ਮੋਦੀ ਸਰਕਾਰ ਦੇ ਨਵੇਂ ਕਾਰਜਕਾਲ ਦੌਰਾਨ ਰੱਖਿਆ ਮੰਤਰਾਲੇ ਦੀ ਜ਼ਿੰਮੇਵਾਰੀ ਸੰਭਾਲ ਰਹੇ ਰੱਖਿਆ ਮੰਤਰੀ ਰਾਜਨਾਥ ਸਿੰਘ ਸੋਮਵਾਰ ਨੂੰ ਆਪਣੇ ਅਧਿਕਾਰਕ ਪਹਿਲੇ ਦੌਰੇ 'ਤੇ ਜਾਣਗੇ।
ਰੱਖਿਆ ਮੰਤਰੀ ਦੇ ਰੂਪ ਵਿੱਚ ਕੰਮ ਕਾਜ ਸੰਭਾਲਣ ਵਾਲੇ ਰਾਜਨਾਥ ਸਿੰਘ ਸੋਮਵਾਰ ਨੂੰ ਪਹਿਲੇ ਦੌਰੇ ਦੇ ਰੂਪ ਵਿੱਚ ਸਿਆਚਿਨ ਗਲੇਸ਼ੀਅਰ 'ਤੇ ਜਾਣਗੇ। ਕੌਮੀ ਰਾਜਧਾਨੀ ਤੋਂ ਬਾਹਰ ਰੱਖਿਆ ਬੇਸ ਉੱਤੇ ਇਹ ਉਨ੍ਹਾਂ ਦੀ ਪਹਿਲੀ ਯਾਤਰਾ ਹੈ। ਇਸ ਦੌਰਾਨ ਉਨ੍ਹਾਂ ਨਾਲ ਥਲ ਸੈਨਾ ਮੁਖੀ ਵਿਪਨ ਰਾਵਤ ਵੀ ਮੌਜੂਦ ਰਹਿਣਗੇ।
Defence Minister Rajnath Singh to visit Siachen Glacier tomorrow as his first visit to a Defence base outside the national capital. Army Chief General Bipin Rawat to accompany him. pic.twitter.com/egEfJTyMZK
— ANI (@ANI) June 2, 2019
ਦੱਸਣਯੋਗ ਹੈ ਕਿ ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ਵਿੱਚ ਰਾਜਨਾਥ ਸਿੰਘ ਗ੍ਰਹਿ ਮੰਤਰੀ ਸਨ, ਪਰ ਮੋਦੀ ਸਰਕਾਰ 2 ਵਿੱਚ ਉਨ੍ਹਾਂ ਨੂੰ ਰੱਖਿਆ ਮੰਤਰਾਲੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਤੋਂ ਲਗਾਤਾਰ ਦੂਜੀ ਲੋਕ ਸਭਾ ਚੋਣਾਂ ਜਿੱਤੇ ਰਾਜਨਾਥ ਸਿੰਘ ਵਾਰ ਭਾਜਪਾ ਦੇ ਕੌਮੀ ਪ੍ਰਧਾਨ ਵੀ ਰਹਿ ਚੁੱਕੇ ਹਨ।
ਰਾਜਨਾਥ ਸਿੰਘ ਨੇ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਲਈ ਅੱਜ ਮੰਤਰੀ ਵਜੋਂ ਸਹੁੰ ਚੁੱਕੀ। ਲਖਨਊ ਵਿੱਚ ਉੁਨ੍ਹਾਂ ਦਾ ਮੁਕਾਬਲੇ ਕਾਂਗਰਸ ਦੇ ਅਚਾਰੀਆ ਪ੍ਰਮੋਦ ਕ੍ਰਿਸ਼ਨਨ ਅਤੇ ਸਮਾਜਵਾਦੀ ਪਾਰਟੀ ਦੀ ਪੂਨਮ ਸਿਨਹਾ ਚੋਣ ਮੈਦਾਨ ਵਿਚ ਸਨ। ਇਸ ਚੋਣ ਵਿੱਚ ਰਾਜਨਾਥ ਸਿੰਘ ਨੂੰ 6,33,026 ਵੋਟਾਂ ਮਿਲੀਆਂ ਅਤੇ ਉਨ੍ਹਾਂ ਨੇ ਪੂਨਮ ਸਿਨਹਾ ਨੂੰ 3,47,302 ਵੋਟਾਂ ਨਾਲ ਹਰਾਇਆ। ਉਨ੍ਹਾਂ ਨੇ ਇਸ ਸੀਟ ਤੋਂ ਆਪਣੀ ਹੀ ਜਿੱਤ ਦਾ ਰਿਕਾਰਡ ਤੋੜ ਦਿੱਤਾ।