆ ਮੰਤਰੀ ਵਜੋਂ ਰਸਮੀ ਤੌਰ ਉਤੇ ਕਾਰਜਭਾਰ ਸੰਭਾਲਣਗੇ। ਰਾਜਨਾਥ ਸਿੰਘ ਦੇ ਸਾਹਮਣੇ ਬਹੁਤ ਚੁਣੌਤੀਆਂ ਹਨ, ਸਭ ਤੋਂ ਮਹੱਤਵਪੂਰਣ ਚੁਣੌਤੀ ਤਿੰਨੇ ਸੇਨਾਵਾਂ ਵਿਚ ਆਧੁਨਿਕੀਕਰਨ ਦੇ ਕੰਮਕਾਜ ਵਿਚ ਤੇਜ਼ੀ ਲਿਆਉਣਾ ਹੈ। ਉਨ੍ਹਾਂ ਲਈ ਹੋਰ ਵੱੜੀ ਚੁਣੌਤੀ ਚੀਨ ਨਾਲ ਲੱਗੀ ਸੀਮਾਵਾਂ ਉਤੇ ਸ਼ਾਂਤੀ ਬਣਾਈ ਰੱਖਣ ਦੀ ਹੈ।