ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੱਖਿਆ ਮੰਤਰੀ ਰਾਜਨਾਥ ਸਿੰਘ ਪੈਰਿਸ 'ਚ ਕਰਨਗੇ ਹਥਿਆਰਾਂ ਦੀ ਪੂਜਾ

ਰਾਫੇਲ ਜਹਾਜ਼ ਦੀ ਸਪੁਰਦਗੀ ਤੋਂ ਪਹਿਲਾਂ ਹੋਵੇਗੀ ਪੂਜਾ

 

ਰੱਖਿਆ ਮੰਤਰੀ ਰਾਜਨਾਥ ਸਿੰਘ ਫਰਾਂਸ ਤੋਂ ਰਾਫੇਲ ਲੜਾਕੂ ਜਹਾਜ਼ ਦੀ ਪਹਿਲੀ ਖੇਪ ਦੀ ਸਪੁਰਦਗੀ ਸਮੇਂ ਪੈਰਿਸ ਵਿੱਚ ਸ਼ਾਸਤਰ ਪੂਜਾ (ਹਥਿਆਰਾਂ ਦੀ ਪੂਜਾ) ਕਰਨਗੇ। ਇਤਫਾਕਨ, ਦੁਸਹਿਰੇ ਦੀ ਪੂਜਾ ਵੀ ਉਸੇ ਦਿਨ ਭਾਰਤ ਵਿੱਚ ਕੀਤੀ ਜਾਵੇਗੀ।


ਰਾਜਨਾਥ ਸਿੰਘ ਦੇ ਨਜ਼ਦੀਕੀ ਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਗ੍ਰਹਿ ਮੰਤਰੀ ਹੋਣ ਦੇ ਨਾਤੇ ਰਾਜਨਾਥ ਸਿੰਘ ਹਰ ਦੁਸਹਿਰੇ 'ਤੇ ਹਥਿਆਰਾਂ ਦੀ ਪੂਜਾ ਕਰਦੇ ਸਨ। ਹੁਣ ਉਹ ਰੱਖਿਆ ਮੰਤਰੀ ਵਜੋਂ ਵੀ ਇਸ ਰਿਵਾਜ ਨੂੰ ਜਾਰੀ ਰੱਖਣਗੇ।

 

ਰੱਖਿਆ ਮੰਤਰੀ ਉਥੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋ ਨਾਲ ਮੀਟਿੰਗ ਕਰਨਗੇ ਅਤੇ ਫਿਰ ਭਾਰਤ ਲਈ ਤਿਆਰ ਕੀਤੇ ਗਏ ਰਾਫੇਲ ਲੜਾਕੂ ਜਹਾਜ਼ ਲਈ ਅਗਲੇਰੀ ਕਾਰਵਾਈ ਕਰਨਗੇ। ਰਾਫੇਲ ਨੂੰ ਸੌਂਪਣ ਲਈ ਆਯੋਜਿਤ ਕੀਤੇ ਪ੍ਰੋਗਰਾਮ ਦੌਰਾਨ ਫਰਾਂਸ ਦੇ ਚੋਟੀ ਦੇ ਮਿਲਟਰੀ ਅਧਿਕਾਰੀ ਅਤੇ ਨਾਲ ਹੀ ਰਾਫੇਲ ਬਣਾਉਣ ਵਾਲੇ ਦਸਾਲਟ ਜਹਾਜ਼ ਦੇ ਅਧਿਕਾਰੀ ਮੌਜੂਦ ਰਹਿਣਗੇ।
 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Defense Minister Rajnath Singh will do arms worship in Paris before delivery of Rafale aircraft