ਅਗਲੀ ਕਹਾਣੀ

ਦਿੱਲੀ : ਪੰਜਾਬ ਦੀ ਹਵਾ ਨੇ ਫਿਰ ਖਰਾਬ ਕੀਤੀ ਹਵਾ ਦੀ ਗੁਣਵਤਾ

ਦਿੱਲੀ : ਪੰਜਾਬ ਦੀ ਹਵਾ ਨੇ ਫਿਰ ਖਰਾਬ ਕੀਤੀ ਹਵਾ ਦੀ ਗੁਣਵਤਾ

ਹਵਾ ਦੇ ਵਹਾਅ ਦੀ ਦਿਸ਼ਾ `ਚ ਬਦਲਾਅ ਕਾਰਨ ਦਿੱਲੀ `ਚ ਹਵਾ ਦੀ ਗੁਣਵਤਾ ਇਕ ਵਾਰ ਫਿਰ ਖਰਾਬ ਸ਼ੇ੍ਰਣੀ `ਚ ਪਹੁੰਚ ਗਈ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਕਿਹਾ ਕਿ ਹਵਾ ਫਿਲਹਾਲ ਪੰਜਾਬ ਅਤੇ ਹਰਿਆਣਾ ਦੇ ਪਰਾਲੀ ਮਚਾਉਣ ਵਾਲੇ ਇਲਾਕਿਆਂ ਤੋਂ ਹੋ ਕੇ ਆ ਰਹੀ ਹੈ।


ਕੇਂਦਰ ਵੱਲੋਂ ਸੰਚਾਲਿਤ ਹਵਾ ਦੀ ਕੁਆਲਟੀ ਅਤੇ ਮੌਸਮ ਦੀ ਪੂਰਵ ਅਨੁਮਾਨ ਅਤੇ ਖੋਜ ਬਾਰੇ ਪ੍ਰਣਾਲੀ (ਐਸਏਐਫਏਆਰ) ਦੇ ਅੰਕੜਿਆਂ ਮੁਤਾਬਕ ਐਤਵਾਰ ਨੂੰ ਹਵਾ ਦੀ ਗੁਣਵਤਾ ਸੂਚਕ ਅੰਕ `ਤੇ 181 ਤੋਂ ਸੁਧਰ ਕੇ ਮੱਧ ਪੱਧਰ `ਤੇ ਸੀ, ਪ੍ਰੰਤੂ ਸੋਮਵਾਰ ਨੂੰ ਹਵਾ ਗੁਣਵਤਾ ਸੂਚਕ ਅੰਕ (ਕਿਊਆਈ) `ਚ ਇਹ ਅੰਕੜਾ ਫਿਸਲਕੇ 235 `ਤੇ ਪਹੁੰਚ ਗਿਆ ਅਤੇ ਹਵਾ ਦਾ ਪੱਧਰ ਖਰਾਬ ਰਿਹਾ।


ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਇਕ ਅਧਿਕਾਰੀ ਨੇ ਐਤਵਾਰ ਨੂੰ ਹਵਾ ਦੀ ਗੁਣਵਤਾ `ਚ ਮਾਮੂਲੀ ਸੁਧਾਰ ਦਾ ਕਾਰਨ ਆਵਾਜਾਈ ਘੱਟ ਅਤੇ ਹਵਾ ਦੀ ਗਤੀ `ਚ ਸੁਧਾਰ ਦੱਸਿਆ ਸੀ, ਪ੍ਰੰਤੂ ਸੋਮਵਾਰ ਨੂੰ ਜਿਵੇਂ ਹੀ ਆਵਾਜਾਈ ਵਧੀ ਸ਼ਹਿਰ ਦਾ ਪ੍ਰਦੂਸ਼ਣ ਪੱਧਰ ਵੀ ਵਧ ਗਿਆ ਅਤੇ ਹਵਾ ਦੀ ਗੁਣਵਤਾ ਡਿੱਗ ਗਈ।


ਐਸਏਐਫਏਆਰ ਦੇ ਇਕ ਅੰਕੜੇ ਮੁਤਾਬਕ ਦਿੱਲੀ `ਚ ਪੀਐਮ10 ਦਾ ਪੱਧਰ 230 ਸੀ ਅਤੇ ਪੀਐਮ2.5 ਦਾ ਪੱਧਰ 101 ਸੀ।


ਐਸਏਐਫਏਆਰ ਨੇ ਆਉਣ ਵਾਲੇ ਦੋ ਦਿਨਾਂ `ਚ ਦਿੱਲੀ `ਚ ਹਵਾ ਦੀ ਗੁਣਵਤਾ `ਚ ਹੋਰ ਗਿਰਾਵਟ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਅਗਲੇ ਤਿੰਨ ਦਿਨਾਂ `ਚ ਪੀਐਮ10 ਦਾ ਪੱਧਰ 264 ਅਤੇ ਪੀਐਮ2.5 ਦਾ ਪੱਧਰ 111 ਤੱਕ ਪਹੁੰਚਣ ਦੀ ਉਮੀਦ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi air quality reached at worst