ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉਤਰਾਖੰਡ ’ਚ 200 ਤੋਂ ਘੱਟ ਵਿਦਿਆਰਥੀਆਂ ਵਾਲੇ ਡਿਗਰੀ ਕਾਲਜ ਹੋਣਗੇ ਬੰਦ

ਮੁੱਢਲੇ-ਸੈਕੰਡਰੀ ਸਕੂਲਾਂ ਦੀ ਤਰਜ਼ 'ਤੇ ਘੱਟ ਵਿਦਿਆਰਥੀ ਗਿਣਤੀ ਵਾਲੇ ਡਿਗਰੀ ਕਾਲਜ ਵੀ ਬੰਦ ਕੀਤੇ ਜਾ ਸਕਦੇ ਹਨ। ਉਤਰਾਖੰਡ ਸਰਕਾਰ 200 ਤੋਂ ਘੱਟ ਵਿਦਿਆਰਥੀਆਂ ਦੀ ਗਿਣਤੀ ਵਾਲੇ ਸਰਕਾਰੀ ਡਿਗਰੀ ਕਾਲਜਾਂ ਨੂੰ ਨੇੜਲੇ ਕਾਲਜਾਂ ਚ ਮਿਲਾਉਣ ਦੀ ਤਿਆਰੀ ਕਰ ਰਹੀ ਹੈ।

 

ਪ੍ਰਮੁੱਖ ਸਕੱਤਰ ਉੱਚ ਸਿੱਖਿਆ ਆਨੰਦ ਵਰਧਨ ਨੇ ਉੱਚ ਸਿੱਖਿਆ ਨਿਰਦੇਸ਼ਕ ਡਾ ਐਸ ਸੀ ਪੰਤ ਤੋਂ ਵਿਦਿਆਰਥੀਆਂ ਦੀ ਗਿਣਤੀ ਦੇ ਅਧਾਰ ਤੇ ਕਾਲਜਾਂ ਦਾ ਵੇਰਵਾ ਮੰਗਿਆ ਹੈ। ਡਾਇਰੈਕਟਰ ਨੂੰ ਘੱਟ ਵਿਦਿਆਰਥੀ ਗਿਣਤੀ ਵਾਲੇ ਕਾਲਜਾਂ ਬਾਰੇ ਰਿਪੋਰਟ ਦੇਣ ਲਈ 20 ਦਿਨ ਦਿੱਤੇ ਗਏ ਹਨ।

 

ਸੂਤਰਾਂ ਅਨੁਸਾਰ ਉਤਰਾਖੰਡ ਵਿੱਚ ਕੁੱਲ 20 ਕਾਲਜ ਹਨ ਜਿਥੇ ਵਿਦਿਆਰਥੀਆਂ ਦੀ ਗਿਣਤੀ 200 ਤੋਂ ਵੀ ਘੱਟ ਹੈ। ਇਨ੍ਹਾਂ ਵਿਚੋਂ ਛੇ ਅਜਿਹੇ ਵੀ ਹਨ, ਜਿਥੇ ਵਿਦਿਆਰਥੀਆਂ ਦੀ ਗਿਣਤੀ 100 ਤੋਂ ਘੱਟ ਹੈ ਜਦਕਿ ਪਿਛਲੇ 14 ਸਾਲਾਂ ਤੋਂ 14 ਕਾਲਜਾਂ ਚ ਵਿਦਿਆਰਥੀਆਂ ਦੀ ਗਿਣਤੀ 200 ਤੱਕ ਨਹੀਂ ਪਹੁੰਚੀ ਹੈ। ਸੂਤਰਾਂ ਅਨੁਸਾਰ ਕਾਲਜਾਂ ਦੇ ਰਲੇਵੇਂ ਦਾ ਪ੍ਰਸਤਾਵ ਕੈਬਨਿਟ ਵਿੱਚ ਲਿਆਂਦਾ ਜਾਵੇਗਾ।

 

ਦੱਸਣਯੋਗ ਹੈ ਕਿ ਇਸ ਫਾਰਮੂਲੇ ਤਹਿਤ ਉਤਰਾਖੰਡ ਸਰਕਾਰ ਨੇ 300 ਤੋਂ ਵੱਧ ਬੇਸਿਕ-ਸੈਕੰਡਰੀ ਸਕੂਲ ਮਿਲਾ ਦਿੱਤੇ ਹਨ। ਉਤਰਾਖੰਡ ਵਿੱਚ ਇਸ ਸਮੇਂ 104 ਸਰਕਾਰੀ ਡਿਗਰੀ ਕਾਲਜ ਹਨ।

 

ਉਤਰਾਖੰਡ ਸਰਕਾਰ ਸੂਬਾ ਬਣਨ ਵੇਲੇ ਤਕਰੀਬਨ 30 ਡਿਗਰੀ ਕਾਲਜ ਸਨ। ਉਤਰਾਖੰਡ ਸਰਕਾਰ ਦੇ ਗਠਨ ਤੋਂ ਬਾਅਦ ਜਿਵੇਂ ਹੜ ਹੀ ਆ ਗਿਆ। ਕੁਝ ਨਵੇਂ ਕਾਲਜ ਅਸਲ ਲੋੜ ਅਨੁਸਾਰ ਬਣਾਏ ਗਏ ਸਨ ਜਦੋਂ ਕਿ ਬਹੁਤ ਸਾਰੇ ਸਿਰਫ ਰਾਜਨੀਤਿਕ ਲਾਭ ਅਤੇ ਲਾਭ-ਹਾਨੀ ਦੇ ਅਧਾਰ ਤੇ ਬਣਾਏ ਗਏ ਸਨ।

 

ਸਥਿਤੀ ਇਹ ਹੈ ਕਿ ਜ਼ਿਆਦਾਤਰ ਕਾਲਜਾਂ ਦੀ ਮਾੜੀ ਹਾਲਤ ਹੈ। ਬਹੁਤ ਸਾਰੇ ਕਾਲਜ ਪ੍ਰਾਇਮਰੀ ਸਕੂਲ ਅਤੇ ਬਹੁਤ ਸਾਰੇ ਕਿਰਾਏ ਦੇ ਕਮਰਿਆਂ ਵਿੱਚ ਚਲਦੇ ਹਨ। ਨਾ ਤਾਂ ਉੱਚ ਸਿੱਖਿਆ ਦਾ ਟੀਚਾ ਇਸ ਦੁਆਰਾ ਪ੍ਰਾਪਤ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਸਰਕਾਰ 'ਤੇ ਵਿੱਤੀ ਬੋਝ ਵੀ ਵਧ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:degree colleges having strength less than 200 would be closed in uttarakhand