ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਚੋਣਾਂ 2020 : ਪ੍ਰਿਯੰਕਾ ਗਾਂਧੀ ਦੇ ਬੇਟੇ ਰੇਹਾਨ ਵਾਡਰਾ ਨੇ ਪਹਿਲੀ ਵਾਰ ਪਾਈ ਵੋਟ

ਦਿੱਲੀ 'ਚ ਵਿਧਾਨ ਸਭਾ ਚੋਣਾਂ ਲਈ ਅੱਜ ਵੋਟਿੰਗ ਹੋ ਰਹੀ ਹੈ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਆਪਣੇ ਪਤੀ ਰਾਬਰਟ ਵਾਡਰਾ ਅਤੇ ਬੇਟੇ ਰੇਹਾਨ ਵਾਡਰਾ ਨਾਲ ਵੋਟ ਪਾਈ। ਪ੍ਰਿਅੰਕਾ ਗਾਂਧੀ ਦੇ ਬੇਟੇ ਰੇਹਾਨ ਵਾਡਰਾ ਨੇ ਪਹਿਲੀ ਵਾਰ ਆਪਣੀ ਵੋਟ ਦੀ ਵਰਤੋਂ ਕੀਤੀ ਹੈ।
 

ਦਿੱਲੀ ਦੇ ਲੋਧੀ ਇਸਟੇਟ 'ਚ ਬੂਥ 'ਤੇ ਵੋਟ ਪਾਉਣ ਤੋਂ ਬਾਅਦ ਰੇਹਾਨ ਵਾਡਰਾ ਨੇ ਕਿਹਾ, "ਮੈਂ ਵੋਟ ਪਾ ਕੇ ਬਹੁਤ ਖੁਸ਼ ਹਾਂ। ਮੈਂ ਚਾਹੁੰਦਾ ਹਾਂ ਕਿ ਦਿੱਲੀ ਦੁਨੀਆਂ ਦੀ ਬੈਸਟ ਸਿਟੀ ਬਣੇ।" ਪ੍ਰਿਯੰਕਾ ਗਾਂਧੀ, ਰਾਬਰਟ ਵਾਡਰਾ ਅਤੇ ਉਸ ਦੇ ਬੇਟੇ ਰੇਹਾਨ ਰਾਜੀਵ ਵਾਡਰਾ ਨੇ ਲੋਧੀ ਇਸਟੇਟ 114 ਅਤੇ 116 'ਤੇ ਵੋਟ ਪਾਈ।
 

ਨਿਊਜ਼ ਏਜੰਸੀ ਏ.ਐਨ.ਆਈ. ਦੇ ਅਨੁਸਾਰ ਰੇਹਾਨ ਰਾਜੀਵ ਵਾਡਰਾ ਨੇ ਕਿਹਾ, "ਲੋਕਤੰਤਰੀ ਪ੍ਰਕਿਰਿਆ ਵਿੱਚ ਹਿੱਸਾ ਲੈਣਾ ਬਹੁਤ ਵਧੀਆ ਤਜ਼ਰਬਾ ਰਿਹਾ। ਹਰੇਕ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ। ਮੇਰਾ ਮੰਨਣਾ ਹੈ ਕਿ ਹਰੇਕ ਕੋਲ ਜਨਤਕ ਆਵਾਜਾਈ ਦੀ ਸਹੂਲਤ ਹੋਣੀ ਚਾਹੀਦੀ ਹੈ ਅਤੇ ਵਿਦਿਆਰਥੀਆਂ ਲਈ ਸਬਸਿਡੀ ਹੋਣੀ ਚਾਹੀਦੀ ਹੈ।"
 

ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਔਰੰਗਜ਼ੇਬ ਲੇਨ ਦੇ ਐਨਪੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਵੋਟ ਪਾਈ ਸੀ। ਵੋਟ ਪਾਉਣ ਤੋਂ ਬਾਅਦ ਸੋਨੀਆ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਵੱਧ-ਚੜ੍ਹ ਕੇ ਕਰਨ।
 

ਦਿੱਲੀ ਦੀਆਂ ਸਾਰੀਆਂ 70 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਹੋ ਰਹੀ ਹੈ। ਵੋਟਾਂ ਦੀ ਗਿਣਤੀ 11 ਫਰਵਰੀ ਨੂੰ ਹੋਵੇਗੀ। ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੇ ਪਿਛਲੀਆਂ ਚੋਣਾਂ ਵਿੱਚ 67 ਸੀਟਾਂ ਜਿੱਤੀਆਂ ਸਨ, ਜਦੋਂਕਿ ਭਾਜਪਾ ਨੇ 3 ਸੀਟਾਂ ਜਿੱਤੀਆਂ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi Assembly Election 2020 Priyanka Gandhi son Raihan Rajiv Vadra casts vote first time