ਰੱਖਿਆ ਮੰਤਰੀ ਰਾਜਨਾਥ ਸਿੰਘ (Rajnath Singh) ਨੇ ਕੰਮ ਨੂੰ ਸੰਭਾਲਦਿਆਂ ਹੀ ਸਰਗਰਮੀਆਂ ਨੂੰ ਤੇਜ਼ ਕਰ ਦਿੱਤਾ ਹੈ। ਰੱਖਿਆ ਮੰਤਰੀ (Defence Minister) ਦਾ ਅਹੁਦਾ ਸੰਭਾਲਣ ਤੋਂ ਬਾਅਦ ਰਾਜਨਾਥ ਸਿੰਘ ਸੋਮਵਾਰ ਨੂੰ ਆਪਣੀ ਪਹਿਲੀ ਫੇਰੀ 'ਤੇ ਸਿਆਚਿਨ ਪੁੱਜੇ। ਜਿੱਥੇ ਉਨ੍ਹਾਂ ਨੇ 12,000 ਫੁਟ ਦੀ ਉੱਚਾਈ 'ਤੇ ਸਰਹੱਦ ਦੀ ਸੁਰੱਖਿਆ ਕਰਨ ਵਾਲੇ ਸੈਨਿਕਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਫ਼ੌਜ ਮੁਖੀ ਜਨਰਲ ਬਿਪਨ ਰਾਵਤ ਵੀ ਮੌਜੂਦ ਸਨ।
Defence Minister Rajnath Singh at Siachen base camp: I salute your spirit, your valour from the bottom of my heart. Jawans and officers in the Armed forces have a sense of pride, that is the strongest sentiment in the heart of any human. pic.twitter.com/bwKuawJDO1
— ANI (@ANI) 3 June 2019
ਇਸ ਦੌਰਾਨ, ਸਿਆਚਿਨ ਬੇਸ ਕੈਂਪ ਵਿਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਮੈਂ ਤੁਹਾਡੇ ਉਤਸ਼ਾਹ ਅਤੇ ਤੁਹਾਡੀ ਬਹਾਦਰੀ ਨੂੰ ਸਲਾਮ ਕਰਦਾ ਹਾਂ। ਹਥਿਆਰਬੰਦ ਫ਼ੌਜਾਂ ਵਿੱਚ ਸਿਪਾਹੀਆਂ ਅਤੇ ਅਫ਼ਸਰਾਂ ਵਿੱਚ ਮਾਣ ਦੀ ਭਾਵਨਾ ਹੈ, ਇਹ ਕਿਸੇ ਵੀ ਮਨੁੱਖੀ ਦਿਲ ਵਿੱਚ ਸਭ ਤੋਂ ਮਜ਼ਬੂਤ ਭਾਵਨਾ ਹੈ।
ਦੱਸਣਯੋਗ ਹੈ ਕਿ ਰੱਖਿਆ ਮੰਤਰਾਲੇ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਰੱਖਿਆ ਮੰਤਰੀ ਇਸ ਤੋਂ ਇਲਾਵਾ ਲੇਹ ਵਿੱਚ ਸੈਨਾ ਦੀ 12 ਕੋਰ ਅਤੇ ਸ੍ਰੀਨਗਰ ਵਿੱਚ 15ਵੀਂ ਕੋਰ ਦੇ ਹੈੱਡਕੁਆਰਟਰ ਦਾ ਵੀ ਦੌਰਾ ਕਰਨਗੇ।
ਇਸ ਦੌਰਾਨ ਫ਼ੌਜ ਦੇ ਉੱਚ ਕਮਾਂਡਰ ਪਾਕਿਸਤਾਨ ਨਾਲ ਲੱਗਦੀ ਕੰਟਰੋਲ ਰੇਖਾ ਉੱਤੇ ਸੁਰੱਖਿਆ ਸਥਿਤੀ ਦੀ ਜਾਣਕਾਰੀ ਦੇਣਗੇ। ਇਸ ਦੇ ਨਾਲ ਹੀ ਉਹ ਕਸ਼ਮੀਰ ਵਿੱਚ ਅੱਤਵਾਦੀਆਂ ਨੂੰ ਖ਼ਤਮ ਕਰਨ ਲਈ ਚੱਲ ਰਹੀ ਮੁਹਿੰਮ ਬਾਰੇ ਵੀ ਜਾਣਕਾਰੀ ਮੁਹੱਈਆ ਕਰਵਾਉਣਗੇ।