ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖੁਸ਼ਖ਼ਬਰੀ, ਕੇਦਾਰਨਾਥ ਧਾਮ ਲਈ ਸ਼ੁਰੂ ਹੋਈ ਹੈਲੀਕਾਪਟਰ ਸੇਵਾ

ਕੇਦਾਰਨਾਥ ਧਾਮ ਜਾਣ ਵਾਲਿਆਂ ਲਈ ਵੱਡੀ ਖੁਸ਼ਖਬਰੀ ਹੈ। ਆਖਰਕਾਰ ਲੰਬੇ ਇੰਤਜ਼ਾਰ ਮਗਰੋਂ ਹੈਲੀਕਾਪਟਰ ਸੇਵਾ ਦੀ ਵੀਰਵਾਰ 16 ਮਈ ਤੋਂ ਸ਼ੁਰੂ ਹੋ ਗਈ ਹੈ। ਪਹਿਲੇ ਦਿਨ 500 ਸ਼ਰਧਾਲੂ ਇਸ ਹੈਲੀ ਸੇਵਾ ਨਾਲ ਕੇਂਦਾਰਨਾਥ ਧਾਮ ਪਹੁੰਚੇ।

 

ਜਾਣਕਾਰੀ ਮੁਤਾਬਕ ਪਿਛਲੇ ਦਿਨੀਂ ਉਤਰਾਖੰਡ ਸਿਵਲ ਐਵੀਏਸ਼ਨ ਅਥਾਰਟੀ (ਯੂਕਾਡਾ) ਨੇ ਕੇਦਾਰਨਾਥ ਤਕ ਉਡਾਨਾਂ ਦੇ ਸੰਚਾਲਨ ਲਈ ਕੰਪਨੀਟਟਾਂ ਦੀ ਚੋਣ ਕਰਨ ਦੇ ਨਾਲ ਹੀ ਕਿਰਾਏ ਦੀਆਂ ਦਰਾਂ ਤੈਅ ਕਰ ਦਿੱਤੀਆਂ ਸਨ। ਇਸ ਤੋਂ ਬਾਅਦ ਹੈਲੀਪੈਡ ਦੀ ਨਿਰੀਖਣ ਲਈ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਤੋਂ ਅਪੀਲ ਕੀਤੀ ਗਈ ਸੀ।

 

ਲੰਘੇ ਮੰਗਲਵਾਰ ਅਤੇ ਬੁੱਧਵਾਰ ਨੂੰ ਡੀਜੀਸੀਏ ਦੀ ਟੀਮ ਨੇ ਸਾਰੇ ਹੈਲੀਪੈਡ ਦੀ ਪੜਚੋਲ ਕੀਤੀ। ਟੀਮ ਨੇ 6 ਹੈਲੀਪੈਡ ਦੀ ਪੜਚੋਲ ਕਰ ਲਈ ਹੈ। ਟੀਮ ਨੇ ਹੈਲੀਪੈਡ ਤੇ ਯਾਤਰੀਆਂ ਦੀ ਸਹੂਲਤਾ, ਪਾਰਕਿੰਗ ਅਤੇ ਸੁਰੱਖਿਆ ਨੂੰ ਜਾਂਚਿਆ। ਕਿਹਾ ਜਾ ਰਿਹਾ ਹੈ ਕਿ ਛੇਤੀ ਹੀ ਸਿਰਸੀ ਤੋਂ ਉਡਾਨ ਸ਼ੁਰੂ ਹੋਣ ਚ ਹਾਲੇ ਮਾੜਾ ਜਿਹਾ ਸਮਾ ਲਗੇਗਾ।

 

ਕੇਦਾਰਨਾਥ ਲਈ 8 ਹੈਲੀਪੈਡ ਤੋਂ ਉਡਾਨਾਂ ਚਲਾਈਆਂ ਜਾਂਦੀਆਂ ਹਨ। ਹੈਲੀ ਸੇਵਾਵਾਂ ਦੇ ਸਹਾਇਕ ਨੋਡਲ ਅਫ਼ਸਰ ਪਵਾਰ ਨੇ ਦਸਿਆ ਕਿ ਡੀਜੀਸੀਏ ਦੀ ਆਗਿਆ ਮਗਰੋਂ ਉਡਾਨਾਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਦਸਿਆ ਕਿ ਕੁੱਲ 9 ਕੰਪਨੀਆਂ ਦੀ ਚੋਣ ਕੀਤੀ ਗਈ ਹੈ। ਹਾਲੇ 5 ਕੰਪਨੀਆਂ (ਆਰਿਅਨ, ਏਅਰੋ, ਪਵਨਹੰਸ, ਯੂਟੀ, ਹਿਮਾਲਿਅਨ) ਹੀ ਸੇਵਾਵਾਂ ਦੇ ਰਹੀਆਂ ਹਨ। ਬਾਕੀ 4 ਕੰਪਨੀਆਂ ਵੀ ਛੇਤੀ ਹੀ ਸੇਵਾ ਸ਼ੁਰੂ ਕਰ ਦੇਣਗੀਆਂ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:dehradun-city-helicopter-services-started-for-kedarnath