ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਚੋਣਾਂ ’ਚ BJP ਨੇ AAP ਨੂੰ ਹਰਾ ਕੇ ਕੇਜਰੀਵਾਲ ਤੋਂ ਖੋਹ ਲਈਆਂ ਇਹ 6 ਸੀਟਾਂ

ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਸਾਰੀਆਂ 70 ਵਿਧਾਨ ਸਭਾ ਸੀਟਾਂ ਦੇ ਨਤੀਜੇ ਘੋਸ਼ਿਤ ਕੀਤੇ ਗਏ ਹਨ। ਆਮ ਆਦਮੀ ਪਾਰਟੀ (ਆਪ) ਮੁੜ ਭਾਰੀ ਬਹੁਮਤ ਨਾਲ ਸਰਕਾਰ ਬਣਾਉਣ ਜਾ ਰਹੀ ਹੈ।ਆਪਨੇ ਕੁਲ 62 ਸੀਟਾਂ ਜਿੱਤੀਆਂ ਹਨ। ਇਸ ਦੇ ਨਾਲ ਹੀ ਭਾਜਪਾ ਨੇ ਆਪਣੀਆਂ ਸੀਟਾਂ ਦੀ ਗਿਣਤੀ ਜ਼ਰੂਰ ਵਧਾ ਦਿੱਤੀ ਹੈ, ਪਰ ਸਰਕਾਰ ਬਣਾਉਣ ਤੋਂ ਬਹੁਤ ਦੂਰ ਰਹੀ। ਭਾਜਪਾ ਨੇ ਸਿਰਫ 8 ਵਿਧਾਨ ਸਭਾ ਸੀਟਾਂ ਜਿੱਤੀਆਂ ਹਨ।

 

ਸਾਲ 2015 ਦੀਆਂ ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਭਾਜਪਾ ਕੋਲ ਸਿਰਫ 3 ਵਿਧਾਇਕ ਸਨ। ਇਨ੍ਹਾਂ ਵਿੱਚੋਂ ਰੋਹਿਨੀ ਤੋਂ ਵਿਜੇਂਦਰ ਗੁਪਤਾ, ਵਿਸ਼ਵਾਸ ਨਗਰ ਤੋਂ ਓਮਪ੍ਰਕਾਸ਼ ਸ਼ਰਮਾ ਅਤੇ ਮੁਸਤਫਾਬਾਦ ਤੋਂ ਜਗਦੀਸ਼ ਪ੍ਰਧਾਨ ਚੋਣ ਜਿੱਤਣ ਵਿੱਚ ਸਫਲ ਰਹੇ। ਇਸ ਚੋਣ ਭਾਜਪਾ ਨੇ ਇਨ੍ਹਾਂ ਤਿੰਨ ਸੀਟਾਂ 'ਤੇ ਆਪਣੀ ਜਿੱਤ ਦੀ ਲੜੀ ਜਾਰੀ ਰੱਖੀ। ਇਸ ਤੋਂ ਇਲਾਵਾ ਭਾਜਪਾ ਨੇ ਆਪਨੂੰ ਛੇ ਹੋਰ ਸੀਟਾਂਤੇ ਹਰਾਇਆ ਹੈ। ਮੁਸਤਾਫਾਬਾਦ ਸੀਟ 'ਤੇ ਵੀ ਹਾਰ ਦਾ ਸਾਹਮਣਾ ਕਰਨਾ ਪਿਆ।

 

ਆਓ ਜਾਣਦੇ ਹਾਂ ਉਨ੍ਹਾਂ 6 ਵਿਧਾਨ ਸਭਾ ਸੀਟਾਂ ਬਾਰੇ ਜਿੱਥੇ ਭਾਜਪਾ ਨੇਆਪਨੂੰ ਹਰਾਇਆ ਹੈ:-

 

ਘੌਂਡਾ:

ਘੌਂਡਾ ਵਿਧਾਨ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਅਜੈ ਮਹਾਵਾਰ ਨੇ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੂੰ 81797 ਵੋਟਾਂ ਮਿਲੀਆਂ, ਜਦੋਂ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼੍ਰੀਦੱਤ ਸ਼ਰਮਾ ਨੇ 53427 ਵੋਟਾਂ ਪ੍ਰਾਪਤ ਕੀਤੀਆਂ। ਭਾਜਪਾ ਨੇ ਇਸ ਸੀਟ 'ਤੇ 28307 ਵੋਟਾਂ ਨਾਲ ਜਿੱਤ ਹਾਸਲ ਕੀਤੀ। ਪਿਛਲੀਆਂ ਚੋਣਾਂ ਵਿਚ ਇਹ ਸੀਟ ਆਮ ਆਦਮੀ ਪਾਰਟੀ ਦੇ ਖਾਤੇ ਵਿਚ ਗਈ ਸੀ।

 

ਕਰਾਵਲ ਨਗਰ:

ਬੀਜੇਪੀ ਉਮੀਦਵਾਰ ਮੋਹਨ ਸਿੰਘ ਬਿਸ਼ਟ ਨੇਆਪਦੇ ਉਮੀਦਵਾਰ ਨੂੰ 8223 ਵੋਟਾਂ ਨਾਲ ਹਰਾਇਆ ਅਤੇ ਇਸ ਸੀਟਤੇ ਜਿੱਤ ਪ੍ਰਾਪਤ ਕੀਤੀ। ਭਾਜਪਾ ਨੂੰ ਇਥੇ ਕੁਲ 88498 ਵੋਟਾਂ ਮਿਲੀਆਂ ਹਨ। ਪਿਛਲੀਆਂ ਚੋਣਾਂ ਵਿਚ ਇਹ ਸੀਟ ਆਮ ਆਦਮੀ ਪਾਰਟੀ ਦੇ ਖਾਤੇ ਵਿਚ ਗਈ ਸੀ। ਕਪਿਲ ਮਿਸ਼ਰਾ ਨੇ ਚੋਣ 44431 ਵੋਟਾਂ ਨਾਲ ਜਿੱਤੀ ਸੀ।

 

ਰੋਹਤਾਸ ਨਗਰ:

ਇਸ ਸੀਟ 'ਤੇ ਭਾਜਪਾ ਨੇ 13241 ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ। ਭਾਜਪਾ ਉਮੀਦਵਾਰ ਜਿਤੇਂਦਰ ਮਹਾਜਨ ਨੂੰ ਕੁੱਲ 73873 ਵੋਟਾਂ ਮਿਲੀਆਂ। ਉਥੇ ਹੀ ਆਪ ਉਮੀਦਵਾਰ ਦੇ ਖਾਤੇ ਵਿੱਚ 60632 ਵੋਟਾਂ ਗਈਆਂ। ਆਮ ਆਦਮੀ ਪਾਰਟੀ ਨੇ ਇਹ ਸੀਟ 2015 ਵਿੱਚ ਜਿੱਤੀ ਸੀ।

 

ਗਾਂਧੀਨਗਰ:

ਗਾਂਧੀਨਗਰ ਵਿਧਾਨ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਅਨਿਲ ਕੁਮਾਰ ਵਾਜਪਾਈ 48824 ਵੋਟਾਂ ਨਾਲ ਜੇਤੂ ਰਹੇ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਵੀਨ ਚੌਧਰੀ ਨੂੰ 6059 ਵੋਟਾਂ ਨਾਲ ਹਰਾਇਆ।

 

ਲਕਸ਼ਮੀ ਨਗਰ:

ਇਹ ਵਿਧਾਨ ਸਭਾ ਸੀਟ ਭਾਜਪਾ ਦੇ ਖਾਤੇ ਗਈ। ਇਸ ਸੀਟ ਤੋਂ ਚੋਣ ਲੜ ਰਹੇ ਭਾਜਪਾ ਉਮੀਦਵਾਰ ਅਭੈ ਵਰਮਾ ਨੂੰ ਕੁੱਲ 65735 ਵੋਟਾਂ ਮਿਲੀਆਂ। ਉਥੇ ਹੀ ਨਿਤਿਨ ਤਿਆਗੀ ਨੂੰ ਆਮ ਆਦਮੀ ਪਾਰਟੀ ਨੇ ਨਾਮਜ਼ਦ ਕੀਤਾ, ਜੋ 64855 ਵੋਟਾਂ ਪ੍ਰਾਪਤ ਕਰਨ ਕਾਮਯਾਬ ਰਹੇ ਪਰ ਉਹ 880 ਵੋਟਾਂ ਨਾਲ ਚੋਣ ਹਾਰ ਗਏ।

 

ਬਦਰਪੁਰ:

ਬਦਰਪੁਰ ਵਿਧਾਨ ਸਭਾ ਸੀਟ ਤੋਂ ਰਾਮਵੀਰ ਸਿੰਘ ਬਿਧੂਰੀ ਅੱਗੇ ਰਹੇ ਹਨ। ਉਨ੍ਹਾਂ ਨੂੰ ਕੁੱਲ 90082 ਵੋਟਾਂ ਮਿਲੀਆਂ। ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਮ ਸਿੰਘ ਨੇਤਾਜੀ ਨੂੰ 86363 ਵੋਟਾਂ ਪ੍ਰਾਪਤ ਹੋਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਰਾਤ 9 ਵਜੇ ਤੱਕ ਉਹ ਭਾਜਪਾ ਉਮੀਦਵਾਰਾਂ ਤੋਂ 3719 ਵੋਟਾਂ ਨਾਲ ਅੱਗੇ ਚੱਲ ਰਹੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi Assembly election result 2020 BJP bags six seats from AAP and arvind kejriwal