ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਅਤੇ ਚੀਨ ਇੰਨੇ ਸਮਝਦਾਰ ਕਿ ਸਰਹੱਦ 'ਤੇ ਤਣਾਅ ਘੱਟ ਕਰ ਸਕਣ: ਰਾਜਨਾਥ ਸਿੰਘ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਰਹੱਦਾਂ ਦੇ ਮੁੱਦੇ 'ਤੇ ਭਾਰਤ ਅਤੇ ਚੀਨ ਦੇ ਵਿਚਾਰਾਂ ਵਿੱਚ ਅੰਤਰ ਦੇ ਬਾਵਜੂਦ ਦੋਹਾਂ ਦੇਸ਼ਾਂ ਦੀ ਸੈਨਾ ਇੰਨੀ ਸਮਝਦਾਰ ਹੈ ਕਿ ਉਹ ਅਸਲ ਕੰਟਰੋਲ ਰੇਖਾ ਉੱਤੇ ਤਣਾਅ ਘੱਟ ਕਰ ਸਕਣ।

 

ਉਨ੍ਹਾਂ ਨੇ ਨਾਲ ਹੀ ਇਹ ਵੀ ਕਿਹਾ ਕਿ ਬੁਮ ਲਾ ਦੱਰਾ ਨੇੜੇ ਐਲਏਸੀ 'ਤੇ ਕੋਈ ਤਣਾਅ ਨਹੀਂ ਹੈ ਰਾਜਨਾਥ ਸਿੰਘ ਨੇ ਭਾਰਤ-ਚੀਨ ਸਰਹੱਦ 'ਤੇ ਬਾਮ ਲਾ ਦੀ ਆਗਾਮੀ ਚੌਕੀ ਦਾ ਦੌਰਾ ਕੀਤਾ ਅਤੇ ਇਸ ਸਮੇਂ ਦੌਰਾਨ ਉਨ੍ਹਾਂ ਨੇ ਭਾਰਤੀ ਫੌਜ ਨੂੰ ਹਰ ਪ੍ਰਕਾਰ ਦੀਆਂ ਸਥਿਤੀਆਂ ਵਿੱਚ ਵੱਡੀ ਪਰਿਪੱਕਤਾ ਦਿਖਾਉਣ ਲਈ ਵਧਾਈ ਦਿੱਤੀ।

 

ਉਨ੍ਹਾਂ ਨੇ ਨਾਲ ਗੀ ਇਹ ਵੀ ਕਿਹਾ ਕਿ ਬੁਮ ਲਾ ਦੱਰਾ ਨੇੜੇ ਐਲਏਸੀ 'ਤੇ ਕੋਈ ਤਣਾਅ ਨਹੀਂ ਹੈ ਰਾਜਨਾਥ ਸਿੰਘ ਨੇ ਭਾਰਤ-ਚੀਨ ਸਰਹੱਦ 'ਤੇ ਬਾਮ ਲਾ ਦੀ ਆਗਾਮੀ ਚੌਕੀ ਦਾ ਦੌਰਾ ਕੀਤਾ ਅਤੇ ਇਸ ਸਮੇਂ ਦੌਰਾਨ ਉਨ੍ਹਾਂ ਨੇ ਭਾਰਤੀ ਫੌਜ ਨੂੰ ਹਰ ਪ੍ਰਕਾਰ ਦੀਆਂ ਸਥਿਤੀਆਂ ਵਿੱਚ ਵੱਡੀ ਪਰਿਪੱਕਤਾ ਦਿਖਾਉਣ ਲਈ ਵਧਾਈ ਦਿੱਤੀ।

 

ਉਨ੍ਹਾਂ ਕਿਹਾ ਕਿ ਮੈਨੂੰ ਇਥੇ ਸੈਨਿਕਾਂ ਨਾਲ ਗੱਲ ਕਰਨ ਦਾ ਮੌਕਾ ਮਿਲਿਆ। ਮੈਨੂੰ ਸਾਡੇ ਜਵਾਨਾਂ ਤੋਂ ਇਹ ਜਾਣ ਕੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਇਸ ਭਾਰਤ-ਚੀਨ ਸਰਹੱਦ 'ਤੇ, ਜੋ ਕਿ ਐਲ.ਏ.ਸੀ. ਹੈ, ਅਸੀਂ ਬਹੁਤ ਸਮਝਦਾਰੀ ਨਾਲ ਕੰਮ ਕਰ ਰਹੇ ਹਾਂ ਅਤੇ ਚੀਨ ਦੀ ਪੀ.ਏ.ਐਲ. (ਪੀਪਲਜ਼ ਲਿਬਰੇਸ਼ਨ ਆਰਮੀ) ਵੀ ਸਮਝਦਾਰੀ ਨਾਲ ਕੰਮ ਕਰ ਰਹੀ ਹੈ।

 

ਬਮ ਲਾ ਦੱਰਾ ਨੇੜੇ ਇਸ ਐਲਏਸੀ ਵਿੱਚ ਇੱਥੇ ਕੋਈ ਤਣਾਅ ਨਹੀਂ ਹੈ। ਰੱਖਿਆ ਮੰਤਰੀ ਨੇ ਸੂਬੇਦਾਰ ਜੋਗਿੰਦਰ ਸਿੰਘ ਦੀ ਯਾਦਗਾਰ ਦਾ ਦੌਰਾ ਵੀ ਕੀਤਾ ਜਿਨ੍ਹਾਂ ਨੂੰ ਪਰਮਵੀਰ ਚੱਕਰ ਨਾਲ ਸਨਮਾਨਤ ਕੀਤਾ ਗਿਆ ਸੀ। ਸੂਬੇਦਾਰ ਜੋਗਿੰਦਰ ਸਿੰਘ ਨੇ 1962 ਦੀ ਲੜਾਈ ਦੌਰਾਨ ਬੇਮਿਸਾਲ ਹਿੰਮਤ ਅਤੇ ਬਹਾਦਰੀ ਦਿਖਾਉਂਦਿਆਂ ਬਲੀਦਾਨ ਦਿੱਤਾ ਸੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Defense Minister rajnath singh said India and China are smart enough to reduce tension on the border