ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲ ਦੇ ਆਪਰੇਸ਼ਨ ਲਈ ਦਿੱਤੀ ਛੇ ਸਾਲ ਬਾਅਦ ਦੀ ਤਾਰੀਕ

ਨਸਰੀਨ

ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਸ) ਦਿੱਲੀ ਵਿਚ ਮਰੀਜ਼ਾਂ ਨੂੰ ਦਿਲ ਦੇ ਅਪਰੇਸ਼ਨ ਲਈ ਛੇ ਸਾਲ ਬਾਅਦ ਦਾ ਸਮਾਂ ਦਿੱਤਾ ਜਾ ਰਿਹਾ ਹੈ। ਅਜਿਹਾ ਹੀ ਇਕ ਮਰੀਜ਼ ਹੈ ਮੇਰਠ ਦੀ ਰਹਿਣ ਵਾਲੀ 32 ਸਾਲਾ ਨਸਰੀਨ, ਜਿਨ੍ਹਾਂ ਨੂੰ ਹਸਪਤਾਲ ਨੇ ਦਿਲ ਦੇ ਆਪਰੇਸ਼ਨ ਲਈ ਸਾਲ 2025 ਦੀ ਤਾਰੀਕ ਦਿੱਤੀ ਹੈ।

 

ਨਸਰੀਨ ਨੇ ਦੱਸਿਆ ਕਿ ਇਹ ਹਾਲ ਉਦੋਂ ਹੈ ਜਦੋਂ ਉਨ੍ਹਾਂ ਨੂੰ ਡਾਕਟਰ ਨੇ ਛੇਤੀ ਆਪਰੇਸ਼ਨ ਕਰਾਉਣ ਲਈ ਕਿਹਾ ਹੈ। ਉਨ੍ਹਾਂ ਦੱਸਿਆ ਕਿ ਉਹ ਬੀਤੇ 13 ਸਾਲ ਤੋਂ ਏਮਸ ਵਿਚ ਇਲਾਜ ਕਰਵਾ ਰਹੀ ਹੈ। ਏਮਸ ਦੇ ਡਾਕਟਰਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਦਿਲ ਦੇ ਵਾਲ ਸਿਕੁੜ ਚੁੱਕੇ ਹਨ। ਅਜਿਹੇ ਵਿਚ ਉਨ੍ਹਾਂ ਨੂੰ ਛੇਤੀ ਆਪਰੇਸ਼ਨ ਦੀ ਜ਼ਰੂਰਤ ਹੈ, ਪ੍ਰੰਤੂ ਹਸਪਤਾਲ ਵਿਚ ਆਪਰੇਸ਼ਨ ਦੀ ਤਾਰੀਕ ਸਾਲ 2025 ਵਿਚ ਮਿਲੀ ਹੈ।

 

ਉਨ੍ਹਾਂ ਡਾਕਟਰਾਂ ਨੂੰ ਬੇਨਤੀ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਕਿ ਉਹ ਸਫਦਰਜੰਗ, ਆਰਐਮਐਲ ਜਾਂ ਜੀਬੀ ਪੰਤ ਹਸਪਤਾਲ ਵਿਚ ਜਾ ਕੇ ਛੇਤੀ ਆਪਰੇਸ਼ਨ ਲਈ ਸਮਾਂ ਲੈ ਸਕਦੇ ਹਨ। ਏਮਸ ਦੇ ਡਾਕਟਰਾਂ ਦੇ ਸੁਝਾਅ ਉਤੇ ਨਸਰੀਨ ਦਿੱਲੀ ਸਰਕਾਰ ਦੇ ਜੀਬੀ ਪੰਤ ਹਸਪਤਾਲ ਵਿਚ ਗਈ, ਪ੍ਰੰਤੂ ਉਥੇ ਵੀ ਉਨ੍ਹਾਂ ਨੂੰ ਇਕ ਸਾਲ ਤੱਕ ਉਡੀਕ ਲਈ ਕਿਹਾ ਗਿਆ। ਇਸ ਤੋਂ ਨਰਾਜ਼ ਹੋ ਕੇ ਵਾਪਸ ਮੇਰਠ ਚਲੀ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi AIIMS gave six years later for heart surgery to patient